Consumption of Alcohol: ਸ਼ਰਾਬ ਦੇ ਸੇਵਨ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਜ਼ਿਆਦਾਤਰ ਲੋਕ ਜੋ ਇਸ ਦਾ ਪੱਖ ਪੂਰਦੇ ਹਨ, ਉਹ ਅਕਸਰ ਕਹਿੰਦੇ ਹਨ ਕਿ ਥੋੜ੍ਹੀ ਜਾਂ ਕਦੇ-ਕਦੇ ਸ਼ਰਾਬ ਪੀਣ ਨਾਲ ਸਿਹਤ ਨੂੰ ਨੁਕਸਾਨ ਨਹੀਂ ਹੁੰਦਾ।
ਕਈ ਤਾਂ ਕੰਟਰੋਲ ਵਿੱਚ ਰਹਿ ਕੇ ਸ਼ਰਾਬ ਪੀਣ ਨੂੰ ਸਿਹਤ ਲਈ ਫ਼ਾਇਦੇਮੰਦ ਦੱਸਦੇ ਹਨ ਪਰ ਇਨ੍ਹਾਂ ਲੋਕਾਂ ਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਲ ਹੀ ਵਿੱਚ ਹੋਈ ਸਟੱਡੀ ਮੁਤਾਬਕ ਸ਼ਰਾਬ ਦੀ ਇੱਕ ਬੂੰਦ ਵੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਹ ਗੱਲ ਪੀਜੀਆਈ ਵਿੱਚ ਚੱਲ ਰਹੀ ਨਾਨ ਕੰਮਿਊਨੀਕੇਬਲ ਡੀਜੀਜ ਕਾਂਗਰਸ ਵਿੱਚ ਹਿੱਸਾ ਲੈਣ ਆਏ ਵਰਲਡ ਹੈਲਥ ਆਰਗਾਨਾਜੇਸ਼ਨ ਦੇ ਅਲਕੋਹਲ ਐਕਸਪਰਟ ਡਾ, ਮੈਕ ਥੈਕਸਾਫਨ ਨੇ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਜਿਸ ਤਰ੍ਹਾਂ ਸਟ੍ਰੈੱਸ ਲੇਵਲ ਵਧ ਰਿਹਾ ਹੈ ਤੇ ਅਜਿਹੇ ਵਿੱਚ ਅਲਕੋਹਲ ਸੇਵਨ ਕਰਨਾ ਸਿਹਤ ਲਈ ਬੇਹੱਦ ਖ਼ਤਰਨਾਕ ਸਾਬਤ ਹੋ ਰਿਹਾ ਹੈ।
ਅਲਕੋਹਲ ਦੇ ਸੇਵਨ ਨਾਲ ਹੀ ਹਰ ਸਾਲ 4 ਫ਼ੀਸਦੀ ਮੌਤਾਂ ਹੋ ਰਹੀ ਹੈ। ਇਸ ਦੇ ਇਲਾਵਾ ਲੀਵਰ ਸਿਰੋਸਿਸ, ਫੈਟੀ ਲੀਵਰ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਧੀਆਂ ਹਨ। ਅਲਕੋਹਲ ਦੇ ਸੇਵਨ ਨਾਲ ਸਰੀਰ ਵਿੱਚ ਖ਼ੂਨ ਪ੍ਰਵਾਹ ਤੇਜ਼ ਹੋ ਜਾਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਤੇ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਇੱਕ ਸਟੱਡੀ ਵਿੱਚ ਖ਼ੁਲਾਸਾ ਹੋਇਆ ਹੈ ਕਿ 14.6 ਫ਼ੀਸਦੀ ਲੋਕ ਡਾਇਬਟੀਜ ਨਾਲ ਪੀੜਤ ਹਨ।
ਸ਼ਰਾਬ ਪੀਣ ਨਾਲ ਕਿਹੜੀਆਂ ਬਿਮਾਰੀਆਂ ਹੁੰਦੀਆਂ-
ਲੀਵਰ ‘ਤੇ ਪੈਂਦਾ ਬੁਰਾ ਅਸਰ:- ਸ਼ਰਾਬ ਦੇ ਸੇਵਨ ਨਾਲ ਸਭ ਤੋਂ ਬੁਰਾ ਅਸਰ ਲੀਵਰ ‘ਤੇ ਪੈਂਦਾ ਹੈ। ਪਹਿਲੇ ਸਟੇਜ ਵਿੱਚ ਲੀਵਰ ਫੈਟੀ ਹੋ ਜਾਂਦਾ ਹੈ। ਪਹਿਲੀ ਸਟੇਟ ਤੋਂ ਸਾਵਧਾਨ ਹੋ ਗਏ ਤਾਂ ਲੀਵਰ ਹੌਲੀ-2 ਠੀਕ ਹੋਣ ਲੱਗਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਬਾਅਦ ਵਿੱਚ ਲੀਵਰ ਦੇ ਸੈੱਲ ਡੈੱਡ ਹੋਣ ਲੱਗਦੇ ਹਨ। ਪੇਟ ਦੀ ਸੱਜੇ ਪੈਸੇ ਭਾਰਾਪਣ ਮਹਿਸੂਸ ਹੋਣ ਲੱਗਦਾ ਹੈ। ਇਸ ਮਗਰੋਂ ਵਿਅਕਤੀ ਨੂੰ ਅਲਕੋਹਲ ਸਿਰੋਸਿਸ ਦੀ ਦਿੱਕਤ ਹੋ ਜਾਂਦੀ ਹੈ, ਜਿਹੜੀ ਕਦੇ ਸਾਧਾਰਨ ਨਹੀਂ ਹੋ ਸਕਦੀ।
ਕੈਂਸਰ:- ਇੱਕ ਸਟੱਡੀ ਮੁਤਾਬਕ ਸ਼ਰਾਬ ਸਰੀਰ ਵਿੱਚ ਜਾਣ ਤੋਂ ਬਾਅਦ ਗਲੇ ਦਾ ਕੈਂਸਰ, ਲੀਵਰ ਕੈਂਸਰ ਤੇ ਬ੍ਰੈੱਸਟ ਕੈਂਸਰ ਹੋਣ ਦਾ ਖ਼ਤਰਾ ਜ਼ਿਆਦਾ ਵਧ ਜਾਂਦਾ ਹੈ। ਜੇਕਰ ਇਸ ਨਾਲ ਕੋਈ ਸਮੋਕਿੰਗ ਕਰਦਾ ਹੈ ਤਾਂ ਇਹ ਬਿਮਾਰੀਆਂ ਦੇ ਹੋਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ।
ਮਾਨਸਿਕ ਰੋਗ- ਉਮਰ ਵਧਣ ਨਾਲ ਦਿਮਾਗ਼ ਸੁੰਗੜਨ ਸ਼ੁਰੂ ਹੋ ਜਾਂਦਾ ਹੈ ਪਰ ਸ਼ਰਾਬ ਦੇ ਸੇਵਨ ਕਰਨ ਨਾਲ ਦਿਮਾਗ਼ ਦੇ ਸੁੰਗੜ ਦੀ ਰਫ਼ਤਾਰ ਹੋਰ ਵੀ ਤੇਜ਼ ਹੋ ਜਾਂਦੀ ਹੈ। ਇਸ ਨਾਲ ਮਾਨਸਿਕ ਰੋਗ ਹੋਣ ਦੀ ਸੰਭਾਵਨਾ ਹੋ ਵੀ ਵਧ ਜਾਂਦੀ ਹੈ।
ਹਾਰਟ ਅਟੈਕ-ਸ਼ਰਾਬ ਪੀਣ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ। ਸ਼ਰਾਬ ਪੀਣ ਨਾਲ ਪਲੈਟਲੈੱਟ ਖ਼ੂਨ ਦੇ ਥੱਕੇ ਦੇ ਰੂਪ ਵਿੱਚ ਜੰਮਣੇ ਸ਼ੁਰੂ ਹੋ ਜਾਂਦੇ ਹਨ। ਇਸੇ ਵਜ੍ਹਾ ਨਾਲ ਹਾਰਟ ਅਟੈਕ ਜਾਂ ਸਟ੍ਰੋਕ ਦੀ ਸੰਭਾਵਨਾ ਵਧ ਜਾਂਦੀ ਹੈ।
ਇਮਿਊਨ ਸਿਸਟਮ- ਸ਼ਰਾਬ ਦੇ ਸੇਵਨ ਨਾਲ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮਰੱਥਾ ਯਾਨੀ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ। ਵਿਅਕਤੀ ਨੂੰ ਬਿਮਾਰੀਆਂ ਜਲਦ ਆਪਣੇ ਲਪੇਟ ਵਿੱਚ ਲੈਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h