ਕਰਨਾਲ ਲਾਠੀਚਾਰਜ ਨੂੰ ਲੈ ਕੇ ਕਰਨਾਲ ‘ਚ ਕਿਸਾਨਾਂ ਵਲੋਂ ਪੱਕੇ ਤੌਰ ‘ਤੇ ਧਰਨਾ ਲਾਇਆ ਗਿਆ ਸੀ ਅਤੇ ਕਿਸਾਨ ਮਹਾਪੰਚਾਇਤਾਂ ਵੀ ਕੀਤੀਆਂ ਗਈਆਂ ਸਨ।ਜਿਸਦੇ ਚਲਦਿਆਂ ਹੁਣ ਕਰਨਾਲ ਦੇ ਪ੍ਰਸ਼ਾਸਨ ਅਤੇ ਕਿਸਾਨਾਂ ‘ਚ ਸਮਝੌਤਾ ਹੋ ਗਿਆ ਹੈ।ਇਹ ਸਮਝੌਤਾ ਦੋਵੇਂ ਪੱਖਾਂ ਵਲੋਂ ਦੇਰ ਰਾਤ ਪ੍ਰੈੱਸ ਕਾਨਫ੍ਰੰਸ ਕਰਕੇ ਹੋਇਆ।ਕਰਨਾਲ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਗਈ ਹੈ।
ਸਿਰ ਪਾੜਨ ਦਾ ਆਦੇਸ਼ ਦੇਣ ਵਾਲੇ ਐੱਸਡੀਐੱਮ ਵਿਰੁੱਧ ਨਿਆਂਇਕ ਜਾਂਚ ਹੋਵੇਗੀ।ਹਾਈਕੋਰਟ ਦੇ ਸੇਵਾ ਮੁਕਤ ਜੱਜ ਕਰਨਗੇ ਮਾਮਲੇ ਦੀ ਜਾਂਚ।ਜਾਂਚ ਪੂਰੀ ਹੋਣ ਤੱਕ ਛੁੱਟੀ ‘ਤੇ ਰਹਿਣਗੇ ਆਯੂਸ਼ ਸਿਨਹਾ।ਮ੍ਰਿਤਕ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ‘ਚੋਂ ਦੋ ਮੈਂਬਰਾਂ ਨੂੰ ਦਿੱਤੀ ਜਾਵੇਗੀ ਡੀਸੀ ਰੇਟ ਦੀ ਨੌਕਰੀ, ਇਨਾਂ੍ਹ ਗੱਲਾਂ ‘ਤੇ ਕਿਸਾਨਾਂ ਅਤੇ ਪ੍ਰਸ਼ਾਸ਼ਨ ਦੀ ਸਹਿਮਤੀ ਬਣੀ ਹੈ।