ICC Test Rankings 2023: ICC ਨੇ ਬੁੱਧਵਾਰ 22 ਫਰਵਰੀ ਨੂੰ ਨਵੀਂ ਟੈਸਟ ਰੈਂਕਿੰਗ ਦਾ ਐਲਾਨ ਕੀਤਾ ਹੈ। ਤਾਜ਼ਾ ਰੈਂਕਿੰਗ ‘ਚ ਭਾਰਤ ਦੇ ਖਿਡਾਰੀਆਂ ਦਾ ਜਲਵਾ ਦੇਖਣ ਨੂੰ ਮਿਲਿਆ। ਟੀਮ ਇੰਡੀਆ ਦੇ ਤਿੰਨ ਖਿਡਾਰੀ ਆਲਰਾਊਂਡਰਾਂ ਦੀ ਰੈਂਕਿੰਗ ‘ਚ ਟਾਪ-5 ‘ਚ ਪਹੁੰਚ ਗਏ ਹਨ, ਉੱਥੇ ਹੀ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਵੀ ਭਾਰਤੀ ਖਿਡਾਰੀ ਕਾਬਜ਼ ਹੈ।
ਆਈਸੀਸੀ ਦੀ ਤਾਜ਼ਾ ਰੈਂਕਿੰਗ ਦੀ ਗੱਲ ਕਰੀਏ ਤਾਂ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੂੰ ਭਾਰਤ ਖਿਲਾਫ ਆਪਣੇ ਖਰਾਬ ਪ੍ਰਦਰਸ਼ਨ ਦਾ ਖਾਮਿਆਜ਼ਾ ਭੁਗਤਣਾ ਪਿਆ ਹੈ। ਹੁਣ ਉਹ ਨੰਬਰ 1 ਗੇਂਦਬਾਜ਼ ਦੀ ਥਾਂ ਤੋਂ ਤੀਜੇ ਨੰਬਰ ਦਾ ਗੇਂਦਬਾਜ਼ ਬਣ ਗਿਆ ਹੈ।
ਪੈਟ ਕਮਿੰਸ ਦੇ ਹੁਣ 858 ਰੇਟਿੰਗ ਅੰਕ ਹਨ, ਜਦਕਿ ਭਾਰਤੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ 864 ਰੇਟਿੰਗ ਅੰਕਾਂ ਨਾਲ ਰੈਂਕਿੰਗ ‘ਚ ਅਜੇ ਵੀ ਦੂਜੇ ਸਥਾਨ ‘ਤੇ ਹਨ। ਦੂਜੇ ਪਾਸੇ ਆਸਟ੍ਰੇਲੀਆ ਖਿਲਾਫ ਪਹਿਲੇ 2 ਟੈਸਟ ਮੈਚਾਂ ‘ਚ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਵਿੰਦਰ ਜਡੇਜਾ ਨੇ ਟੈਸਟ ਗੇਂਦਬਾਜ਼ੀ ਰੈਂਕਿੰਗ ‘ਚ 7 ਸਥਾਨਾਂ ਦੀ ਛਲਾਂਗ ਲਗਾਈ ਹੈ ਤੇ ਹੁਣ ਉਹ 763 ਅੰਕਾਂ ਨਾਲ ਸਿੱਧੇ 9ਵੇਂ ਸਥਾਨ ‘ਤੇ ਪਹੁੰਚ ਗਏ ਹਨ।
ਆਈਸੀਸੀ ਆਲਰਾਊਂਡਰ ਰੈਂਕਿੰਗ ‘ਤੇ ਨਜ਼ਰ ਮਾਰੀਏ ਤਾਂ ਤਿੰਨ ਭਾਰਤੀ ਖਿਡਾਰੀ ਟੌਪ-5 ‘ਚ ਸ਼ਾਮਲ ਹਨ। ਰਵਿੰਦਰ ਜਡੇਜਾ ਨੰਬਰ-1 ਟੈਸਟ ਆਲਰਾਊਂਡਰ ਹਨ, ਉਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੰਬਰ-2 ‘ਤੇ ਹਨ। ਇਸ ਸੂਚੀ ‘ਚ ਤਾਜ਼ਾ ਐਂਟਰੀ ਅਕਸ਼ਰ ਪਟੇਲ ਦੀ ਹੈ ਅਤੇ ਉਹ ਰੈਂਕਿੰਗ ‘ਚ ਨੰਬਰ-5 ‘ਤੇ ਪਹੁੰਚ ਗਏ ਹਨ। ਅਕਸ਼ਰ ਨੇ ਬਾਰਡਰ-ਗਾਵਸਕਰ ਟਰਾਫੀ ‘ਚ ਬੱਲੇ ਨਾਲ ਕਮਾਲ ਕਰ ਦਿਖਾਇਆ ਹੈ।
ਦਿੱਲੀ ਟੈਸਟ ਤੋਂ ਬਾਅਦ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਵੀ ਬਦਲਾਅ ਹੋਇਆ ਹੈ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਹੁਣ ਦੁਨੀਆ ਦੇ ਨੰਬਰ-1 ਟੈਸਟ ਗੇਂਦਬਾਜ਼ ਨਹੀਂ ਰਹੇ, ਉਨ੍ਹਾਂ ਦੀ ਥਾਂ ਇੰਗਲੈਂਡ ਦੇ ਜੇਮਸ ਐਂਡਰਸਨ ਨੇ ਨਿਊਜ਼ੀਲੈਂਡ ਖਿਲਾਫ ਬਿਹਤਰ ਪ੍ਰਦਰਸ਼ਨ ਕੀਤਾ ਹੈ। ਟੀਮ ਇੰਡੀਆ ਦੇ ਰਵੀਚੰਦਰਨ ਅਸ਼ਵਿਨ ਨੂੰ ਵੀ ਫਾਇਦਾ ਹੋਇਆ ਹੈ ਅਤੇ ਉਹ ਹੁਣ ਟੈਸਟ ਰੈਂਕਿੰਗ ‘ਚ ਨੰਬਰ-2 ‘ਤੇ ਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h