Road named on Sidhu Moosewala: ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਦਾ ਦੁੱਖ ਅਜੇ ਵੀ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਦੱਸ ਦਈਏ ਕਿ 29 ਮਈ ਨੂੰ ਸਿੱਧੂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਉਦੋਂ ਤੋਂ ਸਿੱਧੂ ਦੇ ਮਾਪੇ ਅਤੇ ਫੈਨਸ ਆਪਣੇ ਪਿਆਰੇ ਸਿੰਗਰ ਦੀ ਮੌਤ ਦੇ ਇਨਸਾਫ਼ ਦੀ ਉਡੀਕ ਕਰ ਰਹੇ ਹਨ।
ਅਜਿਹੇ ‘ਚ ਹੁਣ ਪੰਜਾਬ ਸਰਕਾਰ ਵਲੋਂ ਸਿੱਧੂ ਦਾ ਨਾਂ ਜਿਉਂਦਾ ਰੱਖਣ ਲਈ ਇੱਕ ਐਲਾਨ ਕੀਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਦੇ ਮਾਨਸਾ ਵਿੱਚ ਇੱਕ ਸੜਕ ਦਾ ਨਾਂਅ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਮ ‘ਤੇ ਰੱਖਿਆ ਗਿਆ ਹੈ। ਮੰਡੀ ਬੋਰਡ ਨੇ ਰਾਮ ਦੱਤਾ ਰੋਡ ਦਾ ਨਾਂ ਬਦਲ ਦਿੱਤਾ ਹੈ। ਜੀ ਹਾਂ, 26 ਜਨਵਰੀ ਨੂੰ ਮਾਨਸਾ ਪੁੱਜੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਐਲਾਨ ਕੀਤਾ।
ਮੰਤਰੀ ਬਲਬੀਰ ਸਿੰਘ ਨੇ ਦੱਸਿਆ ਕਿ ਮੂਸੇਵਾਲਾ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਵਿਦੇਸ਼ਾਂ ‘ਚ ਬੈਠੇ ਦੋਸ਼ੀਆਂ ਨੂੰ ਭਾਰਤ ਲਿਆਉਣ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਸਤਕਾਰ ਕਰਦੇ ਹਨ ਤੇ ਸਿੱਧੂ ਦੀ ਸ਼ਕਲ ਮੈਨੂੰ ਅੱਜ ਵੀ ਯਾਦ ਹੈ ਪਰ ਜਦੋਂ 2016 ਵਿੱਚ ਪੰਜਾਬ ਦੇ ਡੀਜੀਪੀ ਦੀ ਸਟੇਟਮੈਂਟ ਸੀ ਕਿ ਪੰਜਾਬ ਵਿੱਚ 57 ਗੈਂਗਸਟਰ ਗਰੁੱਪ ਹਨ ਪਰ ਉਸ ਸਮੇਂ ਦੀ ਸਰਕਾਰ ਇਸਨੂੰ ਨੱਥ ਪਾਉਣ ਵਿੱਚ ਨਾਕਾਮਯਾਬ ਰਹੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਜਰੂਰ ਮਿਲੇਗਾ।
ਸਿਹਤ ਸਹੂਲਤਾਂ ਬਾਰੇ ਬੋਲੇ ਪੰਜਾਬ ਸਿਹਤ ਮੰਤਰੀ
ਸਿਹਤ ਮੰਤਰੀ ਨੇ ਬਸੰਤ ਰੁੱਤ ਦੀ ਵਧਾਈ ਦਿੰਦਿਆ ਕਿਹਾ ਕਿ ਜਿਸ ਤਰ੍ਹਾਂ ਪੱਤਝੜ੍ਹ ਤੋਂ ਬਾਅਦ ਬਸੰਤ ਰੁੱਤ ਨਵੀਆਂ ਕਰੂੰਬਲਾਂ ਲੈ ਕੇ ਆਉਂਦੀ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਵੀ ਪੰਜਾਬ ਵਾਸੀਆਂ ਦੀਆਂ ਨਵੀਆਂ ਉਮੀਦਾ ਲੈ ਕੇ ਆਈ ਹੈ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ। ਜ਼ਿਲ੍ਹੇ ਦੇ ਵਿਕਾਸ ਲਈ ਆਮ ਆਦਮੀ ਕਲੀਨਿਕ ਨਵੀਂ ਕੇਅਰ ਸੈਟਰ ਲਈ ਉਪਰਾਲਾ ਕਰਾਂਗੇ ਕਿ ਐਮਰਜੈਂਸੀ ਸੇਵਾ ਹੋਰ ਬਿਹਤਰ ਬਣ ਸਕੇ।
ਉਨ੍ਹਾਂ ਦੱਸਿਆ ਕਿ ਰਮਦਿੱਤਾਵਾਲਾ ਰੋਡ ਦੇ ਲਾਗੇ ਬਜੁਰਗਾਂ ਲਈ ਬਿਰਧ ਆਸ਼ਰਮ ਬਣ ਰਿਹਾ ਹੈ, ਜਿਸ ‘ਚ ਬਜੁਰਗਾਂ ਲਈ ਹਰ ਸਹੂਲਤ ਹੋਵੇਗੀ ਤੇ ਬਰੇਟਾ ਵਿੱਚ ਹਸਪਾਤਲ ਬਣਨਾ ਹੈ ਤੇ ਬੁਢਲਾਡਾ ਵਿਖੇ ਜੱਚਾ-ਬੱਚਾ ਹਸਪਤਾਲ ਬਣ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਸਿਹਤ ਸਹੂਲਤਾਂ ਵੱਖੋ ਵਧੀਆ ਜਿਲ੍ਹਾ ਹੋਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਕੋਸ਼ਿਸ ਹੈ ਕਿ ਇਸਨੂੰ ਕੈਸਰ ਦੀ ਰਾਜਧਾਨੀ ਨਹੀਂ ਸਗੋ ਸਿਹਤ ਸਹੂਲਤਾਂ ਵਾਲੀ ਰਾਜਧਾਨੀ ਵਜੋਂ ਜਾਣਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h