Agnipath Scheme: ਭਾਰਤੀ ਫੌਜ ‘ਚ ਅਗਨੀਪਥ ਸਕੀਮ ਅਧੀਨ ਅਗਨੀਵੀਰਾਂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਮਿਤੀ 16 ਫਰਵਰੀ 2023 ਤੋਂ ਸ਼ੁਰੂ ਹੋ ਚੁੱਕੀ ਹੈ ਜੋ ਕਿ 15 ਮਾਰਚ 2023 ਤੱਕ ਚੱਲੇਗੀ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡੀਸੀ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਰਤੀ ਫੌਜ ਵੱਲੋਂ ਅਗਨੀਵੀਰ ਟ੍ਰੇਡਜ਼ਮੈਨ (8ਵੀਂ ਲੈਵਲ) ਲਈ ਅੱਠਵੀਂ ਪਾਸ (ਘੱਟੋ ਘੱਟ 33 ਪ੍ਰਤੀਸ਼ਤ ਅੰਕ ਹਰੇਕ ਵਿਸ਼ੇ ਵਿੱਚੋਂ ਲਾਜ਼ਮੀ ਹਨ), ਅਗਨੀਵੀਰ ਟ੍ਰੇਡਜ਼ਮੈਨ (10ਵੀਂ ਲੈਵਲ) ਲਈ ਘੱਟੋ ਘੱਟ 33 ਪ੍ਰਤੀਸ਼ਤ ਅੰਕ ਹਰੇਕ ਵਿਸ਼ੇ ਵਿੱਚੋਂ ਲਾਜ਼ਮੀ ਹਨ।
ਉਨ੍ਹਾਂ ਦੱਸਿਆ ਕਿ ਅਗਨੀਵੀਰ ਕਲਰਕ/ਸਟੋਰ ਕੀਪਰ (ਟੈਕਨੀਕਲ) ਆਲ ਆਰਮਜ਼ ਲਈ 12ਵੀਂ ਪਾਸ (ਉਵਰਆਲ ਅੰਕ 60 ਪ੍ਰਤੀਸ਼ਤ ਲਾਜਮੀ ਹਨ ਅਤੇ ਹਰੇਕ ਵਿਸ਼ੇ ਵਿੱਚ ਘੱਟੋ ਘੱਟ 50 ਪ੍ਰਤੀਸ਼ਤ ਅੰਕ ਲਾਜ਼ਮੀ ਹਨ। ਅਗਨੀਵੀਰ ਜਨਰਲ ਡਿਊਟੀ ਲਈ 10ਵੀਂ ਪਾਸ ਅਤੇ ਘੱਟੋ ਘੱਟ ਉਵਰਆਲ 45 ਪ੍ਰਤੀਸ਼ਤ ਅਤੇ ਹਰੇਕ ਵਿਸ਼ੇ ਵਿੱਚ ਘੱਟੋ ਘੱਟ 33 ਪ੍ਰਤੀਸ਼ਤ ਅੰਕ ਲਾਜ਼ਮੀ ਹਨ।
ਫੌਜ ਵਿੱਚ ਭਰਤੀ ਦੇ ਚਾਹਵਾਨ ਉਮੀਦਵਾਰ ਜਿਹਨਾਂ ਦਾ ਜਨਮ 1 ਅਕਤੂਬਰ 2002 ਤੋਂ 1 ਅਪ੍ਰੈਲ 2006 ਦੇ ਦੌਰਾਨ ਹੈ, ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਦੀ ਲੰਬਾਈ ਘੱਟੋ ਘੱਟ 170 ਸੈਂਟੀਮੀਟਰ, ਭਾਰ ਲੰਬਾਈ ਅਨੁਸਾਰ ਅਤੇ ਛਾਤੀ 77-82 ਸੈਂਟੀਮੀਟਰ ਹੋਣੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਮੀਦਵਾਰ ਭਾਰਤੀ ਫੌਜ ਦੀ ਅਧਿਕਾਰਤ ਵੈਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ ਅਤੇ ਭਰਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਲੈ ਸਕਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h