Mohammed Shami: ਆਸਟ੍ਰੇਲੀਆ ਖਿਲਾਫ ਪਹਿਲੇ ਟੈਸਟ ਮੈਚ ‘ਚ ਮੁਹੰਮਦ ਸ਼ਮੀ ਨੇ ਡੇਵਿਡ ਵਾਰਨਰ ਨੂੰ ਕਲੀਨ-ਬੋਲ ਕਰ ਕੇ ਇਤਿਹਾਸ ਰਚ ਦਿੱਤਾ। ਸ਼ਮੀ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀਆਂ 400 ਵਿਕਟਾਂ ਪੂਰੀਆਂ ਕਰ ਲਈਆਂ ਹਨ। ਉਹ ਭਾਰਤ ਵੱਲੋਂ ਸਭ ਤੋਂ ਵੱਧ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲੇ 9ਵੇਂ ਗੇਂਦਬਾਜ਼ ਬਣ ਗਏ ਹਨ। ਇਸ ਵਿਕਟ ਨਾਲ ਸ਼ਮੀ ਵੀ ਖਾਸ ਕਲੱਬ ‘ਚ ਸ਼ਾਮਲ ਹੋ ਗਏ ਹਨ।
ਕਪਿਲ-ਜ਼ਹੀਰ ਦੇ ਕਲੱਬ ‘ਚ ਸ਼ਾਮਲ ਹੋਏ ਸ਼ਮੀ
ਮੁਹੰਮਦ ਸ਼ਮੀ 400 ਵਿਕਟਾਂ ਲੈ ਕੇ ਅਨਿਲ ਕੁੰਬਲੇ, ਜ਼ਹੀਰ ਖ਼ਾਨ, ਕਪਿਲ ਦੇਵ, ਹਰਭਜਨ ਸਿੰਘ ਵਰਗੇ ਦਿੱਗਜ ਗੇਂਦਬਾਜ਼ਾਂ ਦੇ ਕਲੱਬ ‘ਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਭਾਰਤ ਵੱਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਅਨਿਲ ਕੁੰਬਲੇ ਦੇ ਨਾਂ ਹੈ। ਪਰ ਹੁਣ ਸ਼ਮੀ ਨੇ ਇਨ੍ਹਾਂ ਦਿੱਗਜਾਂ ਦੀ ਸੂਚੀ ‘ਚ ਆਪਣਾ ਨਾਂ ਜੋੜ ਲਿਆ ਹੈ।
TIMBER! 👌 👌@MdShami11 rattles the stumps & how! 👍 👍
Australia 2⃣ down as David Warner departs
Follow the match ▶️ https://t.co/SwTGoyHfZx #TeamIndia | #INDvAUS | @mastercardindia pic.twitter.com/imIeYVLIYN
— BCCI (@BCCI) February 9, 2023
ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼
ਅਨਿਲ ਕੁੰਬਲੇ 953 ਅੰਤਰਰਾਸ਼ਟਰੀ ਵਿਕਟਾਂ
ਹਰਭਜਨ ਸਿੰਘ ਨੇ 707 ਅੰਤਰਰਾਸ਼ਟਰੀ ਵਿਕਟਾਂ
ਕਪਿਲ ਦੇਵ ਨੇ 687 ਅੰਤਰਰਾਸ਼ਟਰੀ ਵਿਕਟਾਂ
ਰਵੀ ਅਸ਼ਵਿਨ ਨੇ 672 ਅੰਤਰਰਾਸ਼ਟਰੀ ਵਿਕਟਾਂ ਲਈਆਂ
ਜ਼ਹੀਰ ਖਾਨ ਨੇ 597 ਅੰਤਰਰਾਸ਼ਟਰੀ ਵਿਕਟਾਂ ਲਈਆਂ
ਜਵਾਗਲ ਸ਼੍ਰੀਨਾਥ ਨੇ 551 ਅੰਤਰਰਾਸ਼ਟਰੀ ਵਿਕਟਾਂ
ਰਵਿੰਦਰ ਜਡੇਜਾ ਨੇ 482 ਅੰਤਰਰਾਸ਼ਟਰੀ ਵਿਕਟਾਂ
ਇਸ਼ਾਂਤ ਸ਼ਰਮਾ ਨੇ 434 ਅੰਤਰਰਾਸ਼ਟਰੀ ਵਿਕਟਾਂ
ਮੁਹੰਮਦ ਸ਼ਮੀ ਨੇ 400 ਅੰਤਰਰਾਸ਼ਟਰੀ ਵਿਕਟਾਂ
What a ball, Shami. pic.twitter.com/nts6lBiDJU
— Johns. (@CricCrazyJohns) February 9, 2023
ਸ਼ਮੀ ਦਾ ਹੈ ਸ਼ਾਨਦਾਰ ਰਿਕਾਰਡ
ਦੱਸ ਦੇਈਏ ਕਿ ਮੁਹੰਮਦ ਸ਼ਮੀ ਅੰਤਰਰਾਸ਼ਟਰੀ ਕ੍ਰਿਕਟ ‘ਚ 400 ਵਿਕਟਾਂ ਲੈਣ ਵਾਲੇ ਦੁਨੀਆ ਦੇ 56ਵੇਂ ਗੇਂਦਬਾਜ਼ ਵੀ ਬਣ ਗਏ ਹਨ। ਮੁਹੰਮਦ ਸ਼ਮੀ ਅੱਜ ਸਵੇਰ ਤੋਂ ਹੀ ਸ਼ਾਨਦਾਰ ਲੈਅ ਵਿੱਚ ਨਜ਼ਰ ਆਏ ਅਤੇ ਉਨ੍ਹਾਂ ਨੇ ਆਸਟਰੇਲੀਆ ਦੇ ਸ਼ਾਨਦਾਰ ਬੱਲੇਬਾਜ਼ ਡੇਵਿਡ ਵਾਰਨਰ ਨੂੰ ਕਲੀਨ ਬੋਲਡ ਕਰ ਦਿੱਤਾ। ਵਾਰਨਰ ਨੇ ਸਿਰਫ 4 ਗੇਂਦਾਂ ਖੇਡੀਆਂ ਸਨ ਪਰ ਮੁਹੰਮਦ ਸ਼ਮੀ ਦੀ ਅੰਦਰਲੀ ਗੇਂਦ ਦਾ ਬਚਾਅ ਕਰਨ ਦੇ ਦੌਰਾਨ ਵਾਰਨਰ ਪੂਰੀ ਤਰ੍ਹਾਂ ਖੁੰਝ ਗਿਆ ਅਤੇ ਉਸ ਦੇ ਸਟੰਪ ਉੱਡ ਗਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h