Kartik and Sara in Aashiqui 3 : ਇਨ੍ਹੀਂ ਦਿਨੀਂ ਐਕਟਰ ਕਾਰਤਿਕ ਆਰੀਅਨ ਦੀ ਫਿਲਮ ‘ਸ਼ਹਿਜ਼ਾਦਾ’ ਬਾਕਸ ਆਫਿਸ ‘ਤੇ ਕਮਾਈ ਕਰਨ ਲਈ ਕਾਫੀ ਸੰਘਰਸ਼ ਕਰ ਰਹੀ ਹੈ। ਹੁਣ ਕਾਰਤਿਕ ਅਨੁਰਾਗ ਬਾਸੂ ਦੀ ਫਿਲਮ ‘ਆਸ਼ਿਕੀ 3’ ‘ਚ ਨਜ਼ਰ ਆਉਣ ਵਾਲੇ ਹਨ।
ਇਸ ਦੌਰਾਨ ਹੁਣ ਫਿਲਮ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਖ਼ਬਰਾਂ ਮੁਤਾਬਕ ਇਨ੍ਹੀਂ ਦਿਨੀਂ ਮੇਕਰਸ ਫਿਲਮ ਲਈ ਐਕਟਰਸ ਦੀ ਤਲਾਸ਼ ਕਰ ਰਹੇ ਹਨ। ਨਾਲ ਹੀ, ਹੁਣ ਸ਼ਾਇਦ ਇਹ ਖੋਜ ਖ਼ਤਮ ਹੁੰਦੀ ਜਾਪਦੀ ਹੈ।
ਦੱਸਿਆ ਜਾ ਰਿਹਾ ਹੈ ਕਿ ਮੇਕਰਸ ਫਿਲਮ ‘ਆਸ਼ਿਕੀ 3’ ਲਈ ਸਾਰਾ ਨੂੰ ਕਾਸਟ ਕਰਨਾ ਚਾਹੁੰਦੇ ਹਨ। ਨਾਲ ਹੀ ਹੁਣ ਸਾਰਾ ਅਲੀ ਖ਼ਾਨ ਤੇ ਕਾਰਤਿਕ ਆਰੀਅਨ ਇਸ ਫਿਲਮ ਵਿੱਚ ਇਕੱਠੇ ਨਜ਼ਰ ਆ ਸਕਦੇ ਹਨ।
ਦੱਸ ਦੇਈਏ ਕਿ ਮੇਕਰਸ ਇਸ ਫਿਲਮ ਲਈ ਕਾਰਤਿਕ ਦੇ ਨਾਲ ਸਾਰਾ ਨੂੰ ਕਾਸਟ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ। ਨਾਲ ਹੀ, ਜੇਕਰ ਸਾਰਾ ਇਸ ਲਈ ਹਾਂ ਕਹਿ ਦਿੰਦੀ ਹੈ, ਤਾਂ ਇਹ ਫੈਨ, ਲਈ ਕਿਸੇ ਵਿਜ਼ੂਅਲ ਟ੍ਰੀਟ ਤੋਂ ਘੱਟ ਨਹੀਂ ਹੋਵੇਗੀ।
ਇਹ ਵੀ ਦੱਸ ਦੇਈਏ ਕਿ ਜੇਕਰ ਸਾਰਾ ਇਸ ਆਫਰ ਨੂੰ ਸਵੀਕਾਰ ਕਰ ਲੈਂਦੀ ਹੈ ਤਾਂ ਇਹ ਕਾਰਤਿਕ-ਸਾਰਾ ਦੀ ਇਕੱਠੇ ਦੂਜੀ ਫਿਲਮ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ 2020 ‘ਚ ਆਈ ਫਿਲਮ ‘ਲਵ ਆਜ ਕਲ 2’ ‘ਚ ਇਕੱਠੇ ਨਜ਼ਰ ਆਏ ਸੀ।
ਸਾਰਾ ਅਤੇ ਕਾਰਤਿਕ ਇੱਕ ਦੂਜੇ ਨੂੰ ਡੇਟ ਵੀ ਕਰ ਚੁੱਕੇ ਹਨ। ਨਾਲ ਹੀ, ਕੁਝ ਸਾਲ ਪਹਿਲਾਂ, ਕੌਫੀ ਵਿਦ ਕਰਨ ਵਿੱਚ ਸਾਰਾ ਨੇ ਆਪਣੇ ਪਿਤਾ ਸੈਫ ਅਲੀ ਖ਼ਾਨ ਦੇ ਸਾਹਮਣੇ ਦੱਸਿਆ ਸੀ ਕਿ ਉਹ ਕਾਰਤਿਕ ਨੂੰ ਪਸੰਦ ਕਰਦੀ ਹੈ ਤੇ ਉਸਨੇ ਕਾਰਤਿਕ ਨੂੰ ਡੇਟ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਕਾਰਤਿਕ ਦੀ ਫਿਲਮ ‘ਸ਼ਹਿਜ਼ਾਦਾ’ ਆਈ ਹੈ, ਜੋ ਬਾਕਸ ਆਫਿਸ ‘ਤੇ ਅਸਫਲ ਰਹੀ ਹੈ। ਇਸ ਦੇ ਨਾਲ ਹੀ ਉਹ ‘ਕੈਪਟਨ ਇੰਡੀਆ’ ਤੇ ‘ਸੱਤਿਆਪ੍ਰੇਮ ਕੀ ਕਥਾ’ ‘ਚ ਵੀ ਨਜ਼ਰ ਆਉਣਗੇ। ਸਾਰਾ ਕੋਲ ਵੀ ਕਰੀਬ 3-4 ਫਿਲਮਾਂ ਵੀ ਹਨ।