Supply Chain Management: ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ, ਪੰਜਾਬ, ਲਾਲ ਚੰਦ ਕਟਾਰੂਚੱਕ ਦੇ ਦੂਰਅੰਦੇਸ਼ ਦਿਸ਼ਾ-ਨਿਰਦੇਸ਼ਾਂ ਤਹਿਤ ਕੰਮ ਕਰਦਿਆਂ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐੱਫ.ਪੀ.) ਦੀ ਟੀਮ ਵੱਲੋਂ ਪੰਜਾਬ ਸਰਕਾਰ ਨਾਲ ਕੀਤੇ ਗਏ ਪੰਜਾਬ ਦੇ ਰੂਟ ਆਪਟੀਮਾਈਜ਼ੇਸ਼ਨ ਅਧਿਐਨ ਨੂੰ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਡਾਇਰੈਕਟਰ ਘਨਸ਼ਿਆਮ ਥੋਰੀ ਨੇ ਨਵੀਂ ਦਿੱਲੀ ਵਿਖੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੀ ਮੌਜੂਦਗੀ ਵਿੱਚ, ਸਾਰੇ ਰਾਜਾਂ/ਯੂ.ਟੀ ਦੇ ਸਕੱਤਰਾਂ ਨਾਲ ਹੋਈ ਮੀਟਿੰਗ ਵਿੱਚ ਪੇਸ਼ ਕੀਤਾ।
ਡਾਇਰੈਕਟਰ ਨੇ ਦੱਸਿਆ ਕਿ ਵਿਸ਼ਵ ਖੁਰਾਕ ਪ੍ਰੋਗਰਾਮ ਦੁਆਰਾ ਕਰਵਾਏ ਗਏ ਸਪਲਾਈ ਚੇਨ ਮੈਨੇਜਮੈਂਟ ਅਧਿਐਨ ਦਾ ਸਵੈ-ਇੱਛਾ ਨਾਲ ਆਪਟੀਮਾਈਜੇਸ਼ਨ ਕਰਨ ਵਾਲਾ, ਪੰਜਾਬ ਪਹਿਲਾ ਸੂਬਾ ਹੈ। ਜਿਸਦਾ ਉਦੇਸ਼ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਤਹਿਤ ਅਨਾਜ ਦੀ ਵੰਡ ਅਤੇ ਖਰੀਦ ਦੌਰਾਨ ਰਾਜ ਦੁਆਰਾ ਕੀਤੀ ਜਾਂਦੀ ਆਵਾਜਾਈ ਲਾਗਤ ਨੂੰ ਘਟਾਉਣਾ ਸੀ।
ਉਕਤ ਉਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸੂਬੇ ਨੇ ਸਪਲਾਈ ਚੇਨ ਮੈਨੇਜਮੈਂਟ ਅਧਿਐਨ ਦੀ ਅਨੁਕੂਲਤਾ ਨੂੰ ਸ਼ੁਰੂ ਕਰਨ ਲਈ ਡਬਲਯੂ.ਐੱਫ.ਪੀ. ਟੀਮ ਨਾਲ ਤਾਲਮੇਲ ਕੀਤਾ। ਡਾਇਰੈਕਟਰ ਨੇ ਦੱਸਿਆ ਕਿ ਰਾਜ ਸਰਕਾਰ ਨੇ ਤਕਨਾਲੋਜੀ ਦਾ ਲਾਭ ਉਠਾਇਆ ਹੈ ਅਤੇ ਅਧਿਐਨ ਕਰਨ ਲਈ ਖਰੀਦ ਕੇਂਦਰਾਂ/ਮੰਡੀ ਯਾਰਡਾਂ, ਚਾਰੇ ਏਜੰਸੀਆਂ (ਪਨਗ੍ਰੇਨ, ਮਾਰਕਫੈੱਡ, ਪਨਸਪ ਅਤੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ (ਪੀ.ਐਸ.ਡਬਲਿਯੂ.ਸੀ.) ਦੇ ਗੋਦਾਮਾਂ ਅਤੇ ਮਿਲਿੰਗ ਕੇਂਦਰਾਂ ਦੀ ਭੂਗੋਲਿਕ ਸਥਿਤੀ (ਲਾਂਗੀਟਿਊਡ, ਲੈਟੀਟਿਊਡ) ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਐਪ ਵਿਕਸਤ ਕੀਤਾ ਹੈ। ਆਪਟੀਮਾਈਜ਼ੇਸ਼ਨ ਅਭਿਆਸ ਨੂੰ ਅਮਲ ਵਿੱਚ ਲਿਆਉਣ ਲਈ ਸਾਰੇ ਵੇਰਵੇ ਡਬਲਿਊ.ਐਫ.ਪੀ. ਦੀ ਟੀਮ ਨਾਲ ਸਾਂਝੇ ਕੀਤੇ।
Acting as per the visionary guidance of the Cabinet Minister Lal Chand Kataruchak, the Route Optimization study of Punjab undertaken by World Food Programme (WFP) team with Govt of Punjab was presented by Director Ghanshyam Thori in meeting held with Secretaries of All States/UT. pic.twitter.com/M7SVuNWDH5
— Government of Punjab (@PunjabGovtIndia) March 2, 2023
ਇਸ ਤੋਂ ਬਾਅਦ, ਟੀਮ ਨੇ ਅਨੁਕੂਲਿਤ ਸਪਲਾਈ ਚੇਨ ਨਤੀਜੇ ਦੇ ਨਾਲ ਸਫਲਤਾਪੂਰਵਕ ਆਪਣੀ ਰਿਪੋਰਟ ਪੇਸ਼ ਕੀਤੀ। ਪ੍ਰਾਪਤ ਨਤੀਜਿਆਂ ਅਨੁਸਾਰ, ਖਰੀਦ ਕੇਂਦਰਾਂ/ਮੰਡੀ ਯਾਰਡਾਂ ਦੀ ਮੌਜੂਦਾ ਮੈਪਿੰਗ ਦੀ ਔਸਤ ਦੂਰੀ 5.29 ਕਿਲੋਮੀਟਰ ਹੈ ਜੋ ਕਿ ਅਨੁਕੂਲਨ ਨਤੀਜੇ ਦੇ ਬਹੁਤ ਨੇੜੇ ਹੈ ਅਤੇ 4.52 ਔਸਤ ਕਿਲੋਮੀਟਰ ਬਣਦੀ ਹੈ। ਕਣਕ ਦੀ ਵੰਡ ਦੇ ਮਾਮਲੇ ਵਿੱਚ, ਮੌਜੂਦਾ ਮੈਪਿੰਗ ਦੀ ਔਸਤ ਦੂਰੀ 13.33 ਹੈ ਜੋ ਕਿ ਅਨੁਕੂਲਿਤ ਨਤੀਜਿਆਂ ਦੇ ਬਹੁਤ ਨੇੜੇ ਹੈ, ਜੋ ਔਸਤਨ 9.14 ਕਿਲੋਮੀਟਰ ਹੈ। ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਦੇ ਡਾਇਰੈਕਟਰ ਨੇ ਦੱਸਿਆ ਕਿ ਰਾਜ ਸਰਕਾਰ ਅਪ੍ਰੈਲ, 2023 ਦੌਰਾਨ ਹੋਣ ਵਾਲੀ ਖਰੀਦ ਅਤੇ ਰਾਸ਼ਟਰੀ ਖ਼ਰਾਕ ਸੁਰੱਖਿਆ ਐਕਟ ਤਹਿਤ ਹੋਣ ਵਾਲੀ ਵੰਡ ਦੀ ਅਨੁਕੂਲਿਤ ਮੈਪਿੰਗ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h