Karan Aujla’s ’52 Bars’ on Spotify: ਗੀਤਾਂ ਦੀ ਮਸ਼ੀਨ Karan Aujla ਇਸ ਸਮੇਂ ਹਰ ਪੰਜਾਬੀ ਮਿਊਜ਼ਿਕ ਲਵਰ ਦਾ ਪਸੰਦੀਦਾ ਕਲਾਕਾਰ ਹੈ। ਪਰ ਇਸ ਸਮੇਂ ਕਰਨ ਔਜਲਾ ਫਿਲਹਾਲ ਸਪੋਟੀਫਾਈ ਤੋਂ ਖੁਸ਼ ਨਹੀਂ ਹੈ। ਸਿੰਗਰ ਨੇ ਹਾਲ ਹੀ ਵਿੱਚ ਆਪਣਾ EP ‘ਫੋਰ ਯੂ’ ਰਿਲੀਜ਼ ਕੀਤਾ ਤੇ ਇਸਦਾ ਇੱਕ ਗਾਣਾ ’52 Bars’ ਵਿਸ਼ਵ ਪੱਧਰ ‘ਤੇ ਇੰਟਰਨੈੱਟ ‘ਤੇ ਧੂਮ ਮਚਾ ਰਿਹਾ ਹੈ। ਪਰ ਇਹੀ ਗਾਣਾ Spotify ਖਿਲਾਫ ਕਰਨ ਔਜਲਾ ਦੀ ਨਿਰਾਸ਼ਾ ਦਾ ਕਾਰਨ ਹੈ।
ਜਾਣੋ ਕੀ ਹੈ ਮਾਜਰਾ
ਦਰਅਸਲ, ਕਰਨ ਔਜਲਾ ਨੇ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਸਪੋਟੀਫਾਈ ‘ਤੇ ਆਪਣੇ ਸੌਂ ’52 ਬਾਰ’ ਦੇ ਅਣਅਧਿਕਾਰਤ ਅਪਲੋਡ ਵੇਖਿਆ। ਅਤੇ ਸਿਰਫ ਇਹ ਹੀ ਨਹੀਂ, ਬਲਕਿ ਗਾਣੇ ਦੇ ਅਣਅਧਿਕਾਰਤ ਅਪਲੋਡ ਨੇ ਵੀ ਸਪੋਟੀਫਾਈ ‘ਤੇ ਪਹਿਲਾਂ ਹੀ 3.5 ਮਿਲੀਅਨ ਤੋਂ ਵੱਧ ਸਟ੍ਰੀਮ ਹਾਸਲ ਕੀਤੇ। ਗਾਣੇ ਦੇ ਅਣਅਧਿਕਾਰਤ ਅਪਲੋਡ ਨੂੰ ਸਪੋਟੀਫਾਈ ਦੀ ਭਾਰਤ ਦੇ ਟੌਪ 50 ਗਾਣਿਆਂ ਦੀ ਲਿਸਟ ਵਿੱਚ ਵੀ ਸ਼ਾਮਲ ਕੀਤਾ ਗਿਆ।
ਇਸੇ ਨੇ ਗਾਇਕ ਨੂੰ ਨਿਰਾਸ਼ ਕੀਤਾ ਤੇ ਔਜਲਾ ਨੇ ਟਵਿੱਟਰ ਅਤੇ ਉਸਦੇ ਇੰਸਟਾਗ੍ਰਾਮ ਅਕਾਉਂਟ ਰਾਹੀਂ ਸਿੱਧੇ ਸਪੋਟੀਫਾਈ ਤੱਕ ਪਹੁੰਚ ਕੀਤੀ। ਔਜਲਾ ਨੇ ਟਵੀਟ ਕਰਦਿਆਂ ਕਿਹਾ, “ਇਹ ਨਿਰਾਸ਼ਾਜਨਕ ਹੈ ਕਿ ਸਪੋਟੀਫਾਈ ਵਰਗਾ ਵੱਡਾ ਪਲੇਟਫਾਰਮ ਮੇਰੇ ਟ੍ਰੈਕ 52 ਬਾਰਜ਼ ਦੇ ਅਣਅਧਿਕਾਰਤ ਅਪਲੋਡ ਨੂੰ ਰੋਕਣ ਵਿੱਚ ਅਸਮਰੱਥ ਹੈ। ਇਸ ਤੋਂ ਇਲਾਵਾ, ਭਾਰਤ ਦੇ ਚੋਟੀ ਦੇ 50 ਟਰੈਕਾਂ ਵਿੱਚ ਅਣਅਧਿਕਾਰਤ ਅਪਲੋਡ ਸ਼ਾਮਲ ਹੈ। ਅਸੀਂ ਅਣਅਧਿਕਾਰਤ ਅੱਪਲੋਡਾਂ ਕਾਰਨ ਲੱਖਾਂ ਸਟ੍ਰੀਮਾਂ ਨੂੰ ਗੁਆ ਰਹੇ ਹਾਂ।
View this post on Instagram
ਇਸ ਤੋਂ ਬਾਅਦ, ਸਿੰਗਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਸਟੋਰੀ ‘ਤੇ ਆਪਣੇ ਟਵੀਟ ਦਾ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ। ਉੱਥੇ ਹੀ, ਕਰਨ ਔਜਲਾ ਨੇ ਇੱਕ ਵਾਰ ਫਿਰ Spotify ਨੂੰ ਟੈਗ ਕੀਤਾ ਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਸ ਮੁੱਦੇ ਨੂੰ ਹੱਲ ਕਰਨ ਲਈ ਕਿਹਾ।
ਹੁਣ ਤੱਕ, Spotify ਨੇ ਕਰਨ ਔਜਲਾ ਦੀਆਂ ਅਪੀਲਾਂ ‘ਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਪਰ ਕਰਨ ਦੇ ਫੈਨਸ ਨੂੰ ਉਮੀਦ ਹੈ ਕਿ ਔਜਲਾ ਦੇ ’52 ਬਾਰ’ ਦੇ ਅਣਅਧਿਕਾਰਤ ਅਪਲੋਡ ਨੂੰ ਜਲਦੀ ਹੀ Spotify ਤੋਂ ਹਟਾ ਦਿੱਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h