ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਕਲਕੱਤਾ ਦੇ ਗੁਰਦੁਆਰਾ ਸੰਤ ਕੁਟੀਆ ਸਾਹਿਬ ਵਿਖੇ ਨਤਮਸਤਕ ਹੋਏ | ਜਿੱਥੇ ਉਨ੍ਹਾਂ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਪੰਜਾਬ ਦਾ ਇਤਿਹਾਸ ਬੰਗਾਲ ਨਾਲ ਜੁੜਿਆ ਹੋਇਆ | ਉਨ੍ਹਾਂ ਨੈਸ਼ਨਲ ਐਂਥਮ ਦੀ ਉਧਾਰਨ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬੀ ਭਾਸ਼ਾ ਨਹੀਂ ਆਉਂਦੀ ਪਰ ਪਿਛਲੀ ਵਾਰ ਜਦੋਂ ਮੈਂ ਪੰਜਾਬ ਦੌਰੇ ਤੇ ਆਈ ਸੀ ਤਾਂ ਕੁੱਝ ਪੰਜਾਬੀ ਦੇ ਸ਼ਬਦ ਸਿੱਖ ਕੇ ਗਈ ਸੀ |ਉਨ੍ਹਾਂ ਕਿਹਾ ਕਿ ਮੈਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਸ਼ਬਦ ਪੰਜਾਬ ਤੋਂ ਸਿੱਖੇ ਹਨ |
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਮੈਂ ਪੰਜਾਬੀ ਸਮਝ ਅਤੇ ਸੁਣ ਲੈਂਦੀ ਹਾਂ | ਮਮਤਾ ਬੈਨਰਜੀ ਨੇ ਕਿਸਾਨ ਅੰਦੋਲਨ ਬਾਰੇ ਪੁੱਛੇ ਸਵਾਲ ਤੇ ਕਿਹਾ ਕਿ ਅਸੀਂ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਾਂ | ਇਸ ਲਈ ਕਿਸਾਨਾਂ ਦੇ ਨਾਲ ਖੜੇ ਰਹਾਂਗੇ ਜੇਕਰ ਕਿਸਾਨਾਂ ਨੂੰ ਕਿਤੇ ਵੀ ਕੋਈ ਲੋੜ ਪੈਂਦੀ ਹੈ ਤਾਂ ਅਸੀਂ ਉਨ੍ਹਾਂ ਨਾਲ ਖਰੇ ਉਤਰਾਂਗੇ |