Grammys to Ricky Kej: ਗ੍ਰੈਮੀ ਐਵਾਰਡਜ਼ ‘ਚ ਇੱਕ ਵਾਰ ਫਿਰ ਭਾਰਤ ਦੀ ਸ਼ਾਨ ਉੱਚੀ ਹੋਈ ਹੈ। ਭਾਰਤੀ ਸੰਗੀਤਕਾਰ ਰਿੱਕੀ ਕੇਜ ਨੂੰ ਤੀਜੀ ਵਾਰ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਉਨ੍ਹਾਂ ਦੀ ਐਲਬਮ ਡਿਵਾਇਨ ਟਾਈਡਜ਼ ਲਈ ਦਿੱਤਾ ਗਿਆ ਹੈ।
ਦੱਸ ਦਈਏ ਕਿ ਗ੍ਰੈਮੀ ਅਵਾਰਡਸ 2023 ਦਾ ਸਿੱਧਾ ਪ੍ਰਸਾਰਣ ਭਾਰਤ ਵਿੱਚ 6 ਫਰਵਰੀ ਨੂੰ ਕੀਤਾ ਜਾ ਰਿਹਾ ਹੈ। ਇਸ ਵਾਰ ਗ੍ਰੈਮੀ ਐਵਾਰਡਜ਼ ‘ਚ ਕਾਫੀ ਬਦਲਾਅ ਕੀਤੇ ਗਏ ਹਨ। ਇਸ ਅਵਾਰਡ ਸ਼ੋਅ ਵਿੱਚ ਕੁਝ ਨਵੇਂ ਪੁਰਸਕਾਰ ਵੀ ਸ਼ਾਮਲ ਕੀਤੇ ਗਏ ਹਨ ਜਿਵੇਂ ਕਿ ਸੌਂਗ ਰਾਈਟਰ ਆਫ਼ ਦ ਈਅਰ, ਬੇਸਟ ਸਕੋਰ ਸਾਉਂਡਟ੍ਰੈਕ ਫ਼ੈਰ ਵੀਡੀਓ ਗੇਮਜ਼ ਅਤੇ ਹੋਰ ਕਈ ਸ਼੍ਰੇਣੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਦੱਸ ਦੇਈਏ ਕਿ ਡਿਵਾਇਨ ਟਾਈਡਸ ਨੂੰ Best Immersive Audio Album ਕੈਟਾਗਿਰੀ ‘ਚ ਨੌਮੀਨੇਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰਿੱਕੀ ਨੇ ਆਪਣਾ ਐਵਾਰਡ ਮਸ਼ਹੂਰ ਅਮਰੀਕੀ ਮੂਲ ਦੇ ਬ੍ਰਿਟਿਸ਼ ਰਾਕ ਬੈਂਡ ‘ਦ ਪੁਲਿਸ’ ਦੇ ਮਸ਼ਹੂਰ ਡਰਮਰ ਸਟੀਵਰਟ ਕੋਪਲੈਂਡ ਨਾਲ ਸਾਂਝਾ ਕੀਤਾ ਹੈ। ਕੋਪਲੈਂਡ ਨੇ ਇਸ ਐਲਬਮ ਨੂੰ ਪੂਰਾ ਕਰਨ ਵਿੱਚ ਰਿੱਕੀ ਦਾ ਸਾਥ ਦਿੱਤਾ।
Just won my 3rd Grammy Award. Extremely grateful, am speechless! I dedicate this Award to India.@copelandmusic
Herbert Waltl Eric Schilling Vanil Veigas Lonnie Park pic.twitter.com/GG7sZ4yfQa— Ricky Kej (@rickykej) February 6, 2023
ਇਸ ਖੁਸ਼ੀ ਨੂੰ ਸਾਰਿਆਂ ਨਾਲ ਸਾਂਝਾ ਕਰਦੇ ਹੋਏ ਰਿੱਕੀ ਕੇਜ ਨੇ ਆਪਣੇ ਟਵਿਟਰ ‘ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਹ ਹੱਥ ‘ਚ ਐਵਾਰਡ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਰਿੱਕੀ ਨੇ ਕੈਪਸ਼ਨ ‘ਚ ਲਿਖਿਆ ਕਿ ਮੈਂ ਹੁਣੇ-ਹੁਣੇ ਤੀਜਾ ਗ੍ਰੈਮੀ ਐਵਾਰਡ ਜਿੱਤਿਆ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ, ਸਪੀਚਲੈਸ ਹਾਂ! ਮੈਂ ਇਹ ਪੁਰਸਕਾਰ ਭਾਰਤ ਨੂੰ ਸਮਰਪਿਤ ਕਰਦਾ ਹਾਂ।”
ਦੂਜੇ ਪਾਸੇ, ਜੇਕਰ ਅਸੀਂ ਇਸ ਤੋਂ ਪਹਿਲਾਂ ਦੇ ਐਵਾਰਡਜ਼ ਦੀ ਗੱਲ ਕਰੀਏ ਤਾਂ ਪ੍ਰਸਿੱਧ ਭਾਰਤੀ ਸੰਗੀਤਕਾਰ ਨੇ ਪਹਿਲੀ ਵਾਰ ਸਾਲ 2015 ਵਿੱਚ ਆਪਣੀ ਐਲਬਮ ‘ਵਿੰਡਜ਼ ਆਫ ਸਮਸਾਰਾ’ ਲਈ ਗ੍ਰੈਮੀ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਤੋਂ ਬਾਅਦ, ਸਾਲ 2022 ਵਿੱਚ, ਉਸਨੇ ਐਲਬਮ ‘ਡਿਵਾਈਨ ਟਾਈਡਜ਼’ ਲਈ ‘ਬੈਸਟ ਨਿਊ ਏਜ ਐਲਬਮ’ ਦੀ ਸ਼੍ਰੇਣੀ ਵਿੱਚ ਸਟੀਵਰਟ ਕੋਪਲੈਂਡ ਦੇ ਨਾਲ ਗ੍ਰੈਮੀ ਅਵਾਰਡ ਪ੍ਰਾਪਤ ਕੀਤਾ।
ਇਸ ਤੋਂ ਇਲਾਵਾ ਰਿੱਕੀ ਨੇ ਹੁਣ ਤੱਕ ਕੁੱਲ 100 ਮਿਊਜ਼ਿਕ ਐਵਾਰਡ ਜਿੱਤੇ ਹਨ। ਉਹ ਹੁਣ ਤੱਕ ਦੁਨੀਆ ਦੇ 30 ਦੇਸ਼ਾਂ ਵਿੱਚ ਪ੍ਰਦਰਸ਼ਨ ਕਰ ਚੁੱਕਾ ਹੈ। ਦੂਜੇ ਪਾਸੇ ਜੇਕਰ ਦੋ ਵਾਰ ਗ੍ਰੈਮੀ ਐਵਾਰਡ ਜਿੱਤਣ ਵਾਲੀ ਉਸ ਦੀ ਐਲਬਮ ‘ਡਿਵਾਈਨ ਟਾਈਡਜ਼’ ਦੀ ਗੱਲ ਕਰੀਏ ਤਾਂ ਇਹ 2021 ‘ਚ ਰਿਲੀਜ਼ ਹੋਈ ਸੀ। ਐਲਬਮ ਵਿੱਚ ਨੌਂ ਗੀਤ ਅਤੇ ਅੱਠ ਸੰਗੀਤ ਵੀਡੀਓ ਸ਼ਾਮਲ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h