Finance Minister Nirmala Sitharaman: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਮੋਦੀ ਸਰਕਾਰ ਦਾ ਨੌਵਾਂ ਬਜਟ ਪੇਸ਼ ਕੀਤਾ। ਇਸ ‘ਚ ਉਨ੍ਹਾਂ ਨੇ ਕਈ ਵੱਡੀਆਂ ਯੋਜਨਾਵਾਂ ਦਾ ਐਲਾਨ ਕੀਤਾ, ਉਥੇ ਹੀ ਕਈ ਪੁਰਾਣੇ ਕਰਾਂ ਨੂੰ ਹਟਾਉਣ ਦਾ ਵੀ ਐਲਾਨ ਕੀਤਾ। ਐਲਾਨ ਮੁਤਾਬਕ ਹੁਣ ਸਰਕਾਰ ਸਿਗਰਟ ‘ਤੇ ਕੰਟੀਜੈਂਸੀ ਫੀਸ ਵਧਾਏਗੀ। ਫਿਲਹਾਲ ਇਸ ਨੂੰ 16 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਪ੍ਰਯੋਗਸ਼ਾਲਾਵਾਂ ‘ਚ ਬਣਾਏ ਗਏ ਹੀਰਿਆਂ ਨੂੰ ਉਤਸ਼ਾਹਿਤ ਕਰਨ ਲਈ ਕਸਟਮ ਡਿਊਟੀ ਵਿੱਚ ਛੋਟ ਦਿੱਤੀ ਜਾਵੇਗੀ, ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿੱਚ ਵੀ ਗਿਰਾਵਟ ਆਵੇਗੀ।
ਹੁਣ ਜਾਣੋ ਕੀ ਹੋਇਆ ਮਹਿੰਗਾ:-
- ਸਿਗਰੇਟ ‘ਤੇ ਕੰਟੀਜੈਂਸੀ ਡਿਊਟੀ 16 ਫੀਸਦੀ ਵਧਾ ਦਿੱਤੀ ਗਈ ਹੈ।
- ਬਲੈਂਡਡ CNG ‘ਤੇ ਹਟਾਇਆ ਜਾਵੇਗਾ GST, ਕੀਮਤਾਂ ਘਟਣਗੀਆਂ
- ਮਿਸ਼ਰਿਤ ਰਬੜ ‘ਤੇ ਬੇਸਿਕ ਇੰਪੋਰਟ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਮਹਿੰਗਾ ਹੋਵੇਗਾ।
- ਸੋਨੇ ਦੀਆਂ ਬਾਰਾਂ ਤੋਂ ਬਣੇ ਗਹਿਣਿਆਂ ‘ਤੇ ਕਸਟਮ ਡਿਊਟੀ ‘ਚ ਵਾਧਾ
- ਰਸੋਈ ‘ਚ ਵਰਤੀ ਜਾਣ ਵਾਲੀ ਇਲੈਕਟ੍ਰਾਨਿਕ ਚਿਮਨੀ ‘ਤੇ ਕਸਟਮ ਡਿਊਟੀ 7.5 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।
- ਖਿਡੌਣਿਆਂ ਤੇ ਇਸ ਦੇ ਪਾਰਟਸ ‘ਤੇ ਦਰਾਮਦ ਡਿਊਟੀ ਵਧਾ ਕੇ 70 ਫੀਸਦੀ ਕਰ ਦਿੱਤੀ ਗਈ ਹੈ। ਇਸਦਾ ਉਦੇਸ਼ ਉਤਪਾਦਾਂ ਦੇ ਆਯਾਤ ਨੂੰ ਘਟਾਉਣਾ ਅਤੇ ਘਰੇਲੂ ਨਿਰਮਾਣ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ।
ਹੁਣ ਜਾਣੋ ਕੀ ਹੋਇਆ ਸਸਤਾ:
- ਪ੍ਰਯੋਗਸ਼ਾਲਾ ‘ਚ ਬਣਾਏ ਗਏ ਹੀਰਿਆਂ ਨੂੰ ਉਤਸ਼ਾਹਿਤ ਕਰਨ ਲਈ ਕਸਟਮ ਡਿਊਟੀ ਛੋਟ।
- ਮੋਬਾਈਲ ਪੁਰਜ਼ਿਆਂ ਅਤੇ ਕੈਮਰੇ ਦੇ ਲੈਂਸਾਂ ‘ਤੇ ਦਰਾਮਦ ਡਿਊਟੀ ਤੋਂ ਛੋਟ ਦੀ ਵਿਵਸਥਾ। ਹਰਿਤ ਗਤੀਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਆਯਾਤ ਕਸਟਮ ਡਿਊਟੀ ‘ਚ ਛੋਟ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h