ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਬਾਰਡਰ-ਗਾਵਸਕਰ ਟਰਾਫੀ 2023 ਲਈ ਨਾਗਪੁਰ ਵਿੱਚ ਜ਼ੋਰਦਾਰ ਅਭਿਆਸ ਕਰ ਰਹੇ ਹਨ। ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਕੋਹਲੀ ਨਾਲ ਇਕ ਦੁਖਦਾਈ ਘਟਨਾ ਵਾਪਰੀ ਹੈ। ਉਨ੍ਹਾਂ ਨੇ ਆਪਣਾ ਨਵਾਂ ਫੋਨ ਗੁੰਮ ਹੋਣ ਦੀ ਪੋਸਟ ਟਵੀਟ ਕੀਤੀ ਹੈ। ਕਿੰਗ ਕੋਹਲੀ ਦਾ ਇਹ ਟਵੀਟ ਕੁਝ ਸਮੇਂ ਬਾਅਦ ਵਾਇਰਲ ਹੋ ਗਿਆ ਅਤੇ ਪ੍ਰਸ਼ੰਸਕਾਂ ਨੇ ਇਸ ‘ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕੋਹਲੀ ਨੇ ਲਿਖਿਆ, “ਨਵਾਂ ਫੋਨ ਖਰੀਦਣ ਅਤੇ ਇਸਨੂੰ ਅਨਬਾਕਸ ਕੀਤੇ ਬਿਨਾਂ ਗੁਆਉਣ ਤੋਂ ਵੱਡਾ ਕੋਈ ਦੁਖ ਨਹੀਂ। ਕੀ ਕਿਸੇ ਨੇ (ਮੇਰਾ ਫੋਨ) ਦੇਖਿਆ ਹੈ?”
ਵਿਰਾਟ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ੰਸਕਾਂ ਤੋਂ ਕਈ ਤਰ੍ਹਾਂ ਦੇ ਸੁਝਾਅ ਮਿਲ ਰਹੇ ਹਨ। ਜਿੱਥੇ ਕੁਝ ਪ੍ਰਸ਼ੰਸਕ ਉਸ ਨਾਲ ਹਮਦਰਦੀ ਜਤਾ ਰਹੇ ਹਨ, ਉੱਥੇ ਕੁਝ ਪ੍ਰਸ਼ੰਸਕ ਕਹਿੰਦੇ ਹਨ ਕਿ ਨਵਾਂ ਖਰੀਦ ਲਓ, ਤੁਹਾਡੇ ਕੋਲ ਕਿਹੜਾ ਪੈਸਿਆਂ ਦੀ ਕਮੀ ਹੈ। ਕੋਹਲੀ ਦੇ ਇਸ ਟਵੀਟ ‘ਤੇ ਫੂਡ ਡਿਲੀਵਰੀ ਐਪ ਜ਼ੋਮੈਟੋ ਦੀ ਟਿੱਪਣੀ ਕਾਫੀ ਵਾਇਰਲ ਹੋ ਰਹੀ ਹੈ।
Nothing beats the sad feeling of losing your new phone without even unboxing it ☹️ Has anyone seen it?
— Virat Kohli (@imVkohli) February 7, 2023
ਕੋਹਲੀ ਦੀ ਪੋਸਟ ‘ਤੇ ਟਿੱਪਣੀ ਕਰਦੇ ਹੋਏ, Zomato ਨੇ ਲਿਖਿਆ, “ਭਾਬੀ ਦੇ ਫੋਨ ਤੋਂ ਆਈਸਕ੍ਰੀਮ ਆਰਡਰ ਕਰ ਲਵੋ, ਇਹ ਮਦਦ ਕਰਦਾ ਹੈ।” Zomato ਦੇ ਇਸ ਟਵੀਟ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਗਰੀਬ ਆਦਮੀ ਦਾ ਫੋਨ ਗਾਇਬ ਹੋ ਗਿਆ ਹੈ ਤੁਹਾਨੂੰ ਕਾਰੋਬਾਰ ਦੀ ਪਈ ਹੈ।
ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਕੋਹਲੀ ਉਸ ਨਾਲ ਹੋਈ ਇਸ ਘਟਨਾ ਤੋਂ ਜਲਦੀ ਠੀਕ ਹੋ ਜਾਵੇਗਾ ਕਿਉਂਕਿ ਭਾਰਤ ਨੇ 9 ਫਰਵਰੀ ਤੋਂ ਆਸਟਰੇਲੀਆ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਆਗਾਮੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਲਈ ਭਾਰਤ ਨੂੰ ਕੰਗਾਰੂ ਟੀਮ ਖ਼ਿਲਾਫ਼ ਚਾਰ ਵਿੱਚੋਂ ਤਿੰਨ ਮੈਚ ਜਿੱਤਣੇ ਹੋਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h