Punjab News: ਰਾਮਪੁਰਾ ਨੇੜਲੇ ਕਸਬੇ ਫੂਲ ਵਿਖੇ ਬੀਬੀ ਪਾਰੋ ਮੰਦਰ ਦੇ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ (ਕਰਾਂਤੀਕਾਰੀ ) ਪੰਜਾਬ ਦਾ ਦੋ ਰੋਜ਼ਾ ਤੀਜਾ ਸੂਬਾ ਇਜਲਾਸ ਸੰਪੰਨ ਹੋਇਆ ਜਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਚੁਣੇ ਗਏ ਡੈਲੀਗੇਟਾਂ ਨੇ ਭਾਗ ਲਿਆ।
ਇਜ਼ਲਾਸ ਦੀ ਕਾਰਵਾਈ ਸੂਬਾ ਪ੍ਰੈੱਸ ਸਕੱਤਰ ਡਾ ਜਰਨੈਲ ਸਿੰਘ ਕਾਲੇਕੇ ਨੇ ਜਾਰੀ ਕਰਦਿਆਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਪੰਜਾਬ ਦੇ ਸੂਬਾ ਇਜਲਾਸ ਵਿੱਚ ਚਾਰ ਖਰੜੇ ਲਿਖ਼ਤੀ ਰੂਪ ਵਿੱਚ ਪੇਸ਼ ਕੀਤੇ ਗਏ ਜਿਸ ਵਿੱਚ ਲੇਖਾ-ਜੋਖਾ ਰਿਪੋਰਟ ਜੋ ਕਿ 2017 to 2022 ਤੱਕ ਦੀਆਂ ਸਰਗਰਮੀਆਂ ਸਬੰਧੀ ਸੀ, ਤਿੰਨ ਕਾਲੇ ਕਾਨੂੰਨਾਂ ਵਿਰੋਧੀ ਪੰਜਾਬ ਅਤੇ ਦਿੱਲੀ ਮੋਰਚੇ ਦੀ ਲੇਖਾ-ਜੋਖਾ ਨਾਲ ਸਬੰਧਤ ਸੀ ਜਿਸ ਵਿਚ ਦਿੱਲੀ ਘੋਲ ਉੱਭਰਨ ਪਿੱਛੇ ਸਾਜਗਾਰ ਹਾਲਤਾਂ ਦੀ ਸਮੀਖਿਆ ਕੀਤੀ ਅਤੇ ਇਸ ਰਿਪੋਰਟ ਵਿੱਚ ਦਿੱਲੀ ਘੋਲ ਵਿਚ ਵੱਖ-ਵੱਖ ਧਿਰਾਂ ਦੀ ਕਾਰਗੁਜ਼ਾਰੀ ਅਤੇ ਰੋਲ ਨੂੰ ਪੜਚੋਲਿਆ ਗਿਆ, ਯੂਨੀਅਨ ਦਾ ਮਨੋਰਥ ਪੱਤਰ ਦਾ ਖਰੜਾ ਜਿਸ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਕਿਸਾਨੀ ਘੋਲਾਂ ਤੇ ਚਾਨਣਾ ਪਾਇਆ ਅਤੇ ਆਪਣੇ ਮਨੋਰਥਾਂ ਵਿੱਚ 39 ਠੋਸ ਕਾਰਜ ਵਿਚਾਰੇ ਗਏ ਜ਼ਿਹਨਾਂ ਤੇ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਘੋਲ ਉਸਾਰੇਗੀ, ਯੂਨੀਅਨ ਦੀ ਵਿੱਤੀ ਲੇਖਾ ਰਿਪੋਰਟ ਖਰੜਾ ਵੀ ਪੇਸ਼ ਕੀਤਾ ਗਿਆ, ਯੂਨੀਅਨ ਦਾ ਨਵਾਂ ਵਿਧਾਨ ਦਾ ਖਰੜਾ ਵੀ ਪੇਸ਼ ਕੀਤਾ ਗਿਆ।ਉਪਰੋਕਤ ਸਾਰੀਆਂ ਰਿਪੋਰਟਾਂ ਦੇ ਖਰੜੇ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਪਾਸ ਕਰ ਦਿੱਤੇ ਗਏ।
ਉਪ੍ਰੋਕਤ ਤੋਂ ਇਲਾਵਾ ਮੌਜੂਦਾ ਹਾਲਾਤ ਅਤੇ ਸਾਡੇ ਕਾਰਜ ਨਾਂ ਦਾ ਮਤਾ ਪਾਸ ਕੀਤਾ ਗਿਆ। ਮੌਜੂਦਾ ਭੱਖਵਿਆ ਮੁੱਦਿਆਂ ਜਿਸ ਵਿੱਚ ਦਰਿਆਈ ਪਾਣੀਆਂ ਦੀ ਵੰਡ ਪੰਜਾਬ ਨਾਲ ਹੋਏ ਧੱਕੇ, ਵਾਹਗਾ ਬਾਰਡਰ ਨੂੰ ਕੌਮਾਂਤਰੀ ਵਪਾਰ ਲਈ ਖੋਲਣਾ, ਚੰਡੀਗੜ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇਣ, ਬੰਦੀ ਸਿੰਘਾਂ ਸਮੇਤ ਸਿਆਸੀ ਕੈਦੀਆਂ ਨੂੰ ਰਿਹਾਅ ਕਰਨਾ, ਭਾਖੜਾ ਬਿਆਸ ਮਨੇਜਮੈਂਟ ਬੋਰਡ ਪੰਜਾਬ ਦੀ ਸਰਦਾਰੀ ਕਾਇਮ ਕਰਨਾ, ਮਾਲਬਰੋਜ ਸ਼ਰਾਬ ਫੈਕਟਰੀ ਨੂੰ ਬੰਦ ਕਰਨਾ ਤੇ ਫੈਕਟਰੀਆਂ ਦਾ ਗੰਦਾ ਪਾਣੀ ਦਰਿਆਵਾਂ ਵਿੱਚ ਪਾਉਣਾ ਬੰਦ ਕਰਨਾ, ਲਖਿਮਪੁਰੀ ਕਾਂਡ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ ਸਰਕਾਰ ਤੋ ਬਾਹਰ ਕਰਨਾ, 23 ਫ਼ਸਲਾਂ ਦੇ ਭਾਅ ਸੁਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਮਿੱਥਣ ਤੇ ਐੱਮ ਐੱਸ ਪੀ ਗਰੰਟੀ ਕਾਨੂੰਨ ਬਣਾਉਣਾ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜੇ ਖ਼ਤਮ ਕਰਨਾ, ਅਫ਼ਸਪਾ ਤੇ ਪੱਕੋਕਾ ਵਰਗੇ ਕਾਲ਼ੇ ਕਾਨੂੰਨ ਵਾਪਿਸ ਕਰਾਉਣ, ਅਬਾਦਕਾਰ ਕਿਸਾਨਾਂ ਨੂੰ ਹਰ ਕਿਸਮ ਦੀ ਕਾਬਜ ਜ਼ਮੀਨ ਦੇ ਮਾਲਕੀ ਹੱਕ ਦੇਣਾ, ਪੰਚਾਇਤੀ ਜ਼ਮੀਨ ਦੀਆਂ ਬੋਲੀਆਂ ਮੌਕੇ ਰਾਖਵੇਂ ਕੋਟੇ ਦੀ ਜ਼ਮੀਨ ਦਲਿਤਾਂ ਨੂੰ ਦੇਣਾ, ਬੇਘਰੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦੇਣਾ ਅਤੇ ਇਹਨਾਂ ਨੂੰ ਮਕਾਨ ਬਣਾਉਣ ਲਈ ਗਰਾਂਟ ਦੇਣਾ ਸਬੰਧੀ ਹਾਊਸ ਨੇ ਹੱਥ ਖੜ੍ਹੇ ਕਰਕੇ ਮਤੇ ਪਾਸ ਕਰੇ ਮੰਗ ਕੀਤੀ ਕਿ ਉਪਰੋਕਤ ਮੰਗਾਂ ਮੰਨੀਆਂ ਜਾਣ।
ਇਜ਼ਲਾਸ ਦੇ ਅੰਤ ਵਿੱਚ ਇਜਲਾਸ ਨੇ ਸਰਬਸੰਮਤੀ ਨਾਲ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਿਸ ਵਿੱਚ ਸੁਰਜੀਤ ਸਿੰਘ ਫੂਲ ਚੇਅਰਮੈਨ ਬਲਦੇਵ ਸਿੰਘ ਜ਼ੀਰਾ ਪ੍ਰਧਾਨ, ਸੁਖਵਿੰਦਰ ਕੌਰ ਜਲਾਲ ਜਨਰਲ ਸਕੱਤਰ, ਬਲਦੀਪ ਸਿੰਘ ਨੰਦਗੜ੍ਹ ਖਜਾਨਚੀ, ਲਾਲ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਵੈਰੋਕੇ ਮੀਤ ਪ੍ਰਧਾਨ, ਗਾ ਜਰਨੈਲ ਸਿੰਘ ਕਾਲੇਕੇ ਪ੍ਰੈੱਸ ਸਕੱਤਰ, ਸਵਿੰਦਰਪਾਲ ਸਿੰਘ ਮਲੋਵਾਲ ਜਥੇਬੰਦਕ ਸਕੱਤਰ , ਅਸ਼ੋਕ ਭਾਰਤੀ ਪ੍ਰਚਾਰ ਸਕੱਤਰ ਅਤੇ ਸਤਵੰਤ ਸਿੰਘ ਵਜੀਦਪੁਰ ਤੇ ਬਲਵੰਤ ਮਹਿਰਾਜ ਸੂਬਾ ਕਮੇਟੀ ਮੈਂਬਰ ਚੁਣੇ ਗਏ ਅਤੇ ਇਸ ਤੋ ਇਲਾਵਾ ਸਾਰੇ ਜਿਲ੍ਹਿਆਂ ਦੇ ਪ੍ਰਧਾਨ ਤੇ ਸਕੱਤਰ ਸੂਬਾ ਕਮੇਟੀ ਮੈਂਬਰ ਹੋਣਗੇ। ਸਮਾਗਮ ਦੇ ਅੰਤ ਵਿੱਚ ਨਵੀਂ ਚੁਣੀ ਸੂਬਾ ਕਮੇਟੀ ਨੇ ਸੌਂਹ ਚੁੱਕੀ ਤੇ ਬਲਦੇਵ ਸਿੰਘ ਜ਼ੀਰਾ ਨੇ ਆਏ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਚਾਰ ਐਵਾਰਡ ਮਰਨ ਉਪਰੰਤ ਦੇਣ ਦਾ ਐਲਾਨ ਕੀਤਾ ਜਿਸ ਵਿੱਚ ਬੰਦਾ ਸਿੰਘ ਬਹਾਦਰ ਐਵਾਰਡ ਸ਼ਹੀਦ ਨਵਰੀਤ ਸਿੰਘ ਡਿਬਡਿਬਾ ਨੂੰ , ਕਰਤਾਰ ਸਿੰਘ ਸਰਾਭਾ ਬਲਕਾਰ ਸਿੰਘ ਡਕੌਂਦਾ ਨੂੰ, ਚਾਚਾ ਅਜੀਤ ਸਿੰਘ ਐਵਾਰਡ ਸਿੰਦਰ ਸਿੰਘ ਨੱਥੂਵਾਲਾ ਨੂੰ ਅਤੇ ਤੇਜਾ ਸਿੰਘ ਸੁਤੰਤਰ ਐਵਾਰਡ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੇ ਨਾਮ ਐਲਾਨ ਕੀਤਾ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h