ਅੱਜ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸੁੰਡੀ ਨਾਲ ਤਬਾਹ ਹੋਈ ਮੱਕੀ ਦੇ ਮੁਆਵਜੇ ਸੰਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਮੀਟਿੰਗ ਕੀਤੀ। ਜਿਕਰ ਯੋਗ ਹੈ ਕਿ ਕਿਸਾਨ ਜਥੇਬੰਦੀਆਂ ਵਲੋਂ 18 ਅਗਸਤ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਕਿ ਰੋਪੜ ਜ਼ਿਲ੍ਹੇ ਵਿੱਚ ਸੁੰਡੀ ਨੇ ਮੱਕੀ ਦੀ ਫਸਲ ਵੱਡੇ ਪੱਧਰ ਤੇ ਤਬਾਹ ਕਰ ਦਿੱਤੀ ਹੈ ਇਸ ਕਰਕੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 20000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਸ ਤੋਂ ਬਾਅਦ ਕਿਸਾਨਾਂ ਵੱਲੋਂ 25 ਅਗਸਤ ਰਣਜੀਤ ਬਾਗ ਚ ਧਰਨਾ ਦਿੱਤਾ ਗਿਆ , ਜਿਸ ਦੇ ਦਬਾਅ ਹੇਠਾਂ ਆ ਕੇ ਖੇਤੀਬਾੜੀ ਮਹਿਕਮੇ ਵੱਲੋਂ ਸਰਵੇ ਕੀਤਾ ਗਿਆ ਜਿਸ ਵਿੱਚ ਪਾਇਆ ਗਿਆ ਕਿ ਮੱਕੀ ਦੀ ਫਸਲ 90 ਪ੍ਰਤੀਸ਼ਤ ਤਬਾਹ ਹੋ ਚੁੱਕੀ ਹੈ।
ਇਸ ਰਿਪੋਰਟ ਤੋਂ ਬਆਦ ਡੀ ਸੀ ਸਾਹਿਬ ਨੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਵੀ ਦਿੱਤ। ਪਰ ਪਟਵਾਰੀਆਂ ਦੀ ਹੜਤਾਲ ਹੋਣ ਕਾਰਨ ਅਜੇ ਤੱਕ ਗਿਰਦਾਵਰੀ ਦਾ ਕੰਮ ਸ਼ੁਰੂ ਨਹੀਂ ਹੋਇਆ। ਕਿਸਾਨ ਜਥੇਬੰਦੀਆਂ ਵੱਲੋਂ ਫਿਰ ਡੀਸੀ ਨਾਲ ਮੀਟਿੰਗ ਕੀਤੀ ਪਰ ਇਹ ਮੀਟਿੰਗ ਬੇਸਿੱਟਾ ਰਹੀ । ਕਿਸਾਨਾਂ ਨੂੰ ਇਹ ਡਰ ਸਤਾ ਰਿਹਾ ਹੈ ਤੇ ਮੱਕੀ ਦੀ ਫਸਲ ਵੱਢਣ ਦਾ ਸਮਾਂ ਆ ਗਿਆ ਹੈ ਤੇ ਅਜੇ ਤੱਕ ਗਿਰਦਾਵਰੀ ਸ਼ੁਰੂ ਨਹੀਂ ਹੋਈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ 10 ਸਤੰਬਰ ਤੱਕ ਗਿਰਦਾਵਰੀ ਦਾ ਕੰਮ ਮੁਕੰਮਲ ਨਾ ਹੋਇਆ ਤੇ ਪ੍ਰਤੀ ਏਕੜ ਮੁਆਵਜ਼ੇ ਦੀ ਰਾਸ਼ੀ ਦਾ ਐਲਾਨ ਨਾ ਹੋਇਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਗਿਆਰਾਂ ਸਤੰਬਰ ਸਵੇਰੇ ਦੱਸ ਵਜੇ ਤੋਂ ਅਠਤਾਲੀ ਘੰਟਿਆਂ ਦੇ ਲਈ ਬੁੰਗਾ ਸਾਹਿਬ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ।ਜਿਸ ਦਾ ਕਿ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਹੋਵੇਗੀ ।
ਇਸ ਮੌਕੇ ਚਰਨ ਸਿੰਘ ਮੁੰਡੀਆਂ, ਗੁਰਨੈਬ ਸਿੰਘ ਜੇਤੇਵਾਲ, ਪਰਵਿੰਦਰ ਸਿੰਘ ਅਲੀਪੁਰ, ਦਲਜੀਤ ਸਿੰਘ ਗਿੱਲ, ਕੁਲਵੰਤ ਸਿੰਘ ਸੈਣੀ, ਜਗਮਨਦੀਪ ਸਿੰਘ ਪੜ੍ਹੀ, ਅਵਤਾਰ ਸਿੰਘ ਅਸਾਲਤਪੁਰ, ਚਰਨਜੀਤ ਸਿੰਘ ਕੰਗ, ਦਲਜੀਤ ਬੜਵਾ, ਸੇਠੀ ਸ਼ਰਮਾ ਅਨੰਦਪੁਰ ਸਾਹਿਬ, ਧਰਮ ਸਿੰਘ ਅਨੰਦਪੁਰ ਸਾਹਿਬ, ਹਰਪ੍ਰੀਤ ਸਿੰਘ ਭੱਟੋਂ, ਜਗਰੂਪ ਸਿੰਘ ਮੀਆਂਪੁਰ, ਜਰਨੈਲ ਸਿੰਘ ਮਗਰੋੜ , ਮਨਦੀਪ ਸਿੰਘ ਬਜਰੂੜ , ਬਖਸੀਸ ਸਿੰਘ ਬੜਵਾ, ਕਰਨੈਲ ਸਿੰਘ ਫੌਜੀ ਤੋਂ ਇਲਾਵਾ ਹੋਰ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਸਨ ।