Indian-American Girl: ਅਮਰੀਕਾ ਸਥਿਤ ਜੌਨ ਹੌਪਕਿੰਸ ਸੈਂਟਰ ਫ਼ਾਰ ਟੇਲੈਂਟਿਡ ਯੂਥ ਨੇ ਦੁਨੀਆ ਭਰ ਦੇ 76 ਦੇਸ਼ਾਂ ਦੇ 15,000 ਵਿਦਿਆਰਥੀ-ਵਿਦਿਆਰਥਣਾਂ ਦੀ ਉੱਚ-ਦਰਜੇ ਦੀ ਪ੍ਰੀਖਿਆ ਦੇ ਨਤੀਜਿਆਂ ਦੇ ਆਧਾਰ ‘ਤੇ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਨਤਾਸ਼ਾ ਪੇਰੀਯਾਨਾਏਗਮ ਨੂੰ ਲਗਾਤਾਰ ਦੂਜੇ ਸਾਲ ‘ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ’ ਐਲਾਨਿਆ ਹੈ।
ਪੇਰੀਯਾਨਾਏਗਮ (13) ਨਿਊ ਜਰਸੀ ਦੇ ਫਲੋਰੈਂਸ ਐਮ ਗੋਡਿਨੀਅਰ ਮਿਡਲ ਸਕੂਲ ਦੀ ਵਿਦਿਆਰਥਣ ਹੈ। ਉਸ ਨੇ 2021 ਵਿੱਚ ਜੌਨ ਹੌਪਕਿੰਸ ਸੈਂਟਰ ਫ਼ਾਰ ਟੇਲੈਂਟਿਡ ਯੂਥ (ਸੀ.ਟੀ.ਵਾਈ.) ਦੀ ਪ੍ਰੀਖਿਆ ਦਿੱਤੀ ਸੀ। ਉਸ ਸਮੇਂ ਉਹ ਪੰਜਵੀਂ ਜਮਾਤ ‘ਚ ਪੜ੍ਹਦੀ ਸੀ।
ਜ਼ੁਬਾਨੀ ਅਤੇ ਗਿਣਨਾਤਮਿਕ ਯੋਗਤਾ ਟੈਸਟ ਵਿੱਚ ਨਤਾਸ਼ਾ ਦਾ ਪ੍ਰਦਰਸ਼ਨ ਗ੍ਰੇਡ ਅੱਠ ਵਿੱਚ 90 ਪ੍ਰਤੀਸ਼ਤ ਸਕੋਰ ਕਰਨ ਦੇ ਬਰਾਬਰ ਸੀ, ਜਿਸ ਕਾਰਨ ਉਸ ਨੇ ਉਸ ਸਾਲ ਦੀ ਸਨਮਾਨ ਸੂਚੀ ਵਿੱਚ ਸਥਾਨ ਹਾਸਲ ਕੀਤਾ।
ਯੂਨੀਵਰਸਿਟੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਨਤਾਸ਼ਾ ਨੂੰ ਇਸ ਸਾਲ ਪ੍ਰਤਿਭਾ ਖੋਜ ਤਹਿਤ ਲਏ ਗਏ ਐੱਸਏਟੀ, ਏਸੀਟੀ, ਸਕੂਲ ਤੇ ਕਾਲਜ ਏਬਿਲਿਟੀ ਟੈਸਟ ਜਾਂ ਸੀ.ਟੀ.ਵਾਈ. ਟੇਲੈਂਟ ਸਰਚ ਤਹਿਤ ਲਏ ਗਏ ਮੁਲਾਂਕਣਾਂ ਵਿੱਚ ਉਸ ਦੇ ਬੇਮਿਸਾਲ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।
ਪੇਰੀਯਾਨਾਏਗਮ ਦੇ ਮਾਤਾ-ਪਿਤਾ ਚੇਨਈ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਆਪਣੇ ਖਾਲੀ ਸਮੇਂ ਵਿੱਚ ਪੇਰੀਯਾਨਾਏਗਮ ਨੂੰ ਗੂਗਲ ਡੂਡਲ ਬਣਾਉਣ ਅਤੇ ਜੇਆਰਆਰ ਟੋਲਕਿਨ ਦੇ ਨਾਵਲ ਪੜ੍ਹਨਾ ਪਸੰਦ ਹੈ।
ਸੀਟੀਵਾਈ ਦੁਨੀਆ ਭਰ ਦੇ ਅਸਧਾਰਨ ਤੌਰ ‘ਤੇ ਹੁਸ਼ਿਆਰ ਵਿਦਿਆਰਥੀਆਂ ਦੀ ਪਛਾਣ ਵਾਸਤੇ ਉੱਚ-ਪੱਧਰੀ ਪ੍ਰੀਖਿਆ ਦਾ ਆਯੋਜਨ ਕਰਦਾ ਹੈ, ਅਤੇ ਉਨ੍ਹਾਂ ਦੀਆਂ ਅਕਾਦਮਿਕ ਯੋਗਤਾਵਾਂ ਦੀ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ। ਆਪਣੀ ਤਾਜ਼ਾ ਕੋਸ਼ਿਸ਼ ਵਿੱਚ, ਪੇਰੀਯਾਨਾਏਗਮ ਨੇ ਸਾਰੇ ਉਮੀਦਵਾਰਾਂ ਵਿੱਚੋਂ ਸਭ ਤੋਂ ਵੱਧ ਗ੍ਰੇਡ ਪ੍ਰਾਪਤ ਕੀਤੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h