Flour Mills of Punjab: ਭਾਰਤੀ ਖੁਰਾਕ ਨਿਗਮ (FCI) ਦੇ ਭਰੋਸੇ ਦੇ ਬਾਵਜੂਦ ਪਿਛਲੇ ਪੰਜ ਮਹੀਨਿਆਂ ਤੋਂ ਕਣਕ ਦੇ ਟੈਂਡਰ ਜਾਰੀ ਨਾ ਹੋਣ ਕਾਰਨ ਪੰਜਾਬ ਦੀਆਂ ਆਟਾ ਮਿੱਲਾਂ ਵਿੱਚ ਕੰਮ ਲਗਪਗ ਠੱਪ ਹੋ ਕੇ ਰਹਿ ਗਿਆ ਹੈ। ਇਸ ਕਾਰਨ ਆਟਾ ਅਤੇ ਮੈਦਾ ਸਮੇਤ ਇਨ੍ਹਾਂ ਤੋਂ ਬਣੇ ਉਤਪਾਦ ਬਾਜ਼ਾਰ ਵਿੱਚ ਮਹਿੰਗੇ ਹੋ ਗਏ ਹਨ।
ਜਾਣਕਾਰੀ ਮੁਤਾਬਕ ਸੂਬੇ ‘ਚ ਆਟੇ ਅਤੇ ਮੈਦੇ ਦੀ ਕੀਮਤ 15 ਤੋਂ 20 ਰੁਪਏ ਪ੍ਰਤੀ 10 ਕਿਲੋ ਵਧ ਗਈ ਹੈ, ਜਦਕਿ ਵੱਖ-ਵੱਖ ਬ੍ਰਾਂਡਾਂ ਦੀਆਂ ਰੋਟੀਆਂ ਵੀ 5 ਰੁਪਏ ਮਹਿੰਗੀਆਂ ਹੋ ਗਈਆਂ ਹਨ। ਇਸ ਦੇ ਨਾਲ ਹੀ ਦੂਜੇ ਸੂਬਿਆਂ ਤੋਂ ਕਣਕ ਦੀ ਆਮਦ ਤੋਂ ਇੱਕ ਮਹੀਨਾ ਪਹਿਲਾਂ ਹੀ ਪੰਜਾਬ ਵਿੱਚ ਕਣਕ ਦੀ ਘਾਟ ਪੈਦਾ ਹੋ ਗਈ ਹੈ। ਇਸ ਕਾਰਨ ਆਟੇ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਐਫਸੀਆਈ ਵੱਲੋਂ ਸੂਬਿਆਂ ਨੂੰ ਕਣਕ ਦੀ ਸਪਲਾਈ ਕੀਤੀ ਜਾਂਦੀ ਹੈ ਪਰ ਇਸ ਵਾਰ ਟੈਂਡਰ ਜਾਰੀ ਨਾ ਹੋਣ ਕਾਰਨ ਇਸ ‘ਚ ਦੇਰੀ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ ਦੋ ਦਿਨਾਂ ਵਿੱਚ ਆਟੇ ਦੀ ਕੀਮਤ ਵਿੱਚ 300 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਦਾ ਵਾਧਾ ਹੋਇਆ ਹੈ। ਇੱਕ ਹਫ਼ਤਾ ਪਹਿਲਾਂ ਜਿੱਥੇ ਆਟੇ ਦੀ ਕੀਮਤ 3,400 ਰੁਪਏ ਪ੍ਰਤੀ ਕੁਇੰਟਲ ਸੀ, ਹੁਣ ਇਸ ਦੀ ਕੀਮਤ ਹੁਣ 3700 ਤੋਂ 3800 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਦਰਜ ਕੀਤੀ ਗਈ। ਕੇਂਦਰੀ ਏਜੰਸੀ ਆਟਾ ਮਿੱਲਾਂ ਅਤੇ ਨਿੱਜੀ ਉੱਦਮੀਆਂ ਨੂੰ ਕਣਕ ਦੇਣ ਲਈ ਟੈਂਡਰ ਜਾਰੀ ਕਰਦੀ ਹੈ।
ਫਰਵਰੀ ਤੋਂ ਕਣਕ ਆਉਣ ਦੀ ਉਮੀਦ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਦੇਸ਼ ਤੋਂ ਕਰੀਬ 4.5 ਮਿਲੀਅਨ ਟਨ ਕਣਕ ਦੀ ਬਰਾਮਦ ਕੀਤੀ ਗਈ ਸੀ। ਇਹ ਵੀ ਦੇਸ਼ ਵਿੱਚ ਕਣਕ ਦੀ ਕਮੀ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸੂਬੇ ਦੀਆਂ ਆਟਾ ਮਿੱਲਾਂ ਨੂੰ ਉਮੀਦ ਹੈ ਕਿ ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਤੋਂ ਕਣਕ ਦੀ ਆਮਦ 28 ਫਰਵਰੀ ਤੋਂ ਸ਼ੁਰੂ ਹੋ ਸਕਦੀ ਹੈ, ਕਿਉਂਕਿ ਕੜਾਕੇ ਦੀ ਗਰਮੀ ਕਾਰਨ ਉਨ੍ਹਾਂ ਸੂਬਿਆਂ ‘ਚ ਕਣਕ ਦੀ ਆਮਦ ਫਰਵਰੀ ‘ਚ ਸ਼ੁਰੂ ਹੋ ਜਾਂਦੀ ਹੈ, ਜਦਕਿ ਪੰਜਾਬ ‘ਚ ਕਣਕ ਦੀ ਆਮਦ ਅਪ੍ਰੈਲ ‘ਚ ਹੁੰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h