Grammy Awards 2023 Full List of winners: ਗ੍ਰੈਮੀ ਅਵਾਰਡ ਸੰਗੀਤ ਦੀ ਦੁਨੀਆ ਦਾ ਸਭ ਤੋਂ ਵੱਡਾ ਪੁਰਸਕਾਰ ਹੈ। ਇਸ ਨੂੰ ਜਿੱਤਣਾ ਦੁਨੀਆ ਦੇ ਹਰ ਗਾਇਕ ਦਾ ਸੁਪਨਾ ਹੁੰਦਾ ਹੈ। ਸੰਗੀਤ ਜਗਤ ਦਾ ‘ਆਸਕਰ’ ਕਹੇ ਜਾਣ ਵਾਲਾ ਗ੍ਰੈਮੀ ਐਵਾਰਡ ਹਰ ਸਾਲ ਕਿਸੇ ਨਾ ਕਿਸੇ ਰੂਪ ‘ਚ ਸੰਗੀਤ ਉਦਯੋਗ ਨਾਲ ਜੁੜੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਇਸ ਸਾਲ, 65ਵੇਂ ਗ੍ਰੈਮੀ ਪੁਰਸਕਾਰਾਂ ਦਾ ਆਯੋਜਨ ਪਿਛਲੇ ਐਤਵਾਰ ਕੀਤਾ ਗਿਆ ਸੀ, ਜਿਸ ਦੀ ਮੇਜ਼ਬਾਨੀ ਪ੍ਰਸਿੱਧ ਕਾਮੇਡੀਅਨ ਟ੍ਰੇਵਰ ਨੂਹ ਨੇ ਕੀਤੀ।
ਗ੍ਰੈਮੀ ਐਵਾਰਡਜ਼ ‘ਚ ਭਾਰਤ ਦਾ ਡੰਕਾ
ਸੰਗੀਤਕਾਰ ਰਿੱਕੀ ਕੇਜ ਨੇ ਇੱਕ ਵਾਰ ਫਿਰ ਭਾਰਤ ਦਾ ਮਾਣ ਵਧਾਇਆ ਹੈ। ਰਿੱਕੀ ਕੇਜ ਨੂੰ ਤੀਜੀ ਵਾਰ ਗ੍ਰੈਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰਿੱਕੀ ਨੂੰ ਇਹ ਐਵਾਰਡ ਉਨ੍ਹਾਂ ਦੀ ਐਲਬਮ ‘ਡਿਵਾਈਨ ਟਾਈਡਜ਼’ ਲਈ ਦਿੱਤਾ ਗਿਆ ਹੈ। ਰਿੱਕੀ ਕੇਜ ਦੀ ਐਲਬਮ ਨੂੰ ਬੈਸਟ ਇਮਰਸਿਵ ਆਡੀਓ ਐਲਬਮ ਸ਼੍ਰੇਣੀ ‘ਚ ਨਾਮਜ਼ਦ ਕੀਤਾ ਗਿਆ ਸੀ।
ਸੰਗੀਤਕਾਰ ਨੇ ਇਹ ਐਵਾਰਡ ਮਸ਼ਹੂਰ ਬ੍ਰਿਟਿਸ਼ ਰਾਕ ਬੈਂਡ ‘ਦ ਪੁਲਿਸ’ ਦੇ ਡਰਮਰ ਸਟੀਵਰਟ ਕੋਪਲੈਂਡ ਨਾਲ ਸਾਂਝਾ ਕੀਤਾ ਹੈ। 65ਵੇਂ ਗ੍ਰੈਮੀ ਅਵਾਰਡਾਂ ਵਿੱਚ, ਦੋਵਾਂ ਨੂੰ ਇਹ ਪੁਰਸਕਾਰ ਸਰਵੋਤਮ ਇਮਰਸਿਵ ਆਡੀਓ ਐਲਬਮ ਸ਼੍ਰੇਣੀ ਲਈ ਮਿਲਿਆ।
ਬਿਓਨਸੇ ਨੇ ਹੁਣ ਤੱਕ ਜਿੱਤੇ ਸਭ ਤੋਂ ਵੱਧ ਗ੍ਰੈਮੀ
ਅਮਰੀਕੀ ਪੌਪ ਸਟਾਰ ਬਿਓਨਸੇ ਨੇ 2 ਗ੍ਰੈਮੀ ਜਿੱਤੇ। ਇਹ ਉਸਦਾ 32ਵਾਂ ਗ੍ਰੈਮੀ ਸੀ। ਬਿਓਨਸੇ ਨੇ ਆਪਣੇ ਕਰੀਅਰ ਵਿੱਚ ਸਭ ਤੋਂ ਵੱਧ ਗ੍ਰੈਮੀ ਅਵਾਰਡ ਜਿੱਤੇ ਹਨ। ਇਸ ਦੇ ਨਾਲ ਹੀ ਇਕ ਰਾਤ ‘ਚ ਸਭ ਤੋਂ ਜ਼ਿਆਦਾ ਗ੍ਰੈਮੀ ਐਵਾਰਡ ਜਿੱਤਣ ਦਾ ਰਿਕਾਰਡ ਲੇਟ ਕਿੰਗ ਆਫ ਪੌਪ ਮਾਈਕਲ ਜੈਕਸਨ ਦੇ ਨਾਂ ‘ਤੇ ਹੈ।
ਇੱਥੇ ਜੇਤੂਆਂ ਦੀ ਪੂਰੀ ਸੂਚੀ ਵੇਖੋ
Album of the year: Harry Styles – Harry’s House – WINNER
Best new artist: Samara Joy – WINNER
Record of the year: Lizzo – About Damn Time – WINNER
Song of the year: Bonnie Raitt – Just Like That – WINNER
Best pop solo performance: Adele – Easy on Me – WINNER
Best dance/electronic album: Beyoncé – Renaissance – WINNER
Best rap album: Kendrick Lamar – Mr. Morale & the Big Steppers – WINNER
Best musica urbana album: Bad Bunny – Un Verano Sin Ti – WINNER
Best pop duo/group performance: Sam Smith and Kim Petras – Unholy – WINNER
Best country album: Willie Nelson – A Beautiful Time – WINNER
Best R&B song: Beyoncé – Cuff It – WINNER
Best pop vocal album: Harry Styles – Harry’s House – WINNER
Best dance/electronic recording: Beyoncé – Break My Soul – WINNER
Best global music performance: Wouter Kellerman, Zakes Bantwini & Nomcebo Zikode – Bayethe – WINNER
Best country solo performance: Willie Nelson – Live Forever – WINNER
Best traditional R&B performance: Beyoncé – Plastic Off the Sofa – WINNER
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h