ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ RTO ਦਫਤਰ ਦਾ ਹੈ ਜਿਥੇ ਕੰਮ ਕਰਵਾਉਣ ਪਹੁਚੇ ਲੋਕਾਂ ਵਲੋਂ ਉਸ ਸਮੇ ਹੰਗਾਮਾ ਕੀਤਾ ਗਿਆ ਜਦੋਂ ਦਫਤਰ ਪਹੁੰਚਣ ‘ਤੇ ਕੋਈ ਵੀ ਅਧਿਕਾਰੀ ਡ੍ਰਾਇਵਿੰਗ ਟੈਸਟ ਟ੍ਰੇਕ ‘ਤੇ ਮੋਜੂਦ ਨਹੀਂ ਸੀ ਅਤੇ ਲੋਕ ਸਵੇਰ ਦੇ ਖਜਲ ਖੁਆਰ ਹੋ ਰਹੇ ਸਨ। ਲੋਕਾਂ ਵੱਲੋਂ ਸੜਕ ਜਾਮ ਕਰ ਸਰਕਾਰ ਖਿਲਾਫ ਰੋਸ਼ ਪ੍ਰਦਰਸਨ ਕੀਤਾ ਗਿਆ।
ਇਸ ਸੰਬਧੀ ਜਦੋਂ ਲੋਕਾਂ ਨਾਲ ਗਲਬਾਤ ਕੀਤੀ ਤਾਂ ਉਹਨਾ ਦਸਿਆ ਕਿ ਅਸੀਂ ਸਵੇਰ ਦੇ ਡ੍ਰਾਇਵਿੰਗ ਲਾਇਸ਼ੈਸ਼ ਬਣਾਉਣ ਲਈ ਟੈਸਟ ਦੇਣ ਪਹੁੰਚੇ ਸੀ ਪਰ ਇਥੇ ਕੋਈ ਵੀ ਅਧਿਕਾਰੀ ਮੋਜੂਦ ਨਹੀਂ ਸੀ। ਜਿਸ ਕਾਰਨ ਹੋਈ ਖਜਲ ਖੁਆਰੀ ਦੇ ਚਲਦੇ ਸਾਨੂੰ ਰੋਸ਼ ਜਿਤਾਉਣ ‘ਤੇ ਪੁਲੀਸ ਮੌਕੇ ‘ਤੇ ਪਹੁੰਚੀ ਹੈ ਅਤੇ ਹੁਣ ਅਧਿਕਾਰੀਆਂ ਨੂੰ ਬੁਲਾ ਕੇ ਕੰਮ ਸੁਰੂ ਕੀਤਾ ਗਿਆ ਹੈ।
ਇਸ ਸੰਬਧੀ ਗਲਬਾਤ ਕਰਦਿਆਂ ਦਫਤਰ ਦੇ ਮੁਲਾਜਮ ਨੇ ਦੱਸਿਆ ਕਿ ਇਥੇ ਕੁਲਦੀਪ ਸਿੰਘ ਨਾਮਕ ਅਧਿਕਾਰੀ ਦੇ ਛੁੱਟੀ ‘ਤੇ ਹੋਨ ਕਾਰਨ ਇਹ ਮਸਲਾ ਬਣਿਆ ਹੈ ਜਿਸਦੇ ਚਲਦੇ ਲੋਕਾਂ ਨੂੰ ਹੋਈ ਖਜਲ ਖੁਆਰੀ ਸੰਬਧੀ ਅਸੀਂ ਮੁਆਫੀ ਚਾਹੁਣੇ ਹਾਂ।
ਇਸ ਸੰਬਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਮੌਕੇ ‘ਤੇ ਪਹੁੰਚੇ ਹਾ ਅਤੇ ਪੂਰੀ ਜਾਂਚ ਤੋਂ ਬਾਦ ਮੌਕੇ ‘ਤੇ ਅਧਿਕਾਰੀ ਨੂੰ ਬੁਲਾ ਜਨਤਾ ਜਨਾਰਦਨ ਦਾ ਰੋਸ਼ ਠੰਡਾ ਕਰ ਕੰਮ ਚਾਲੂ ਕਰਵਾਇਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h