‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਨੇ ਖੁਦ ਨੂੰ ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਨੂੰ ਇੰਡੀਅਨ ਸਿਟੀਜ਼ਨ ਨਹੀਂ ਮੰਨਦਾ। ਪਾਸਪੋਰਟ ਸਿਰਫ ਇਕ ਯਾਤਰਾ ਦਾ ਡਾਕੂਮੈਂਟ ਹੈ, ਇਸ ਨਾਲ ਕੋਈ ਭਾਰਤੀ ਨਹੀਂ ਬਣ ਜਾਂਦਾ।
ਅੰਮ੍ਰਿਤਪਾਲ ਨੇ ਕਿਹਾ ਕਿ ਖਾਲਿਸਤਾਨ ਪੰਜਾਬ ਵਿਚ ਬਹੁਤ ਸਾਧਾਰਨ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪੰਜਾਬੀ ਨਹੀਂ ਤੇ ਪੰਜਾਬ ਵਿਚ ਨਹੀਂ ਆਉਂਦਾ ਤਾਂ ਉਸ ਨੂੰ ਇਹ ਡਰਾਉਣਾ ਲੱਗਦਾ ਹੈ ਪਰ ਅਜਿਹਾ ਨਹੀਂ ਹੈ।
ਅੰਮ੍ਰਿਤਪਾਲ ਨੇ ਖਾਲਿਸਤਾਨ ਨੂੰ ਹਿੰਦੂ ਰਾਸ਼ਟਰ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰ ਕੀ ਹੈ? ਇਹ ਕਿਥੇ ਸਥਾਪਤ ਹੈ। ਜਦੋਂ ਲੋਕ ਇਸ ਦੀ ਵਕਾਲਤ ਕਰਦੇ ਹਨ ਤਾਂ ਲੋਕ ਖਤਰਾ ਮਹਿਸੂਸ ਨਹੀਂ ਕਰਦੇ। ਕਦੇ-ਕਦੇ ਇਸ ਲਈ ਹਿੰਸਕ ਤਰੀਕਾ ਅਪਣਾਇਆ ਜਾਂਦਾ ਹੈ ਕਿ ਅਸੀਂ ਨੂੰ ਜਿਊਣ ਨਹੀਂ ਦੇਵਾਂਗੇ। ਸਾਰਿਆਂ ਨੂੰ ਹਿੰਦੂ ਬਣਾ ਦੇਵਾਂਗੇ। ਹਿੰਦੂ ਰਾਸ਼ਟਰ ਦਾ ਵਿਚਾਰ ਖਾਲਿਸਤਾਨ ਤੋਂ ਪੂਰੀ ਤਰ੍ਹਾਂ ਉਲਟ ਹੈ। ਹਿੰਦੂ ਰਾਸ਼ਟਰ ਵਿਚ ਹੋਰ ਪਛਾਣ ਸ਼ਾਮਲ ਨਹੀਂ ਹੈ ਜਾਂ ਤਾਂ ਤੁਸੀਂ ਇਕ ਹਿੰਦੂ ਹੋ ਜਾਂ ਮ੍ਰਿਤਕ ਹੋ। ਉਹ ਤੁਹਾਨੂੰ ਬਦਲ ਨਹੀਂ ਦਿੰਦੇ ਹਨ।