ਕਰਨਾਲ ‘ਚ ਕਿਸਾਨਾਂ ਨੇ ਸਕੱਤਰੇਤ ਦਾ ਘਿਰਾਉ ਕਰਨ ਲਈ ਕੂਚ ਕੀਤਾ ਹੈ।ਜਿਸ ਦੌਰਾਨ ਹਾਲਾਤ ਟਕਰਾਅ ਦੇ ਬਣੇ ਹੋਏ ਹਨ।ਦੱਸ ਦੇਈਏ ਕਿ ਪੁਲਿਸ ਵਲੋਂ ਕਿਸਾਨ ਆਗੂ ਰਾਕੇਸ਼ ਟਿਕੈਤ ਸਮੇਤ ਕੁਝ ਹੋਰ ਵੱਡੇ ਆਗੂਆਂ ਨੂੰ ਹਿਰਾਸਤ ‘ਚ ਲੈਣ ਦੀ ਖਬਰ ਆਈ ਹੈ।ਕਿਸਾਨ ਆਗੂ ਯੋਗੇਂਦਰ ਯਾਦਵ ਨੇ ਇਸਦੀ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।ਜ਼ਿਕਰਯੋਗ ਹੈ ਕਿ ਉਨਾਂ੍ਹ ਨੇ ਕੁਝ ਹੀ ਦੇਰ ਬਾਅਦ ਇੱਕ ਹੋਰ ਟਵੀਟ ਕੀਤਾ ਅਤੇ ਦੱਸਿਆ ਕਿ ਪੁਲਿਸ ਨੇ ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਹੋਏ ਉਨ੍ਹਾਂ ਨੂੰ ਕੁਝ ਦੂਰੀ ‘ਤੇ ਲਿਜਾ ਕੇ ਮਿੰਟਾਂ ‘ਚ ਛੱਡ ਦਿੱਤਾ ਗਿਆ ਅਤੇ ਕਿਸਾਨ ਅੱਗੇ ਵਧ ਰਹੇ ਹਨ।