Punjab Assembly Session: ਪੰਜਾਬ ਸਰਕਾਰ ਦਾ ਬਜਟ ਸੈਸ਼ਨ ਕਦੋਂ ਆਵੇਗਾ ਇਸ ਬਾਰੇ ਪੰਜਾਬ ਵਿਧਾਨ ਸਭਾ ਸਪੀਕਰ ਨੇ ਵੱਡੀ ਬਿਆਨ ਦਿੱਤਾ ਹੈ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬਜਟ ਸੈਸ਼ਨ ‘ਤੇ ਆਪਣਾ ਬਿਆਨ ਦਿੱਤਾ।
ਬਜਟ ਸੈਸ਼ਨ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦਾ ਬਜਟ ਕਦੋਂ ਤੇ ਕਿਸ ਤਰ੍ਹਾਂ ਨਾਲ ਆਵੇਗਾ ਇਹ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਇਸ ‘ਤੇ ਲੱਗੇ ਹੋਏ ਹਨ ਤੇ ਵਿਧਾਨ ਸਭਾ ਪੂਰੀ ਤਰ੍ਹਾਂ ਤਿਆਰ ਹੈ ਜਦੋਂ ਵੀ ਸਰਕਾਰ ਐਲਾਨ ਕਰੇਗੀ ਬਜਟ ਸੈਸ਼ਨ ਹੋਵੇਗਾ। ਇਸ ਦੇ ਨਾਲ ਵਿਧਾਨ ਸਭਾ ਦੇ ਮੈਂਬਰ ਫੈਸਲਾ ਕਰਨਗੇ ਕਿ ਵਿਧਾਨ ਸਭਾ ਵਿੱਚ ਕਿਹੜੇ ਮੁੱਦੇ ਉਠਾਏ ਜਾਣਗੇ।
ਇਨਵੈਸਟਮੈਂਟ ਪੰਜਾਬ ਪ੍ਰੋਗ੍ਰਾਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਿਵੇਸ਼ ਨਾਲ ਪੰਜਾਬ ਦਾ ਵਿਕਾਸ ਹੋਵੇਗਾ ਅਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਚੰਗੇ ਕੰਮ ਕਰ ਰਹੀ ਹੈ।
ਕੇਂਦਰੀ ਬਜਟ ‘ਤੇ ਸੰਧਵਾ ਦੀ ਪ੍ਰਤੀਕਿਰਿਆ
ਕੇਂਦਰ ਸਰਕਾਰ ਦੇ ਬਜਟ ‘ਤੇ ਕੁਲਤਾਰ ਸੰਧਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਬਜਟ ‘ਚ ਖੇਤੀਬਾੜੀ ਦੇ ਬਜਟ ‘ਚ ਵੀ ਕਟੌਤੀ ਕੀਤੀ ਹੈ, ਜਿਸ ਨੂੰ ਘੱਟਾਉਣਾ ਨਹੀਂ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਨੂੰ ਸਪੈਸ਼ਲ ਬਜਟ ਦੀ ਐਲੋਕੇਸ਼ਨ ਹੋਣੀ ਚਾਹਿਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਬਾਰਡਰਾਂ ਦੀ ਸੁਰੱਖਿਆ ਕਰਦਾ ਹੈ। ਪੰਜਾਬ ਦਾ ਆਜ਼ਾਦੀ ‘ਚ ਸਭ ਤੋਂ ਜ਼ਿਆਦਾ ਪੰਜਾਬੀਆਂ ਤੇ ਸਿੱਖਾਂ ਦੀ ਅਹਿਮ ਭੂਮਿਕਾ ਰਹੀ ਹੈ। ਇਹ ਸਭ ਨੂੰ ਧਿਆਨ ‘ਚ ਰੱਖਣਾ ਚਾਹਿਦਾ ਸੀ।
ਪੰਜਾਬ ‘ਚ ਰੇਤ ਐਪ
ਪੰਜਾਬ ‘ਚ ਰੇਤ ਐਪ ਬਣਾਉਣ ਦੀ ਤਿਆਰੀ ਹੋ ਰਹੀ ਹੈ। ਇਸ ਬਾਰੇ ਬੋਲਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸੋਚ ਕ੍ਰਾਂਤੀਕਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5.30 ਰੁਪਏ ਪ੍ਰਤੀ ਫੁੱਟ ਰੇਤ ਦਾ ਪ੍ਰਬੰਧ ਕੀਤਾ ਹੈ, ਜਿਸ ਨਾਲ ਮਿਹਨਤਕਸ਼ ਗਰੀਬ ਲੋਕਾਂ ਨੂੰ ਕੰਮ ਮਿਲੇਗਾ।
ਵਿਧਾਇਕਾਂ ਦੀ ਟਰੇਨਿੰਗ ‘ਤੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਧਾਇਕਾਂ ਨੂੰ ਜਿਤਾਇਆ ਹੈ, ਉਨ੍ਹਾਂ ਨੇ ਵਿਧਾਇਕਾਂ ਨੂੰ ਵਿਧਾਨ ਸਭਾ ‘ਚ ਭੇਜਿਆ ਹੈ। ਸਹੀ ਜਾਣਕਾਰੀ, ਢੰਗ-ਤਰੀਕੇ ਦੇਣਾ ਵਿਧਾਨ ਸਭਾ ਦਾ ਫਰਜ਼ ਹੈ। 14 ਅਤੇ 15 ਫਰਵਰੀ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ, ਇਸ ਟਰੇਨਿੰਗ ਦਾ ਮਕਸਦ ਇਹ ਹੈ ਕਿ ਪੰਜਾਬ ਦੇ ਵਿਧਾਇਕਾਂ ਨੇ ਕਿਵੇਂ ਕੰਮ ਕਰਨਾ ਹੈ, ਉਹ ਆਪਣੇ ਹਲਕੇ ਦਾ ਵਿਕਾਸ ਕਿਵੇਂ ਕਰ ਸਕਦੇ ਹਨ, ਇਹ ਸਾਰੀ ਟ੍ਰੇਨਿੰਗ ਦਿੱਤੀ ਜਾਵੇਗੀ।
ਫੌਜ਼ ‘ਚ ਹੈਲਮੇਟ ਨੂੰ ਲੈ ਕੇ ਹੋ ਰਹੇ ਹੰਗਾਮੇ ਬਾਰੇ ਵੀ ਸਪੀਕਰ ਨੇ ਆਪਣਾ ਪੱਖ ਸਾਹਮਣੇ ਰਖਿਆ। ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਫੌਜੀਆਂ ਦਾ ਰਿਕਾਰਡ ਕੋਈ ਨਹੀਂ ਤੋੜ ਸਕਿਆ ਹੈ। ਉਨ੍ਹਾਂ ਨੇ ਦਸਤਾਰ ਪਾ ਕੇ ਹੀ ਕਈ ਕਮਾਲ ਕੀਤੇ, ਹੈਲਮੇਟ ਪਾ ਕੇ ਨਹੀਂ। ਉਨ੍ਹਾਂ ਕਿਹਾ ਕਿ ਦਸਤਾਰ ਦੀ ਥਾਂ ਕੋਈ ਨਹੀਂ ਲੈ ਸਕਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h