Julie, Romeo, Honey and Rambo in Turkey: ਜੂਲੀ, ਰੋਮੀਓ, ਹਨੀ ਤੇ ਰੈਂਬੋ ਤੁਰਕੀ ਵਿੱਚ ਬਚਾਅ ਕਾਰਜ ‘ਚ ਭਾਰਤ ਤੋਂ ਗਈ ਐਨਡੀਆਰਐਫ ਟੀਮ ਦੀ ਮਦਦ ਕਰ ਰਹੇ ਹਨ। ਦਰਅਸਲ, ਜੂਲੀ, ਰੋਮੀਓ, ਹਨੀ ਅਤੇ ਰੈਂਬੋ ਉਨ੍ਹਾਂ ਚਾਰ ਮੈਂਬਰੀ ਡਾਗ ਸਕੁਐਡ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਬਚਾਅ ਲਈ ਐਨਡੀਆਰਐਫ ਟੀਮ ਦੇ ਨਾਲ ਤੁਰਕੀ ਭੇਜਿਆ ਹੈ।
ਦੱਸ ਦੇਈਏ ਕਿ NDRF ਦੀ 101 ਮੈਂਬਰੀ ਟੀਮ ਭੂਚਾਲ ਪ੍ਰਭਾਵਿਤ ਤੁਰਕੀ ਵਿੱਚ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ। ਡਾਗ ਸਕੁਐਡ ਨੂੰ ਤੁਰਕੀ ਭੇਜਣ ਦੇ ਮਕਸਦ ਬਾਰੇ ਦੱਸਿਆ ਜਾ ਰਿਹਾ ਹੈ ਕਿ ਲੈਬਰਾਡੋਰ ਨਸਲ ਦੇ ਇਹ ਚਾਰ ਕੁੱਤੇ ਬਹੁਤ ਵਧੀਆ ਸਿਖਲਾਈ ਪ੍ਰਾਪਤ ਹਨ। ਇਹ ਚਾਰੇ ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜਾਂ ਦੌਰਾਨ ਸੁੰਘਣ ਤੇ ਹੋਰ ਮਹੱਤਵਪੂਰਨ ਹੁਨਰਾਂ ਵਿੱਚ ਮਾਹਰ ਹਨ।
NDRF ਦੀ ਦੋ ਟੀਮਾਂ ਨੂੰ ਤੁਰਕੀ ਭੇਜਿਆ ਗਿਆ
ਤੁਰਕੀ ‘ਚ ਮੰਗਲਵਾਰ ਨੂੰ ਆਏ ਭਿਆਨਕ ਭੂਚਾਲ ਤੋਂ ਬਾਅਦ NDRF ਦੀਆਂ ਦੋ ਵੱਖ-ਵੱਖ ਟੀਮਾਂ ਰਾਹਤ ਤੇ ਬਚਾਅ ਕਾਰਜਾਂ ਲਈ ਭੇਜਿਆ ਗਈ। ਪਹਿਲੀ ਟੀਮ ਵਿੱਚ 51 ਮੈਂਬਰ ਹਨ ਜਦਕਿ ਦੂਜੀ ਟੀਮ ‘ਚ 50 ਮੈਂਬਰ ਹਨ। ਐਨਡੀਆਰਐਫ ਦੇ ਡਾਇਰੈਕਟਰ ਜਨਰਲ ਅਤੁਲ ਕਰਵਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਡੌਗ ਸਕੁਐਡ ਅਤੇ 101 ਟੀਮ ਦੇ ਮੈਂਬਰ ਹਰ ਤਰ੍ਹਾਂ ਨਾਲ ਜ਼ਰੂਰੀ ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਹਨ।
ਅਧਿਕਾਰੀ ਨੇ ਕਿਹਾ ਕਿ NDRF ਦੀ ਟੀਮ ਸਥਾਨਕ ਤੁਰਕੀ ਅਧਿਕਾਰੀਆਂ ਦੀ ਲੋੜ ਮੁਤਾਬਕ ਰਾਹਤ ਅਤੇ ਬਚਾਅ ਕਾਰਜਾਂ ‘ਚ ਮਦਦ ਕਰ ਰਹੀ ਹੈ। ਐਨਡੀਆਰਐਫ ਦੀ ਟੁਕੜੀ ਦੀ ਅਗਵਾਈ ਕਮਾਂਡੈਂਟ ਗੁਰਮਿੰਦਰ ਸਿੰਘ ਕਰ ਰਹੇ ਹਨ। ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਡਾਕਟਰ ਅਤੇ ਪੈਰਾ ਮੈਡੀਕਲ ਵੀ ਮੌਜੂਦ ਹਨ।
ਬਚਾਅ ਲਈ ਵਿਸ਼ਵ ਪੱਧਰ ‘ਤੇ ਜਾਣੀ ਜਾਂਦੀ NDRF
ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਸਰਕਾਰ ਭੂਚਾਲ ਨਾਲ ਨਜਿੱਠਣ ਲਈ ਤੁਰਕੀ ਸਰਕਾਰ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਦੱਸ ਦੇਈਏ ਕਿ NDRF ਆਫ਼ਤ ਤੋਂ ਬਾਅਦ ਰਾਹਤ ਕਾਰਜਾਂ ਲਈ ਵਿਸ਼ਵ ਪੱਧਰ ‘ਤੇ ਮਸ਼ਹੂਰ ਹੈ। ਐਨਡੀਆਰਐਫ ਦੀ ਟੀਮ 2011 ‘ਚ ਜਾਪਾਨ ਦੀ ਤੀਹਰੀ ਤਬਾਹੀ ਅਤੇ 2015 ਵਿੱਚ ਨੇਪਾਲ ਵਿੱਚ ਆਏ ਭੂਚਾਲ ਵਿੱਚ ਵੀ ਰਾਹਤ ਕਾਰਜਾਂ ਵਿੱਚ ਸ਼ਾਮਲ ਸੀ।
2006 ‘ਚ ਬਣਾਈ ਗਈ ਸੀ NDRF
ਦੱਸ ਦੇਈਏ ਕਿ NDRF ਦਾ ਗਠਨ 2006 ਵਿੱਚ ਹੋਇਆ ਸੀ। ਐਨਡੀਆਰਐਫ ਟੀਮ ਨੂੰ ਪਹਿਲੀ ਵਾਰ 2011 ਵਿੱਚ ਅੰਤਰਰਾਸ਼ਟਰੀ ਬਚਾਅ ਕਾਰਜ ਲਈ ਜਾਪਾਨ ਭੇਜਿਆ ਗਿਆ ਸੀ। ਇਸ ਤੋਂ ਬਾਅਦ 2015 ਵਿੱਚ ਨੇਪਾਲ ਵਿੱਚ ਆਏ ਭੂਚਾਲ ਦੌਰਾਨ ਵੀ ਰਾਹਤ ਕਾਰਜਾਂ ਲਈ ਟੀਮ ਭੇਜੀ ਗਈ ਸੀ। ਹੁਣ ਇੱਕ ਵਾਰ ਫਿਰ NDRF ਟੀਮ ਨੂੰ ਭੂਚਾਲ ਪ੍ਰਭਾਵਿਤ ਤੁਰਕੀ ਦੀ ਮਦਦ ਦਾ ਕੰਮ ਸੌਂਪਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h