Punjab Police jobs 2023: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪੁਲਿਸ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੀ ਭਰਤੀ ਕੱਢੀ ਗਈ ਹੈ।
ਸਬ-ਇੰਸਪੈਕਟਰ ਦੇ ਅਹੁਦੇ ਲਈ ਉਮੀਦਵਾਰ 7 ਫਰਵਰੀ ਤੋਂ 28 ਫਰਵਰੀ ਤੱਕ ਅਤੇ ਕਾਂਸਟੇਬਲ ਦੇ ਅਹੁਦੇ ਲਈ 15 ਫਰਵਰੀ ਤੋਂ 8 ਮਾਰਚ ਤੱਕ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਸਬ-ਇੰਸਪੈਕਟਰ ਲਈ ਘੱਟੋ-ਘੱਟ ਗ੍ਰੈਜੂਏਟ ਹੋਣਾ ਜ਼ਰੂਰੀ ਹੈ, ਜਦਕਿ ਕਾਂਸਟੇਬਲ ਦੀ ਭਰਤੀ ਲਈ ਘੱਟੋ-ਘੱਟ 12ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਸਬੰਧੀ ਨੋਟੀਫੀਕੇਸ਼ਨ ਵੀ ਜਾਰੀ ਹੋਇਆ ਹੈ, ਵੇਖੋ ਨੋਟੀਫਿਕੇਸ਼ਨ:-
ਨੌਜਵਾਨਾਂ ਨੂੰ ਪੰਜਾਬ ਪੁਲਿਸ ਦੀ ਵੈੱਬਸਾਈਟ ‘ਤੇ ਜਾ ਕੇ ਇਸ ਅਹੁਦੇ ਲਈ ਅਪਲਾਈ ਕਰਨਾ ਹੋਵੇਗਾ। ਅਤੇ ਪੰਜਾਬ ਸਰਕਾਰ ਵੱਲੋਂ ਹੈਲਪ ਡੈਸਕ ਨੰਬਰ 02261306245 ਜਾਰੀ ਕੀਤਾ ਗਿਆ ਹੈ। ਕਾਂਸਟੇਬਲ ਨੂੰ ਤਨਖਾਹ ਸਕੇਲ ਮਿਤੀ 29-12-2020 ਅਨੁਸਾਰ 19,900 ਪ੍ਰਤੀ ਮਹੀਨਾ ਮਿਲੇਗਾ। 18 ਸਾਲ ਤੋਂ 28 ਸਾਲ ਤੱਕ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ। ਪੁਰਸ਼ਾਂ ਲਈ ਕੱਦ 5 ਫੁੱਟ 7 ਇੰਚ ਅਤੇ ਔਰਤਾਂ ਲਈ 5 ਫੁੱਟ 2 ਇੰਚ ਹੋਣਾ ਲਾਜ਼ਮੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h