ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਅੰਦਰ ਚੋਰਾਂ ਵੱਲੋਂ ਵੱਖ- ਵੱਖ ਪਿੰਡਾਂ ਵਿੱਚ ਦਿਨ ਪ੍ਰਤੀ ਦਿਨ ਚੋਰੀ ਦੀਆਂ ਘਟਨਾਵਾਂ ਦੇ ਮਾਮਲੇ ਸਾਮਣੇ ਆ ਰਹੇ ਹਨ।ਜਿੱਥੇ ਕਿ ਪੰਜਾਬ ਪੁਲਿਸ ਇਨ੍ਹਾਂ ਚੋਰਾਂ ਨੂੰ ਫੜਨ ਵਿਚ ਬੇਵੱਸ ਨਜ਼ਰ ਆ ਰਹੀ ਹੈ।ਇਸੇ ਤਰਾਂ ਦਾ ਮਾਮਲਾ ਬੀਤੀ ਰਾਤ ਸਰਹੱਦੀ ਪਿੰਡ ਸ਼ਾਹਪੁਰ ਜਾਜਨ ਵਿੱਚ ਵੇਖਣ ਨੂੰ ਮਿਲਿਆ ਹੈ।ਜਿੱਥੇ ਕੇ 4 ਅਣਪਛਾਤੇ ਚੋਰਾਂ ਵੱਲੋਂ ਇਕ ਘਰ ਵਿਚ ਮੋਬਾਈਲ ਦੀ ਚੋਰੀ ਨੂੰ ਅੰਜਾਮ ਦਿੱਤਾ ਗਿਆ।ਜਦ ਇਹ ਚੋਰ ਦੂਸਰੇ ਘਰ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਗਏ ਤਾਂ ਘਰ ਦਾ ਮਾਲਕ ਉੱਠ ਪਿਆ ਤੇ ਉਸ ਵੱਲੋਂ ਰੋਲਾ ਪਾਉਂਣ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਇੱਕ ਚੋਰ ਨੂੰ ਫ਼ੜਨ ਵਿਚ ਸਫਲਤਾ ਹਾਸਲ ਕੀਤੀ ਹੈ ਜਦ ਕਿ ਤਿੰਨ ਚੋਰ ਭੱਜਣ ਵਿੱਚ ਸਫ਼ਲ ਹੋਏ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਿੰਡ ਵਾਸੀ ਸੁਖਚੈਨ ਸਿੰਘ ਨੇ ਦੱਸਿਆ ਜਦ ਉਹ ਸੁੱਤੇ ਪਏ ਸੀ ਤਾਂ ਉਸ ਦੇ ਘਰ ਅੰਦਰ 2 ਚੋਰ ਦਾਖਲ ਹੋਏ ਜਿਨ੍ਹਾਂ ਵੱਲੋਂ ਉਸ ਦਾ ਮੋਬਾਈਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਕਿਹਾ ਕਿ ਜਦ ਮੇਰੀ ਜਾਗ ਖੁੱਲ੍ਹੀ ਤਾਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਚੋਰ ਕੰਧ ਟੱਪ ਕੇ ਭੱਜ ਗਏ ਮੇਰੇ ਵੱਲੋਂ ਰੌਲਾ ਪਾਉਣ ਤੇ ਪਿੰਡ ਦੇ ਗੁਰੂਦਵਾਰਾ ਸਾਹਿਬ ਚ ਰਾਤ 2 ਵਜੇ ਅਨੋਸੀਮੇਂਟ ਕਰ ਪਿੰਡ ਇਕੱਠਾ ਹੋਇਆ ਅਤੇ ਜਦ ਪਿੰਡ ਵਾਸੀਆਂ ਦੀ ਮਦਦ ਨਾਲ ਚੋਰਾਂ ਦਾ ਪਿੱਛਾ ਕੀਤਾ ਗਿਆ ਤਾਂ ਤਿੰਨ ਚੋਰ ਭੱਜਣ ਵਿੱਚ ਸਫਲ ਹੈ ਜਦ ਕਿ ਉਨ੍ਹਾਂ ਦਾ ਇੱਕ ਅਣਪਛਾਤਾ ਉਹਨਾਂ ਦਾ ਇਕ ਸਾਥੀ ਹੱਥੀਂ ਚੜ੍ਹ ਗਿਆ।
ਇਸ ਸਬੰਧੀ ਪਿੰਡ ਵਾਸੀਆਂ ਵਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖ਼ਮੀ ਚੋਰ ਨੂੰ ਆਪਣੀ ਹਿਰਾਸਤ ਚ ਲੈ ਕੇ 108 ਅੰਬੂਲੈਂਸ ਰਾਹੀ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਪੁਲਿਸ ਕਸਟਡੀ ਰਾਹੀਂ ਲਿਜਾਇਆ ਗਿਆ।
ਉੱਥੇ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਜਾਂਚ ਅਧਿਕਾਰੀ ਰਾਜਬੀਰ ਸਿੰਘ ਨੇ ਦੱਸਿਆ ਪਿੰਡ ਵਾਸੀਆਂ ਨੇ ਇਕ ਚੋਰ ਫੜ ਕੇ ਸਾਡੇ ਹਵਾਲੇ ਕੀਤਾ ਹੈ ਜਿਸ ਕੋਲੋਂ ਤਲਾਸ਼ੀ ਦੌਰਾਨ ਦੋ ਮੋਬਾਈਲ ਇਕ ਪਰਸ ਬਰਾਮਦ ਕੀਤਾ ਗਿਆ ਹੈ।ਇਸ ਦੀ ਠੀਕ ਹੋਣ ਉਪਰੰਤ ਦੂਸਰੇ ਚੋਰਾਂ ਦਾ ਪਤਾ ਲਾਕੇ ਇੰਨਾਂ ਵਿਰੋਧ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h