Punjabi Singer Ranjit Bawa’s New Song: ਪੰਜਾਬੀ ਸਿੰਗਰ ਰਣਜੀਤ ਬਾਵਾ ਆਪਣੇ ਨਵੇਂ ਗੀਤਾਂ ਨਾਲ ਆਪਣੇ ਫੈਨਸ ਨੂੰ ਇੰਪ੍ਰੈਸ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜਾਬੀ ਸਿੰਗਰ ਨੇ ਹਾਲ ਹੀ ਵਿੱਚ ਆਪਣੀ ਐਲਬਮ God’s Land ਦੇ ਸਭ ਤੋਂ ਵੱਧ ਉਡੀਕਦੇ ਗਾਣੇ ‘Guitar Wale Munde’ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।
ਇਸ ਖ਼ਬਰ ਨੇ ਉਸ ਦੇ ਸਾਰੇ ਚਾਹੁਣ ਵਾਲਿਆਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ ਤੇ ਉਹ ਹੁਣ ਇਸ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਰਣਜੀਤ ਬਾਵਾ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਤੇ ‘ਗਿਟਾਰ ਵਾਲੇ ਮੁੰਡੇ’ ਦਾ ਪੋਸਟਰ ਆਪਣੇ ਫੈਨਸ ਨਾਲ ਸਾਂਝਾ ਕੀਤਾ।
ਇੱਥੇ ਵੇਖੋ ਰਣਜੀਤ ਬਾਵਾ ਵਲੋਂ ਸ਼ੇਅਰ ਕੀਤਾ ਪੋਸਟਰ
View this post on Instagram
ਗਾਣੇ ‘ਗਿਟਾਰ ਵਾਲੇ ਮੁੰਡੇ’ ਦੇ ਅਧਿਕਾਰਤ ਪੋਸਟਰ ਦੇ ਨਾਲ ਰਣਜੀਤ ਬਾਵਾ ਨੇ ਇਸ ਟਰੈਕ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ। ਬਾਵਾ ਦੇ ਫੈਨਸ ਨੂੰ ਦੱਸ ਦਈਏ ਕਿ ਇਹ ਗੀਤ 22 ਫਰਵਰੀ ਨੂੰ ਰਿਲੀਜ਼ ਹੋਵੇਗਾ। ਰਣਜੀਤ ਬਾਵਾ ਦੀ ਰਿਲੀਜ਼ ਡੇਟ ਐਲਾਨ ਪੋਸਟ ਦੇ ਹੇਠਾਂ ਕੁਮੈਂਟ ਬਾਕਸ ਫੈਨਸ ਦੀਆਂ ਸ਼ੁੱਭ ਕਾਮਨਾਵਾਂ ਨਾਲ ਭਰਿਆ ਹੋਇਆ ਹੈ।
ਗਾਣੇ ਨੂੰ ਬਲੈਸ ਸਟੂਡੀਓਜ਼ ਨੇ ਪੇਸ਼ ਕੀਤਾ ਹੈ ਅਤੇ ਇਸ ਦੇ ਬੋਲ ਬੱਬੂ ਨੇ ਲਿਖੇ ਹਨ। ਗਿਟਾਰ ਵਾਲੇ ਮੁੰਡੇ ਦੇ ਮਿਊਜ਼ਿਕ ਵੀਡੀਓ ਨੂੰ ਹਿਤੇਸ਼ ਅਰੋੜਾ ਨੇ ਡਾਇਰੈਕਟ ਕੀਤਾ ਹੈ ਅਤੇ ਸਿੰਕ ਨੇ ਇਸ ਦੇ ਮਿਊਜ਼ਿਕ ਦਾ ਪ੍ਰਬੰਧਨ ਕੀਤਾ ਹੈ। ਹੁਣ ਫੈਨਸ ਨੂੰ ਰਣਜੀਤ ਬਾਵਾ ਦੇ ਗਾਣੇ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h