Union Budget 2023-24 Income Tax Slabs: 1 ਫਰਵਰੀ ਨੂੰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੋਜ਼ਗਾਰ ਅਤੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਤੇ 7 ਲੱਖ ਤੱਕ ਆਮਦਨ ਕਰ ਮੁਕਤ ਕਰ ਦਿੱਤਾ ਹੈ।
ਦੱਸ ਦਈਏ ਕਿ ਇਸ ਸਮੇਂ ਦੇਸ਼ ਵਿੱਚ ਆਮਦਨ ਕਰ ਦੀਆਂ ਦੋ ਪ੍ਰਣਾਲੀਆਂ ਹਨ। ਇੱਕ ਪੁਰਾਣੀ ਹੈ ਤੇ ਦੂਜੀ ਨਵੀਂ ਟੈਕਸ ਪ੍ਰਣਾਲੀ ਹੈ, ਜੋ ਪਿਛਲੇ ਸਾਲ ਲਿਆਂਦੀ ਗਈ ਸੀ। 2023 ਦੇ ਬਜਟ ਵਿੱਚ ਸਰਕਾਰ ਨੇ ਕਿਹਾ ਹੈ ਕਿ ਹੁਣ ਨਵੀਂ ਟੈਕਸ ਪ੍ਰਣਾਲੀ ਨੂੰ ਡਿਫਾਲਟ ਮੰਨਿਆ ਜਾਵੇਗਾ। ਨਾਲ ਹੀ ਪੁਰਾਣੀ ਪ੍ਰਣਾਲੀ ਜਾਰੀ ਰਹੇਗੀ।
ਜਾਣੋ 2023 ਦੇ ਨਵੇਂ ਟੈਕਸ ਸਲੈਬ ‘ਚ ਕਿੰਨੇ ਪੈਸੇ ਅਦਾ ਕਰਨੇ ਪੈਣਗੇ-
ਸਰਕਾਰ ਨੇ ਪਿਛਲੇ ਬਜਟ ਵਿੱਚ ਇੱਕ ਨਵੀਂ ਟੈਕਸ ਪ੍ਰਣਾਲੀ ਲਾਗੂ ਕੀਤੀ ਸੀ, ਜਿਸ ਤਹਿਤ ਛੇ ਨਵੇਂ ਟੈਕਸ ਸਲੈਬ ਬਣਾਏ ਗਏ ਸੀ। ਸਰਕਾਰ ਨੇ ਇਸ ਬਜਟ ਵਿੱਚ ਇਸ ਨੂੰ ਘਟਾ ਕੇ 5 ਕਰ ਦਿੱਤਾ ਹੈ। ਨਵੀਂ ਸਲੈਬ ‘ਚ 3 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। 3-6 ਲੱਖ ਦੀ ਆਮਦਨ ‘ਤੇ 5% (ਵੱਧ ਤੋਂ ਵੱਧ ਵਾਧੂ ਟੈਕਸ 15000 ਰੁਪਏ), 6-9 ਲੱਖ 10% (ਵਾਧੂ 30000 ਰੁਪਏ), 9-12 ਲੱਖ 15% (ਵਾਧੂ 45000 ਰੁਪਏ), 12-15 ਲੱਖ 20% (60000 ਵਾਧੂ) ) ਤੇ 15 ਲੱਖ ਤੋਂ ਵੱਧ 30 ਫੀਸਦੀ (90 ਹਜ਼ਾਰ ਰੁਪਏ) ਟੈਕਸ ਅਦਾ ਕਰਨਾ ਹੋਵੇਗਾ। ਇਸ ਤਰ੍ਹਾਂ, ਜੇਕਰ ਨਵੇਂ ਟੈਕਸ ਸਲੈਬ ‘ਚ ਕਿਸੇ ਦੀ ਵੱਧ ਤੋਂ ਵੱਧ ਆਮਦਨ 18 ਲੱਖ ਸਾਲਾਨਾ ਤੱਕ ਹੈ, ਤਾਂ ਕੁੱਲ 240000 ਰੁਪਏ ਦਾ ਟੈਕਸ ਬਣਦਾ ਹੈ।
ਨਵੀਂ ਟੈਕਸ ਪ੍ਰਣਾਲੀ ਤਹਿਤ ਪਿਛਲੇ ਸਾਲ 2.5-3 ਲੱਖ ‘ਤੇ 5 ਫੀਸਦੀ ਯਾਨੀ 2500 ਰੁਪਏ ਟੈਕਸ ਦੇਣਾ ਪੈਂਦਾ ਸੀ। 6 ਲੱਖ ਤੱਕ ਵਾਧੂ 22500, 6-9 ਲੱਖ ‘ਤੇ ਵਾਧੂ 37500, 9-12 ਲੱਖ ‘ਤੇ ਵਾਧੂ 55000, 12-15 ਲੱਖ ‘ਤੇ ਵਾਧੂ 87500, 15-18 ਲੱਖ ‘ਤੇ ਵਾਧੂ 90000 ਟੈਕਸ ਅਦਾ ਕਰਨਾ ਹੋਵੇਗਾ। ਜੇਕਰ ਕਿਸੇ ਦੀ ਸਾਲਾਨਾ ਆਮਦਨ 18 ਲੱਖ ਤੱਕ ਹੈ ਤਾਂ ਉਸ ਨੂੰ 295000 ਰੁਪਏ ਦਾ ਟੈਕਸ ਦੇਣਾ ਪੈਂਦਾ ਸੀ।
ਟੈਕਸਦਾਤਾਵਾਂ ਨੂੰ 55000 ਰੁਪਏ ਦਾ ਲਾਭ
ਇਸ ਤਰ੍ਹਾਂ, ਨਵੀਂ ਟੈਕਸ ਸਲੈਬ ਤੋਂ ਬਾਅਦ, ਵੱਧ ਤੋਂ ਵੱਧ 18 ਲੱਖ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਨਵੀਂ ਟੈਕਸ ਪ੍ਰਣਾਲੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੁੱਲ 55,000 ਰੁਪਏ ਦਾ ਲਾਭ ਮਿਲੇਗਾ।
ਪੁਰਾਣੇ ਟੈਕਸਦਾਤਾਵਾਂ ਨੂੰ ਕਿੰਨਾ ਫਾਇਦਾ?
ਵਿੱਤ ਮੰਤਰੀ ਦੇ ਇਸ ਐਲਾਨ ਨਾਲ ਪੁਰਾਣੀ ਟੈਕਸ ਪ੍ਰਣਾਲੀ ‘ਚ ਰਹਿਣ ਵਾਲਿਆਂ ਨੂੰ ਕੋਈ ਨਵਾਂ ਲਾਭ ਨਹੀਂ ਮਿਲੇਗਾ। ਸਿਰਫ਼ ਆਮਦਨ ਕਰ ਦੀ ਧਾਰਾ 87 (ਏ) ਦੇ ਤਹਿਤ, ਛੋਟੇ ਟੈਕਸਦਾਤਾ, ਜਿਨ੍ਹਾਂ ਦੀ ਆਮਦਨ ਪਹਿਲਾਂ 5 ਲੱਖ ਸੀ, ਅਤੇ ਇਸ ਸਾਲ ਵਧ ਕੇ 7 ਲੱਖ ਹੋ ਗਈ ਹੈ, ਨੂੰ ਕੋਈ ਟੈਕਸ ਅਦਾ ਕਰਨ ਦੀ ਜ਼ਰੂਰਤ ਨਹੀਂ ਹੈ। ਉਦਾਹਰਣ ਵਜੋਂ ਜੇਕਰ ਕੋਈ ਪੁਰਾਣੀ ਟੈਕਸ ਪ੍ਰਣਾਲੀ ‘ਚ ਰਜਿਸਟਰਡ ਹੈ ਤਾਂ ਪਿਛਲੇ ਸਾਲ ਤੱਕ ਉਸ ਨੂੰ 7 ਲੱਖ ਰੁਪਏ ਦੀ ਆਮਦਨ ‘ਤੇ 32,500 ਰੁਪਏ ਟੈਕਸ ਦੇਣਾ ਪੈਂਦਾ ਸੀ, ਜੋ ਹੁਣ ਜ਼ੀਰੋ ਹੋ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h