Sidhu Moose Wala Death Update: ਪੰਜਾਬ ਦੇ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਮੌਤ ਨੂੰ 10 ਮਹੀਨੇ ਹੋ ਗਏ ਹਨ। ਪਰ ਉਸ ਦੇ ਮਾਪਿਆਂ ਦਾ ਦਰਜ ਘੱਟ ਨਹੀਂ ਹੋ ਰਿਹਾ। ਇੱਕ ਪਾਸੇ ਜਿੱਥੇ ਹਰ ਐਤਵਾਰ ਸਿੱਧੂ ਦੇ ਪਿਤਾ ਬਲਕੌਰ ਸਿੱਧੂ (Balkaur Sidhu) ਲੋਕਾਂ ਨੂੰ ਸੰਬੋਧਨ ਕਰਦੇ ਹਨ ਉੱਥੇ ਹੀ ਆਪਣੀ ਪੀੜ ਵੀ ਜ਼ਾਹਰ ਕਰਦੇ ਹਨ।
ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ। ਲੋਕਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਹੁਣ ਬੱਚੇ (ਸਿੱਧੂ ਮੂਸੇਵਾਲਾ) ਨੂੰ ਵਿਦਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ 10 ਮਹੀਨਿਆਂ ‘ਚ ਨਾ ਤਾਂ ਲੋਕਾਂ ਦੇ ਦਿਲਾਂ ‘ਚ ਕਿਸੇ ਤਰ੍ਹਾਂ ਪਿਆਰ ‘ਚ ਕੋਈ ਕਮੀ ਆਈ ਤੇ ਨਾ ਹੀ ਇਨਸਾਫ਼ ਮਿਲਿਆ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਫੈਸਲੇ ਵੀ ਆਪਾਂ ਸੋਚ ਸਮਝ ਕੇ ਲੈਵਾਂਗੇ, ਕਿਉਂਕਿ ਮੈਂ ਕਿਸੇ ਦੀ ਐਨਰਜੀ ਅਜਾਇਆ ਨਹੀਂ ਕਰਨਾ ਚਾਹੁੰਦਾ। ਸਿੱਧੂ ਦੀ ਜੀਪ ਨਾਲ ਸੜਕਾਂ ‘ਤੇ ਉਤਰਨ ਦੇ ਫੈਸਲੇ ਬਾਰੇ ਬਲਕੌਰ ਸਿੱਧੂ ਨੇ ਕਿਹਾ ਕਿ ਇਸ ਨੂੰ ਜ਼ਰੂਰ ਕੀਤਾ ਜਾਵੇਗਾ ਅਤੇ ਦਵਾਅ ਪਾਉਣ ਲਈ ਢੰਗ ਨਾਲ ਕਰਾਂਗੇ ਤਾਂ ਜੋ ਆਪਣਾ ਮਕਸੱਦ ਪੂਰਾ ਹੋਵੇ।
ਇੱਕ ਵਾਰ ਫਿਰ ਸਰਕਾਰ ‘ਤੇ ਤੰਨਜ ਕਰਦਿਆਂ ਬਲਕੌਰ ਸਿੱਧੂ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਸੀ ਕਿ ਸ਼ਾਇਦ ਸਮੇਂ ਦੇ ਨਾਲ ਇਹ ਗੱਲਾਂ ਭੁੱਲ ਜਾਣ, ਪਰ ਇਹ ਗੱਲਾਂ ਭੁੱਲਣ ਵਾਲਿਆਂ ਨਹੀਂ। ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਦਿਨ ਬੀਤਦਾ ਹੈ, ਜ਼ਖ਼ਮੀ ਹਰੇ ਹੁੰਦੇ ਜਾਂਦੇ ਹਨ। ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਮੈਂ ਜਿਥੇ ਵੀ ਜਾਂਦਾ ਹਾਂ ਖਾਸ ਕਰਕੇ ਯੰਗ ਜੈਨਰੇਸ਼ਨ ਮਿਲਦੀ ਹੈ ਅਤੇ ਉਨ੍ਹਾਂ ‘ਤੇ ਸਿੱਧੂ ਦਾ ਪ੍ਰਭਾਅ ਵੇਖਦਾ ਹਾਂ। ਬੱਚੇ ਕੋਲ ਆ ਆਸ਼ੀਰਵਾਦ ਲੈਂਦੇ ਨੇ ਅਤੇ ਕਹਿੰਦੇ ਨੇ ਕਿ ਅਸੀਂ ਪੱਗ ਬੰਨ੍ਹਣ ਲੱਗ ਗਏ।
ਬਲਕੌਰ ਸਿੱਧੂ ਨੇ ਅੱਗੇ ਕਿਹਾ ਕਿ ਇਸ ਵੇਖ ਕੇ ਦਿਲ ਨੂੰ ਐਨਾਂ ਕੁ ਸਕੂਨ ਤਾਂ ਮਿਲਦਾ ਹੈ ਕਿ ਪੁੱਤ ਦੀ ਕਮਾਈ ਐਨੀ ਕੁ ਰੰਗ ਤਾਂ ਲਿਆ ਰਹੀ। ਵੱਡੀ ਗੱਲ ਕਹਿੰਦੀਆਂ ਬਲਕੌਰ ਨੇ ਕਿਹਾ ਕਿ ਸਿੱਧੂ ਇੱਕ ਲਹਿਰ ਨਹੀਂ ਸੀ, ਸਿੰਗਰ ਨਹੀਂ ਸੀ, ਉਹ ਇੱਕ ਦੌਰ ਸੀ ਜੋ ਬਾਖੂਬੀ ਚਲਿਆ। ਹਰ ਮਨ ‘ਚ ਉਸ ਨੇ ਆਪਣੀ ਛਾਪ ਛੱਡੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h