Pathan On OTT: ਬਾਲੀਵੁੱਡ ਦੇ ਕਿੰਗ ਖ਼ਾਨ ਦੀ ਫਿਲਮ ਪਠਾਨ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਇਸ ਫਿਲਮ ਨੂੰ ਲੈ ਕੇ ਫੈਨਸ ਦਾ ਕ੍ਰੇਜ਼ ਵੀ ਸੱਤਵੇਂ ਆਸਮਾਨ ‘ਤੇ ਹੈ। ਫਿਲਮ ਨੇ ਰਿਲੀਜ਼ ਹੁੰਦੇ ਹੀ ਅਜਿਹਾ ਧਮਾਕਾ ਕੀਤਾ ਕਿ ਪੰਜਵੇਂ ਦਿਨ ਵੀ ਪਠਾਨ ਨੇ 70 ਕਰੋੜ ਦਾ ਤੂਫਾਨੀ ਕਲੈਕਸ਼ਨ ਕਰ ਲਿਆ।
ਫਿਲਮ ਦਾ ਵਰਲਡ ਵਾਈਡ ਕਲੈਕਸ਼ਨ ਸ਼ਾਨਦਾਰ ਰਿਹਾ ਤੇ ਫਿਲਮ ਨੇ ਸਿਰਫ ਪੰਜ ਦਿਨਾਂ ਵਿੱਚ 550 ਕਰੋੜ ਦਾ ਕੁਲੈਕਸ਼ਨ ਕਰ ਲਿਆ। ਇਸ ਦੌਰਾਨ, ਹੁਣ ਖ਼ਬਰ ਆਈ ਹੈ ਕਿ ਪਠਾਨ ਨੂੰ OTT ਪਲੇਟਫਾਰਮ Amazon Prime Video ‘ਤੇ ਰਿਲੀਜ਼ ਕੀਤਾ ਜਾ ਸਕਦਾ ਹੈ।
ਪਠਾਨ ਨੂੰ OTT ‘ਤੇ ਰਿਲੀਜ਼ ਕੀਤਾ ਜਾਵੇਗਾ
ਜਾਣਕਾਰੀ ਦਿੰਦੇ ਹੋਏ LetsCinema ਨਾਂ ਦੇ ਟਵਿਟਰ ਅਕਾਊਂਟ ਨੇ ਟਵੀਟ ਕੀਤਾ ਹੈ ਕਿ ਸਿਨੇਮਾਘਰਾਂ ਤੋਂ ਬਾਅਦ ਹੁਣ ਪਠਾਨ ਨੂੰ ਐਮਜ਼ੌਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਕਰਨ ਲਈ ਲੌਕ ਕਰ ਦਿੱਤਾ ਹੈ। ਹਾਲਾਂਕਿ, ਅਜੇ ਤੱਕ ਫਿਲਮ ਨੂੰ ਲੈ ਕੇ ਅਧਿਕਾਰਤ ਹੈਂਡਲ ਤੋਂ ਕੋਈ ਜਾਣਕਾਰੀ ਨਹੀਂ ਆਈ ਹੈ।
#Pathaan locked and loaded for digital streaming on Amazon Prime after its theatrical release. pic.twitter.com/ExOEzCkRpK
— LetsCinema (@letscinema) January 30, 2023
‘ਪਠਾਨ’ ਹਿੰਦੀ, ਤੇਲਗੂ ਅਤੇ ਤਾਮਿਲ ‘ਚ ਰਿਲੀਜ਼ ਹੋਈ ਹੈ। ਫਿਲਮ ਨੂੰ ਓਟੀਟੀ ‘ਤੇ ਰਿਲੀਜ਼ ਕਰਨ ਲਈ 90 ਦਿਨਾਂ ਦੀ ਵਿੰਡੋ ਹੁੰਦੀ ਹੈ ਤੇ ਕੋਈ ਵੀ ਫਿਲਮ ਰਿਲੀਜ਼ ਹੋਣ ਤੋਂ 90 ਦਿਨਾਂ ਬਾਅਦ ਹੀ ਓਟੀਟੀ ‘ਤੇ ਰਿਲੀਜ਼ ਹੁੰਦੀ ਹੈ।
ਬਾਕਸ ਆਫਿਸ ‘ਤੇ ਪਠਾਨ ਦਾ ਜਲਵਾ
ਪਠਾਨ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਤੇ ਇਸ ਫਿਲਮ ਨੇ ਰਿਲੀਜ਼ ਹੁੰਦੇ ਹੀ ਹਰ ਪਾਸੇ ਆਪਣੀ ਧੂਮ ਮਚਾ ਦਿੱਤੀ। ਫਿਲਮ ਦੇਸ਼ ‘ਚ ਹੀ ਨਹੀਂ ਵਿਦੇਸ਼ਾਂ ‘ਚ ਵੀ ਨਵੇਂ ਰਿਕਾਰਡ ਬਣਾ ਰਹੀ ਹੈ। ਪਠਾਨ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਇਸ ਕਾਰਨ ਫਿਲਮ ਨੇ ਪੰਜਵੇਂ ਦਿਨ ਯਾਨੀ ਐਤਵਾਰ ਨੂੰ ਵੀ 70 ਕਰੋੜ ਦਾ ਤੂਫਾਨੀ ਕਲੈਕਸ਼ਨ ਕੀਤਾ।
ਇਸ ਨਾਲ ਭਾਰਤ ‘ਚ ਪਠਾਨ ਦਾ ਕੁੱਲ ਕਾਰੋਬਾਰ 277 ਕਰੋੜ ਤੱਕ ਪਹੁੰਚ ਗਿਆ। ਦੱਸ ਦਈਏ ਕਿ ਪੰਜਵੇਂ ਦਿਨ ਪਠਾਨ ਦਾ ਵਰਲਡ ਵਾਈਡ ਕਲੈਕਸ਼ਨ ਵੀ ਬਹੁਤ ਸ਼ਾਨਦਾਰ ਰਿਹਾ ਤੇ ਫਿਲਮ ਨੇ ਪੰਜ ਦਿਨਾਂ ਵਿੱਚ ਹੀ 550 ਕਰੋੜ ਦਾ ਜ਼ਬਰਦਸਤ ਕਲੈਕਸ਼ਨ ਕਰ ਲਿਆ।
ਕਿੰਗ ਖ਼ਾਨ ਨੇ ਪਠਾਨ ਨਾਲ ਕੀਤੀ 4 ਸਾਲ ਬਾਅਦ ਵਾਪਸੀ
ਦੱਸ ਦੇਈਏ ਕਿ ਕਿੰਗ ਖ਼ਾਨ ਚਾਰ ਸਾਲ ਬਾਅਦ ਪਠਾਨ ਤੋਂ ਲੀਡ ਦੇ ਤੌਰ ‘ਤੇ ਸਿਲਵਰ ਸਕ੍ਰੀਨ ‘ਤੇ ਵਾਪਸ ਆਏ। ਸ਼ਾਹਰੁਖ ਖ਼ਾਨ ਆਖਰੀ ਵਾਰ 2018 ਦੀ ਫਿਲਮ ‘ਜ਼ੀਰੋ’ ‘ਚ ਨਜ਼ਰ ਆਏ ਸੀ। ਨਾਲ ਹੀ, ਇਨ੍ਹਾਂ ਚਾਰ ਸਾਲਾਂ ਵਿੱਚ ਉਨ੍ਹਾਂ ਨੇ ‘ਬ੍ਰਹਮਾਸਤਰ’, ‘ਲਾਲ ਸਿੰਘ ਚੱਢਾ’ ਤੇ ‘ਰਾਕੇਟਰੀ’ ਵਰਗੀਆਂ ਫਿਲਮਾਂ ਵਿੱਚ ਕੈਮਿਓ ਕੀਤਾ ਪਰ ਇੱਕ ਲੀਡ ਐਕਟਰ ਵਜੋਂ ਉਸਨੇ ਪਠਾਨ ਵਿੱਚ ਧਮਾਕੇਦਾਰ ਵਾਪਸੀ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h