ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ਅਤੇ ਤ੍ਰਿਪਤ ਬਾਜਵਾ ਬਾਰੇ ਖੁੱਲ੍ਹ ਕੇ ਬਿਆਨ ਦਿੱਤਾ | ਉਨ੍ਹਾਂ ਕਿਹਾ ਹੈ ਕਿ ਉਹ ਨਵਜੋਤ ਸਿੱਧੂ ਨੁੰ ਮੁੱਖ ਮੰਤਰੀ ਕਦੇ ਵੀ ਪ੍ਰਵਾਨ ਨਹੀਂ ਕਰਾਂਗਾ |ਕਿਉਂਕਿ ਉਹ ਕਾਬਲ ਨਹੀਂ ਬਲਕਿ ਤਬਾਹੀ ਲਿਆਉਣ ਵਾਲੇ ਹਨ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਸਿੱਧੂ ਨੇ ਬਤੌਰ ਇਕ ਮਹਿਕਮੇ ਦੇ ਮੰਤਰੀ ਪੂਰਾ ਵਿਭਾਗ ਤਬਾਹ ਕਰ ਦਿੱਤਾ ਤੇ ਹੁਣ ਉਸ ਤੋਂ ਪੂਰਾ ਪੰਜਾਬ ਤਬਾਹ ਨਹੀਂ ਕਰਵਾਇਆ ਜਾ ਸਕਦਾ।
ਅਮਰਿੰਦਰ ਸਿੰਘ ਨੇ ਤ੍ਰਿਪਤ ਬਾਜਵਾ ’ਤੇ ਵੀ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਮੇਰੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮੈਂ 13 ਸਾਲ ਕੇਸ ਭੁਗਤਿਆ। ਇੰਨਾ ਹੀ ਨਹੀਂ ਬਲਕਿ ਇਕ ਕਮੇਟੀ ਬਣਾ ਕੇ ਮੇਰੀ ਵਿਧਾਨ ਸਭਾ ਮੈਂਬਰੀ ਖਾਰਜ ਕਰ ਦਿੱਤੀ ਜੋ ਮੈਂਨੂੰ ਸੁਪਰੀਮ ਕੋਰਟ ਨੇ ਬਹਾਲ ਕੀਤੀ।ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਅਕਾਲੀਆਂ ਨਾਲਸਾਂਝ ਕਿਵੇਂ ਪਾਸਕਦਾ ਹਾਂ। ਉਹਨਾਂ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਰਾਜਨੀਤੀ ਦੀ ਸਮਝ ਨਹੀਂ ਹੈ ਜਾਂ ਫਿਰ ਉਹ ਝੂਠ ਬੋਲ ਰਹੇ ਹਨ।
ਕੈਪਟਨ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਮੈਂ ਨਵਜੋਤ ਸਿੱਧੂ ਨਾਲ ਕੰਮ ਨਹੀਂ ਕਰ ਸਕਦਾ, ਮੈਂ ਅਸਤੀਫਾ ਦੇ ਦਿੰਦਾ ਹਾਂ ਤਾਂ ਇਸ ’ਤੇ ਸੋਨੀਆਗਾਂਧੀ ਨੇ ਕਿਹਾ ਕਿ ਤੁਸੀਂ ਕੰਮ ਕਰਦੇ ਰਹੋ। ਹੁਣ ਸੋਨੀਆ ਦਾ ਮਨ ਕਿਉਂ ਬਦਲ ਗਿਆ ਪਤਾ ਨਹੀਂ। ਉਹਨਾਂ ਕਿਹਾਕਿ ਮੈਨੂੰ ਨਹੀਂ ਪਤਾ ਕਿ ਹਾਈਕਮਾਂਡ ਨੇ ਕਿਸਨੂੰ ਕੀ ਕਿਹਾ।
ਉਹਨਾਂ ਕਿਹਾ ਕਿ ਬਤੌਰ ਮੁੱਖ ਮੰਤਰੀ ਸਾਢੇ 9 ਸਾਲਾ ਦੇ ਸਮੇਂ ਵਿਚ ਮੈਂ ਸੂਬੇ ਤੇ ਪੰਜਾਬੀਆਂ ਲਈ ਡੱਟ ਕੇ ਕੰਮ ਕੀਤਾ।ਕੈਪਟਨ ਨੇ ਇਹ ਜ਼ਰੂਰ ਕਿਹਾ ਕਿ ਉਹਨਾਂ ਦੇ ਸੰਸਦ ਵਿਚ ਵੀ ਦੋਸਤ ਹਨ ਤੇ ਵਿਧਾਨ ਸਭਾ ਵਿਚ ਵੀ ਹਨ। ਅੱਜ ਮੈਂ ਅਸਤੀਫਾ ਦਿੱਤਾ ਤੇ ਸਿਆਸਤ ਵਿਚ ਮੌਕੇ ਹਮੇਸ਼ਾ ਹੁੰਦੇਹਨ ਤੇ ਮੇਰੇ ਕੋਲ ਹਨ।