Birth Anniversary of Subhas Chandra Bose: ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਹੋਇਆ ਸੀ। ਉਨ੍ਹਾਂ ਨੇ ਪਹਿਲਾਂ ਭਾਰਤੀ ਆਰਮਡ ਫੋਰਸ ਦੀ ਸਥਾਪਨਾ ਕੀਤੀ, ਜਿਸਦਾ ਨਾਂ ਅਜ਼ਾਦ ਹਿੰਦ ਫ਼ੌਜ਼ ਰੱਖੀਆ ਗਿਆ। ਉਨ੍ਹਾਂ ਦਾ ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ’ ਦੇਸ਼ ਭਗਤੀ ਦਾ ਨਾਅਰਾ ਭਾਰਤੀਆਂ ਦੇ ਦਿਲਾਂ ‘ਚ ਦੇਸ਼-ਪ੍ਰੇਮ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ।
ਨੇਤਾ ਜੀ ਬਾਰੇ ਕੁਝ ਖਾਸ ਗੱਲਾਂ:-
ਨੇਤਾ ਜੀ ਦਾ ਜਨਮ ਉੜੀਸਾ ਵਿੱਚ ਹੋਇਆ ਸੀ ਅਤੇ ਉਹ ਇੱਕ ਹੁਸ਼ਿਆਰ ਵਿਦਿਆਰਥੀ ਸੀ। ਉਹ ਹਮੇਸ਼ਾਂ ਸਕੂਲ ਅਤੇ ਯੂਨੀਵਰਸਿਟੀ ਦੋਵਾਂ ‘ਚ ਟਾਪ ਪੋਜੀਸ਼ਨ ਹਾਸਲ ਕਰਦੇ ਸੀ। 1918 ‘ਚ ਉਨ੍ਹਾਂ ਨੇ ਫਿਲਾਸਫੀ ‘ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। 1920 ‘ਚ ਉਨ੍ਹਾਂ ਨੇ ਇੰਗਲੈਂਡ ‘ਚ ਸਿਵਲ ਸੇਵਾ ਦੀ ਪ੍ਰੀਖਿਆ ਪਾਸ ਕੀਤੀ, poਕਿ ਕੁਝ ਦਿਨਾਂ ਬਾਅਦ 23 ਅਪ੍ਰੈਲ 1921 ਨੂੰ ਉਨ੍ਹਾਂ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ ਸੀ।
1920 ਅਤੇ 1930 ‘ਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੌਜਵਾਨ ਅਤੇ ਕੱਟੜਪੰਥੀ ਨੇਤਾਵਾਂ ‘ਚ ਗਿਣਿਆ ਜਾਂਦਾ ਸੀ। ਇਸ ਤੋਂ ਬਾਅਦ ਉਹ 1938 ਅਤੇ 1939 ”ਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਵੀ ਬਣੇ। 1921 ਤੋਂ 1941 ਦੌਰਾਨ ਉਹ ਪੂਰੀ ਸਵਰਾਜ ਲਈ ਕਈ ਵਾਰ ਜੇਲ੍ਹ ਵੀ ਗਏ। ਉਨ੍ਹਾਂ ਦਾ ਮੰਨਣਾ ਸੀ ਕਿ ਅਹਿੰਸਾ ਦੇ ਜ਼ਰੀਏ ਆਜ਼ਾਦੀ ਹਾਸਲ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਨੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਜਾਪਾਨ ‘ਚ ਅਜ਼ਾਦ ਹਿੰਦ ਫ਼ੌਜ਼ ਦੀ ਸਥਾਪਨਾ ਕੀਤੀ। ਪਹਿਲਾਂ ਜਿਨ੍ਹਾਂ ਨੂੰ ਜਾਪਾਨ ਤੋਂ ਗ਼ੁਲਾਮ ਬਣਾਇਆ ਗਿਆ ਸੀ, ਉਨ੍ਹਾਂ ਨੂੰ ਇਸ ਸੈਨਾ ‘ਚ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿਚ ਇਸ ਸੈਨਾ ‘ਚ ਬਰਮਾ ਅਤੇ ਮਲਾਇਆ ਸਥਿਤ ਭਾਰਤੀ ਵਲੰਟੀਅਰ ਵੀ ਭਰਤੀ ਕੀਤੇ ਗਏ। ਨਾਲ ਹੀ ਦੇਸ਼ ਤੋਂ ਬਾਹਰ ਵਸਦੇ ਲੋਕ ਵੀ ਇਸ ਸੈਨਾ ‘ਚ ਸ਼ਾਮਲ ਹੋਏ।
ਉਨ੍ਹਾਂ ਨੇ ਜਰਮਨ ‘ਚ ਆਜ਼ਾਦ ਹਿੰਦ ਰੇਡੀਓ ਸਟੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਪੂਰਬੀ ਏਸ਼ੀਆ ‘ਚ ਭਾਰਤੀ ਰਾਸ਼ਟਰੀ ਅੰਦੋਲਨ ਦੀ ਅਗਵਾਈ ਕੀਤੀ। ਸੁਭਾਸ਼ ਚੰਦਰ ਬੋਸ ਦਾ ਵਿਸ਼ਵਾਸ ਸੀ ਕਿ ਭਾਗਵਤ ਗੀਤਾ ਉਨ੍ਹਾਂ ਦੀ ਪ੍ਰੇਰਣਾ ਦਾ ਮੁੱਖ ਸਰੋਤ ਸੀ। ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਨੇ ਉਸ ਨੂੰ ਦੁਖੀ ਕਰ ਦਿੱਤਾ ਅਤੇ ਉਹ ਭਾਰਤ ਦੇ ਸੁਤੰਤਰਤਾ ਸੰਗਰਾਮ ‘ਚ ਸ਼ਾਮਲ ਹੋ ਗਏ। 1941 ‘ਚ ਉਨ੍ਹਾਂ ਨੂੰ ਇੱਕ ਘਰ ਵਿਚ ਨਜ਼ਰਬੰਦ ਰੱਖੀਆ ਗਿਆ, ਜਿੱਥੋਂ ਉਹ ਫਰਾਰ ਹੋ ਗਏ ਅਤੇ ਕਾਰ ਰਾਹੀਂ ਕੋਲਕਾਤਾ ਤੋਂ ਗੋਮੋ ਲਈ ਰਵਾਨਾ ਹੋਏ।
ਸੁਭਾਸ ਚੰਦਰ ਬੋਸ ਦੀ ਅੰਗ੍ਰੇਜ਼ੀ, ਹਿੰਦੀ, ਬੰਗਾਲੀ, ਤਮਿਲ, ਤੇਲਗੂ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਉੱਤੇ ਜ਼ਬਰਦਸਤ ਪਕੜ ਸੀ। ਆਜ਼ਾਦ ਹਿੰਦ ਫ਼ੌਜਵਿੱਚ ਉਨ੍ਹਾਂ ਨੇ ਇਨ੍ਹਾਂ ਭਾਸ਼ਾਵਾਂ ਰਾਹੀਂ ਪੂਰੇ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਸੰਦੇਸ਼ ਵੀ ਦਿੱਤੇ। ਨੇਤਾ ਜੀ ਦਾ ਆਪਣੇ ਸਾਥੀਆਂ ਨੂੰ ਸੰਦੇਸ਼ ਸੀ: “ਦੇਰ ਨਾਲ ਹੀ ਸਹੀ, ਸਫ਼ਲਤਾ ਮਿਲਦੀ ਜ਼ਰੂਰ ਹੈ”।
ਸੁਭਾਸ਼ ਚੰਦਰ ਬੋਸ ਕਿਹਾ ਕਰਦੇ ਸੀ, “ਜੋ ਵਿਅਕਤੀ ਆਪਣੇ ਮਨ ਉੱਤੇ ਬੋਝ ਨਹੀਂ ਪੈਣ ਦਿੰਦਾ ਉਹ ਕਦੇ ਮਹਾਨ ਨਹੀਂ ਬਣ ਸਕਦਾ। ਪਰੰਤੂ ਇਸਦੇ ਇਲਾਵਾ ਵੀ ਉਸ ਦੇ ਅੰਦਰ ਕੁਝ ਹੋਣਾ ਚਾਹੀਦਾ ਹੈ। ”ਨੇਤਾ ਜੀ ਨੂੰ ਭਾਰਤ ਵਿੱਚ 11 ਵਾਰ ਕੈਦ ਕੀਤਾ ਗਿਆ ਮਗਰ ਉਨ੍ਹਾਂ ਨੇ ਕੈਦ ਵਿੱਚੋਂ ਛੁਟਣ ਦਾ ਹੁਨਰ ਵੀ ਦਿਖਾਇਆ ਅਤੇ ਦੁਨੀਆ ਦੇ ਦਿੱਗਜ ਨੇਤਾਵਾਂ ਨਾਲ ਮਿਲ ਕੇ ਟੀਚਾ ਪ੍ਰਾਪਤ ਕਰਨ ਦੀ ਸਨਕ ਵੀ ਦਿਖਾਈ। ਭਾਰਤੀ ਲੀਡਰਸ਼ਿਪ ਨੂੰ ਗਲੋਬਲ ਪਹਿਚਾਣ ਦਿਵਾਉਣ ਦਾ ਕ੍ਰੈਡਿਟ ਸੁਭਾਸ਼ ਚੰਦਰ ਬੋਸ ਨੂੰ ਹੀ ਜਾਂਦਾ ਹੈ। ਇਸ ਤੋਂ ਪਹਿਲਾਂ ਸੁਆਮੀ ਵਿਵੇਕਾਨੰਦ ਨੇ ਭਾਰਤ ਦੀ ਅਧਿਆਤਮਕ ਅਤੇ ਸੱਭਿਆਚਾਰਕ ਸ੍ਰੇਸ਼ਠਤਾ ਅਤੇ ਪਹਿਚਾਣ ਤੋਂ ਦੁਨੀਆ ਨੂੰ ਜਾਣੂ ਕਰਵਾਇਆ ਸੀ।
ਸੁਭਾਸ਼ ਚੰਦਰ ਬੋਸ ਦਾ ਆਜ਼ਾਦੀ ਵਾਸਤੇ ਸੰਘਰਸ਼ ਨਾ ਸਿਰਫ਼ ਭਾਰਤ ਲਈ, ਬਲਕਿ ਤੀਸਰੇ ਵਿਸ਼ਵ ਦੇ ਸਾਰੇ ਦੇਸ਼ਾਂ ਲਈ ਪ੍ਰੇਰਣਾ ਸਾਬਤ ਹੋਇਆ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ, ਅਗਲੇ 15 ਸਾਲਵਿੱਚ ਤਿੰਨ ਦਰਜਨ ਏਸ਼ਿਆਈ ਦੇਸ਼ਾਂ ਵਿੱਚ ਆਜ਼ਾਦੀ ਦੇ ਤਰਾਨੇ ਗਾਏ ਗਏ। ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੇ ਭਾਰਤੀ ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੀ ਲੜਾਈ ਦਾ ਉਨ੍ਹਾਂ ਦੇਸ਼ਾਂ ‘ਤੇ ਡੂੰਘਾ ਪ੍ਰਭਾਵ ਪਿਆ। ਨੇਤਾ ਜੀ ਦਾ ਇਹ ਸਟੇਟਸ ਉਨ੍ਹਾਂ ਨੂੰ ਗਲੋਬਲ ਪੱਧਰ‘ਤੇ “ਆਜ਼ਾਦੀ ਦੇ ਨਾਇਕ” ਵਜੋਂ ਸਥਾਪਿਤ ਕਰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h