Daler Mehndi Trolled: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਫੇਮਸ ਸਿੰਗਰ ਦਲੇਰ ਮਹਿੰਦੀ ਇਨ੍ਹੀਂ ਦਿਨੀਂ ਇੱਕ ਖਾਸ ਵਜ੍ਹਾ ਕਰਕੇ ਚਰਚਾ ‘ਚ ਹਨ। ਦਲੇਰ ਮਹਿੰਦੀ ਨੇ ਹਾਲ ਹੀ ‘ਚ ਅਜਿਹੀ ਗਲਤੀ ਕੀਤੀ, ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਹੈ। ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ।
ਦਰਅਸਲ, ਦਲੇਰ ਮਹਿੰਦੀ ਨੇ ਇੱਕ ਨਕਲੀ ਸੋਸ਼ਲ ਮੀਡੀਆ ਪੋਸਟ ਨੂੰ ਅਸਲੀ ਸਮਝ ਲਿਆ ਤੇ ਇਸ ਪੋਸਟ ‘ਤੇ ਜਵਾਬ ਵੀ ਦਿੱਤਾ। ਦਲੇਰ ਮਹਿੰਦੀ ਦੀ ਇਸ ਗਲਤੀ ਨੂੰ ਦੇਖ ਕੇ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਪੋਸਟ ਕੀ ਸੀ। ਦਲੇਰ ਮਹਿੰਦੀ ਦੀ ਤਾਰੀਫ ਵਾਲੀ ਇੱਕ ਪੋਸਟ ਇੱਕ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਸੀ। ਇਸ ਪੋਸਟ ‘ਚ ਲਿਖਿਆ ਸੀ- ਆਪਣੀ ਨਵੀਂ ਕਿਤਾਬ ਸਪੇਅਰ ‘ਚ ਪ੍ਰਿੰਸ ਹੈਰੀ ਨੇ ਉਸ ਸੰਗੀਤ ਕਲਾਕਾਰ ਬਾਰੇ ਗੱਲ ਕੀਤੀ, ਜਿਨ੍ਹਾਂ ਦੇ ਗਾਣੇ ਉਹ ਮੁਸੀਬਤ ਦੇ ਸਮੇਂ ਸੁਣਦੇ ਹਨ।
I am grateful to the blessings of Guru Nanak, my mom and dad, I created a unique Pop Folk Ethnic Music Style.
Love you Prince Harry! God Bless you, In gratitude that my music helped you.@TeamSussex pic.twitter.com/r2mRU0mn6U— Daler Mehndi (@dalermehndi) January 20, 2023
ਦਲੇਰ ਮਹਿੰਦੀ ਨੇ ਫਰਜ਼ੀ ਪੋਸਟ ‘ਤੇ ਕੀ ਲਿਖਿਆ?
ਫਰਜ਼ੀ ਪੋਸਟ ‘ਚ ਅੱਗੇ ਲਿਖਿਆ ਸੀ-ਜਦੋਂ ਵੀ ਮੈਂ ਇਕੱਲਾ ਮਹਿਸੂਸ ਕਰਦਾ ਹਾਂ ਜਾਂ ਆਪਣੇ ਪਰਿਵਾਰ ਤੋਂ ਵੱਖ ਹੁੰਦਾ ਹਾਂ, ਮੈਂ ਹਮੇਸ਼ਾ ਆਪਣੇ ਲਈ ਸਮਾਂ ਕੱਢਦਾ ਹਾਂ ਅਤੇ ਇਕੱਲੇ ਬੈਠ ਕੇ ਦਲੇਰ ਮਹਿੰਦੀ ਦੇ ਗੀਤ ਸੁਣਦਾ ਹਾਂ। ਉਸਦੇ ਗੀਤ ਮੇਰੇ ਨਾਲ ਜੁੜੇ ਲੱਗਦੇ ਹਨ। ਇਹ ਪੋਸਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਸੀ। ਇਸ ਨੂੰ ਹਜ਼ਾਰਾਂ ਲਾਈਕਸ ਮਿਲੇ ਅਤੇ ਕਈਆਂ ਨੇ ਇਸ ਨੂੰ ਰੀਟਵੀਟ ਵੀ ਕੀਤਾ।
ਅਜਿਹੇ ‘ਚ ਦਲੇਰ ਮਹਿੰਦੀ ਨੇ ਆਪਣੀ ਤਾਰੀਫ ‘ਚ ਕੀਤੀ ਇਸ ਪੋਸਟ ਨੂੰ ਸੱਚਾ ਮੰਨਿਆ ਅਤੇ ਪੋਸਟ ਨੂੰ ਸ਼ੇਅਰ ਕਰਕੇ ਧੰਨਵਾਦ ਕੀਤਾ। ਦਲੇਰ ਮਹਿੰਦੀ ਨੇ ਲਿਖਿਆ- ਮੈਂ ਗੁਰੂ ਨਾਨਕ ਦੇਵ ਜੀ, ਮਾਂ ਅਤੇ ਪਿਤਾ ਦੇ ਆਸ਼ੀਰਵਾਦ ਲਈ ਸ਼ੁਕਰਗੁਜ਼ਾਰ ਹਾਂ। ਮੈਂ ਇੱਕ ਯੂਨੀਕ ਪੌਪ ਲੋਕ ਐਥਨਿਕ ਮਿਊਜ਼ਿਕ ਸਟਾਈਲ ਬਣਾਇਆ। ਤੁਹਾਨੂੰ ਪਿਆਰ ਕਰਦਾ ਹਾਂ ਪ੍ਰਿੰਸ ਹੈਰੀ ਭਗਵਾਨ ਤੁਹਾਡਾ ਭਲਾ ਕਰੇ। ਤੁਹਾਡਾ ਧੰਨਵਾਦ ਕਿ ਮੇਰੇ ਸੰਗੀਤ ਨੇ ਤੁਹਾਡੀ ਮਦਦ ਕੀਤੀ। ਇਸ ਗਲਤੀ ਲਈ ਲੋਕ ਦਲੇਰ ਮਹਿੰਦੀ ਦਾ ਮਜ਼ਾਕ ਉਡਾ ਰਹੇ ਹਨ। ਕਈ ਲੋਕ ਗਾਇਕ ਨੂੰ ਟ੍ਰੋਲ ਕਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h