ਕੀ ਤੁਸੀਂ ਕਦੇ ਰੱਬ ਦੇ ਨਾਮ ‘ਤੇ ਕੋਈ ਨੋਟਿਸ ਜਾਰੀ ਹੁੰਦਾ ਦੇਖਿਆ ਹੈ? ਮੱਧ ਪ੍ਰਦੇਸ਼ ਤੋਂ ਰੇਲਵੇ ਦੀ ਇੱਕ ਅਜੀਬ ਕਹਾਣੀ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲੇ ‘ਚ ਰੇਲਵੇ ਵਿਭਾਗ ਨੇ ਹਨੂੰਮਾਨ ਜੀ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੂੰ ਕਬਜਾ ਕਰਨ ਵਾਲਾ ਦੱਸਿਆ ਗਿਆ ਹੈ। ਇੰਨਾ ਹੀ ਨਹੀਂ ਨੋਟਿਸ ‘ਚ ਸਮਾਂ ਵੀ ਦਿੱਤਾ ਗਿਆ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ?
ਰੇਲਵੇ ਨੇ ਹਨੂੰਮਾਨ ਜੀ ਨੂੰ ਨੋਟਿਸ ਜਾਰੀ ਕੀਤਾ ਹੈ
ਇਨ੍ਹੀਂ ਦਿਨੀਂ ਮੋਰੈਨਾ ਜ਼ਿਲ੍ਹੇ ਵਿੱਚ ਗਵਾਲੀਅਰ ਸ਼ਿਓਪੁਰ ਬਰਾਡ ਗੇਜ ਦਾ ਕੰਮ ਚੱਲ ਰਿਹਾ ਹੈ। ਰੇਲਵੇ ਟਰੈਕ ਵਿਛਾਇਆ ਜਾ ਰਿਹਾ ਹੈ। ਜਿਸ ਕਾਰਨ ਰੇਲਵੇ ਟਰੈਕ ਦੇ ਰਸਤੇ ਵਿੱਚ ਆ ਰਹੇ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਮੋਰੈਨਾ ਦੇ ਸਬਲਗੜ੍ਹ ਇਲਾਕੇ ਵਿੱਚ ਚੱਲ ਰਹੇ ਬਰਾਡ ਗੇਜ ਦੇ ਕੰਮ ਦੌਰਾਨ ਕੁਝ ਘਰ ਅਤੇ ਇੱਕ ਹਨੂੰਮਾਨ ਜੀ ਦਾ ਮੰਦਰ ਵੀ ਕਬਜ਼ੇ ਦੀ ਸ਼੍ਰੇਣੀ ਵਿੱਚ ਆ ਰਿਹਾ ਹੈ।
ਨੋਟਿਸ ‘ਚ ਕਹੀ ਗਈ ਇਹ ਗੱਲ
ਇਨ੍ਹਾਂ ਘਰਾਂ ਅਤੇ ਹਨੂੰਮਾਨ ਜੀ ਦੇ ਮੰਦਰ ਨੂੰ ਰੇਲਵੇ ਵਿਭਾਗ ਵੱਲੋਂ 8 ਫਰਵਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਹਨੂੰਮਾਨ ਜੀ ਨੂੰ ਕਬਜ਼ਾਧਾਰੀ ਦੱਸਦੇ ਹੋਏ ਨੋਟਿਸ ‘ਚ ਲਿਖਿਆ ਗਿਆ ਹੈ ਕਿ ‘ਹਨੂਮਾਨ ਜੀ ਨੇ ਮਕਾਨ ਬਣਾ ਕੇ ਰੇਲਵੇ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ, ਇਸ ਲਈ ਰੇਲਵੇ ਵੱਲੋਂ ਉਨ੍ਹਾਂ ਨੂੰ 7 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਹੈ।’
ਹਨੂੰਮਾਨ ਜੀ ਨੂੰ ਮਿਲਿਆ 7 ਦਿਨਾਂ ਦਾ ਸਮਾਂ
ਨੋਟਿਸ ‘ਚ ਕਿਹਾ ਗਿਆ ਕਿ 7 ਦਿਨਾਂ ਦੇ ਅੰਦਰ-ਅੰਦਰ ਕਬਜੇ ਖੁਦ ਹਟਾਉਣੇ ਪੈਣਗੇ, ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪ੍ਰਸ਼ਾਸਨ ਵਲੋਂ ਕਬਜੇ ਹਟਾਉਣ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦਾ ਖਰਚਾ ਹਨੂੰਮਾਨ ਜੀ ਤੋਂ ਵਸੂਲਿਆ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਨੋਟਿਸ ਦੀ ਕਾਪੀ ਅਸਿਸਟੈਂਟ ਡਿਵੀਜ਼ਨਲ ਇੰਜੀਨੀਅਰ ਗਵਾਲੀਅਰ ਅਤੇ ਰੇਲਵੇ ਪ੍ਰੋਟੈਕਸ਼ਨ ਫੋਰਸ ਗਵਾਲੀਅਰ ਨੂੰ ਵੀ ਭੇਜੀ ਗਈ ਹੈ। ਇਸ ਨੋਟਿਸ ਦੇ ਸਾਹਮਣੇ ਆਉਣ ਤੋਂ ਬਾਅਦ ਰੇਲਵੇ ਵਿਭਾਗ ਦੇ ਕੰਮਕਾਜ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਰੇਲਵੇ ਦਾ ਇਹ ਅਜੀਬ ਨੋਟਿਸ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h