ਖੇਡ ਜਗਤ ਤੋਂ ਮੰਦਭਾਗੀ ਖ਼ਬਰ! ਘਾਨਾ ਦੇ ਫੁੱਟਬਾਲਰ Christian Atsu ਦੀ ਤੁਰਕੀ ਭੂਚਾਲ ‘ਚ ਮੌਤ, 12 ਦਿਨਾਂ ਬਾਅਦ ਮਲਬੇ ‘ਚੋਂ ਮਿਲੀ ਲਾਸ਼
Christian Atsu found dead after Turkey earthquake: ਘਾਨਾ ਦੇ ਫੁਟਬਾਲਰ ਅਤੇ ਨਿਊਕੈਸਲ ਦੇ ਸਾਬਕਾ ਮਿਡਫੀਲਡਰ ਕ੍ਰਿਸ਼ਚੀਅਨ ਆਤਸੂ ਦੀ ਤੁਰਕੀ ਦੇ ਭੂਚਾਲ ਵਿੱਚ ਮੌਤ ਹੋ ਗਈ ਹੈ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਉਸ ਦੇ ਮੈਨੇਜਰ ਦੇ ਹਵਾਲੇ ਨਾਲ ਕਿਹਾ ਕਿ ਕ੍ਰਿਸ਼ਚੀਅਨ ਏਤਸੂ ਦੀ ਲਾਸ਼ ਤੁਰਕੀ ‘ਚ ਉਸ ਦੀ ਰਿਹਾਇਸ਼ ਦੇ ਮਲਬੇ ਹੇਠ ਮਿਲੀ ਸੀ।
ਤੁਰਕੀ ‘ਚ ਮੌਜੂਦ ਕ੍ਰਿਸ਼ਚੀਅਨ ਏਤਸੂ ਦੇ ਮੈਨੇਜਰ ਮੂਰਤ ਉਜ਼ੁਨਮੇਹਮੇਟ ਨੇ ਸ਼ਨੀਵਾਰ ਨੂੰ ਡੀਐਚਏ ਨਿਊਜ਼ ਏਜੰਸੀ ਨੂੰ ਦੱਸਿਆ ਕਿ ਫੁਟਬਾਲਰ ਦੀ ਲਾਸ਼ ਤੁਰਕੀ ਦੇ ਦੱਖਣੀ ਪ੍ਰਾਂਤ ਹਤਾਏ ਵਿੱਚ ਮਲਬੇ ਹੇਠ ਮਿਲੀ ਹੈ। ਉਜ਼ੁਨਮੇਹਮੇਟ ਨੇ ਹੈੱਟੇ ‘ਚ ਪੱਤਰਕਾਰਾਂ ਨੂੰ ਦੱਸਿਆ, “ਅਤਸੂ ਦੀ ਲਾਸ਼ ਮਲਬੇ ਹੇਠ ਮਿਲੀ ਸੀ। ਹੁਣ ਹੋਰ ਆਈਟਮਾਂ ਨੂੰ ਹਟਾਇਆ ਜਾ ਰਿਹਾ ਹੈ। ਉਸਦਾ ਫ਼ੋਨ ਵੀ ਮਿਲ ਗਿਆ ਹੈ।”
I ask that whilst we make the necessary arrangements, that everyone would please respect the privacy of the family during this very difficult time.
— Nana Sechere (@iAmNana7) February 18, 2023
ਘਾਨਾ ਦੇ ਫੁਟਬਾਲਰ ਦੇ ਏਜੰਟ ਨਾਨਾ ਸੇਚੇਰੇ ਨੇ ਟਵੀਟ ਕਰ ਕਿਹਾ ਮੈਨੂੰ ਦੁੱਖ ਦੇ ਨਾਲ ਸਾਰੇ ਸ਼ੁਭਚਿੰਤਕਾਂ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਅਤਸੂ ਦੀ ਲਾਸ਼ ਅੱਜ ਸਵੇਰੇ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪਿਆਰਿਆਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਇਸ ਤੋਂ ਪਹਿਲਾਂ 14 ਫਰਵਰੀ ਨੂੰ ਨਾਨਾ ਸੇਚਰੇ ਨੇ ਟਵੀਟ ਕੀਤਾ ਸੀ ਕਿ ਭੂਚਾਲ ਨੂੰ 9 ਦਿਨ ਹੋ ਗਏ ਹਨ ਤੇ ਕ੍ਰਿਸਚੀਅਨ ਏਤਸੂ ਬਾਰੇ ਕੋਈ ਜਾਣਕਾਰੀ ਨਹੀਂ ਹੈ।
It is with the heaviest of hearts that I have to announce to all well wishers that sadly Christian Atsu’s body was recovered this morning
My deepest condolences go to his family and loved ones. I would like to take this opportunity to thank everyone for their prayers and support
— Nana Sechere (@iAmNana7) February 18, 2023
ਉਨ੍ਹਾਂ ਨੇ ਟਵੀਟ ਕਰ ਕਿਹਾ ਸੀ ਕਿ ਮੈਂ ਕ੍ਰਿਸਚੀਅਨ ਅਤਸੂ ਦੇ ਪਰਿਵਾਰ ਨਾਲ ਭੂਚਾਲ ਵਾਲੀ ਥਾਂ ‘ਤੇ ਹਾਂ। ਇੱਥੇ ਚਾਰੇ ਪਾਸੇ ਮਲਬਾ ਫੈਲਿਆ ਹੋਇਆ ਹੈ। ਭੂਚਾਲ ਪੀੜਤਾਂ ਦੀ ਹਾਲਤ ਦੇਖ ਕੇ ਦਿਲ ਕੰਬ ਜਾਂਦਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਸਤੰਬਰ ਵਿੱਚ, ਕ੍ਰਿਸ਼ਚੀਅਨ ਨੇ ਦੱਖਣੀ ਸੂਬੇ ਹੈੱਟੇ ਵਿੱਚ ਸਥਿਤ ਇੱਕ ਤੁਰਕੀ ਸੁਪਰ ਲੀਗ ਕਲੱਬ ਹੈਟੇਸਪੋਰ ਨਾਲ ਜੁੜਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h