Hair Care Tips in Punjabi: ਵਾਲ ਸਾਡੀ ਸ਼ਖ਼ਸੀਅਤ ‘ਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਪਰ ਅਕਸਰ ਸਾਡੇ ਘਰ ਵਿੱਚ ਕੋਈ ਨਾ ਕੋਈ ਵਾਲ ਝੜਨ, ਵਾਲਾਂ ਦਾ ਸੁੱਕਣਾ ਜਾਂ ਵਾਲਾਂ ਨਾਲ ਜੁੜੀ ਕਿਸੇ ਹੋਰ ਸਮੱਸਿਆ ਨਾਲ ਜੂਝਦਾ ਰਹਿੰਦਾ ਹੈ। ਸਰਦੀਆਂ ਵਿੱਚ ਜ਼ਿਆਦਾ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ।
ਮਾਹਿਰਾਂ ਮੁਤਾਬਕ ਗਲਤ ਸ਼ੈਂਪੂ ਕਰਨ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ। ਇਨ੍ਹਾਂ ‘ਚ ਖੁਸ਼ਕੀ ਵਧ ਜਾਂਦੀ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਸ਼ੈਂਪੂ ਕਰਨ ਦੇ ਕੁਝ ਆਸਾਨ ਟਿਪਸ ਦੱਸਦੇ ਹਾਂ। ਜਿਸ ਨਾਲ ਤੁਸੀਂ ਬਿਨਾਂ ਵਾਧੂ ਸਮਾਂ ਬਿਤਾਏ ਆਪਣੇ ਵਾਲਾਂ ਨੂੰ ਕਾਲੇ, ਸੰਘਣੇ ਅਤੇ ਮਜ਼ਬੂਤ ਬਣਾ ਸਕਦੇ ਹੋ।
ਜੇਕਰ ਵਾਲ ਲੰਬੇ ਹਨ ਤਾਂ ਧੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ।
ਵਾਲਾਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਾਨੂੰ ਸ਼ੈਂਪੂ ਕਰਨ ਤੋਂ ਇੱਕ ਘੰਟਾ ਪਹਿਲਾਂ ਵਾਲਾਂ ਵਿਚ ਕੋਈ ਵੀ ਤੇਲ ਲਗਾ ਲੈਣਾ ਚਾਹੀਦਾ ਹੈ। ਆਪਣੀਆਂ ਉਂਗਲਾਂ ਦੇ ਸਿਰਿਆਂ ਨਾਲ ਸਿਰ ਦੀ ਚਮੜੀ ‘ਤੇ ਤੇਲ ਦੀ ਮਾਲਿਸ਼ ਕਰੋ। ਜੇਕਰ ਵਾਲ ਲੰਬੇ ਹਨ ਤਾਂ ਧੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਲਝਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਆਪਣੇ ਵਾਲਾਂ ਨੂੰ ਕੰਘੀ ਕਰੋ। ਇਹ ਵਾਲਾਂ ਨੂੰ ਟੁੱਟਣ ਤੋਂ ਰੋਕਣ ਵਿੱਚ ਮਦਦ ਕਰੇਗਾ।
ਵਾਲ ਚੰਗੀ ਤਰ੍ਹਾਂ ਗਿੱਲੇ ਕਰਨ ਮਗਰੋਂ ਕਰੋ ਸ਼ੈਂਪੂ ਦੀ ਵਰਤੋ
ਵਾਲਾਂ ਨੂੰ ਧੋਣ ਵੇਲੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕੋਸੇ ਪਾਣੀ ਨਾਲ ਧੋਣਾ ਚਾਹੀਦਾ ਹੈ। ਜਦੋਂ ਵਾਲ ਚੰਗੀ ਤਰ੍ਹਾਂ ਗਿੱਲੇ ਹੋ ਜਾਣ ਤਾਂ ਸ਼ੈਂਪੂ ਨੂੰ ਥੋੜ੍ਹੇ ਜਿਹੇ ਪਾਣੀ ‘ਚ ਘੋਲ ਲਓ ਅਤੇ ਫਿਰ ਇਸ ਨੂੰ ਵਾਲਾਂ ‘ਤੇ ਚੰਗੀ ਤਰ੍ਹਾਂ ਲਗਾਓ। ਸ਼ੈਂਪੂ ਘੋਲਕੇ ਲਗਾਉਣ ਨਾਲ ਇਹ ਸਾਰੇ ਸਿਰ ‘ਤੇ ਆਸਾਨੀ ਨਾਲ ਲੱਗ ਜਾਂਦਾ ਹੈ ਅਤੇ ਸਿਰ ਦੀ ਸੰਵੇਦਨਸ਼ੀਲ ਚਮੜੀ ‘ਤੇ ਚਿਪਕਿਆ ਨਹੀਂ ਰਹਿੰਦਾ।
ਸ਼ੈਂਪੂ ਵਿੱਚ ਹੁੰਦੇ ਕਈ ਹਾਨੀਕਾਰਕ ਰਸਾਇਣ
ਸ਼ੈਪੂ ਵਿੱਚ ਪੈਰਾਬੇਨ, ਅਲਕੋਹਲ, ਸਲਫੇਟ ਦੀ ਖੁਸ਼ਬੂ ਆਦਿ ਵਰਗੇ ਖਤਰਨਾਕ ਰਸਾਇਣ ਹੁੰਦੇ ਹਨ। ਸਾਨੂੰ ਰੋਜ਼ਾਨਾ ਸ਼ੈਂਪੂ ਨਹੀਂ ਕਰਨਾ ਚਾਹੀਦਾ। ਸ਼ੈਂਪੂ ਹਫਤੇ ‘ਚ ਸਿਰਫ ਦੋ ਵਾਰ ਹੀ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਾਨੀਕਾਰਕ ਸ਼ੈਂਪੂ ਦੀ ਬਜਾਏ ਹਾਈ ਪ੍ਰੋਟੀਨ ਵਾਲੇ ਸ਼ੈਂਪੂ ਦੀ ਵਰਤੋਂ ਕਰਨੀ ਚਾਹੀਦੀ ਹੈ। ਬੇਬੀ ਸ਼ੈਂਪੂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਹਾਨੀਕਾਰਕ ਰਸਾਇਣਾਂ ਦੀ ਘੱਟ ਮਾਤਰਾ ਹੁੰਦੀ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਜਾਣਕਾਰੀ ਦੀ ਸ਼ੁੱਧਤਾ ਅਤੇ ਸੱਚਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ। ਕਿਸੇ ਵੀ ਉਪਾਅ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ, ਆਪਣੇ ਡਾਕਟਰ ਨਾਲ ਸਲਾਹ ਕਰੋ। ਸਾਡਾ ਉਦੇਸ਼ ਸਿਰਫ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਨਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h