ਚਰਨਜੀਤ ਚੰਨੀ ਪੰਜਾਬ ਦੇ ਪਹਿਲਾ ਦਲਿਤ ਮੁੱਖ ਮੰਤਰੀ ਬਣੇ ਹਨ| ਹੁਣ ਹਰੀਸ਼ ਰਾਵਤ ਦੇ ਨਾਲ ਚਰਨਜੀਤ ਚੰਨੀ ਰਾਜਪਾਲ ਨੂੰ ਮਿਲਣ ਪਹੁਚੇ ਹਨ| ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹਾ ,ਪਰ ਇਸ ਐਲਾਨ ਨੂੰ ਹਰ ਕਿਸੇ ਨੇ ਹੈਰਾਨ ਕਰ ਕੇ ਰੱਖ ਦਿੱਤਾ ਹੈ | ਚਮਕੌਰ ਸਾਹਿਬ ਹਲਕੇ ਤੋਂ ਚਰਨਜੀਤ ਚੰਨੀ 51 ਸਾਲ ਦੇ ਪਹਿਲੇ ਉਹ ਮੰਤਰੀ ਹਨ ਜਿਹੜੇ ਇਨੇ ਅੱਗੇ ਵਧੇ ਹਨ |
ਪੰਜਾਬ ਦੇ ਮੁੱਖ ਮੰਤਰੀ ਦੇ ਲਈ ਸਿੱਖ ਚਿਹਰੇ ਦੀ ਡਿਮਾਂਡ ਕੀਤੀ ਜਾ ਰਹੀ ਸੀ | ਅੰਬਿਕਾ ਸੋਨੀ ਦੇ ਵੱਲੋਂ ਵੀ ਸਵੇਰੇ ਹੀ ਕਿਹਾ ਗਿਆ ਸੀ ਕਿ ਮੈਂ ਮੁੱਖ ਮੰਤਰੀ ਨਹੀਂ ਬਣਾਂਗੀ ਪਰ ਜੋ ਵੀ ਹੋਵੇ ਸਿੱਖ ਚਿਹਰਾ ਹੀ ਹੋਵੇ |ਜੋ ਹੁਣ ਕਾਂਗਰਸ ਨੇ ਐਲਾਨ ਕਰ ਦਿੱਤਾ ਹੈ |
ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਬਹੁਤ ਸਾਰੇ ਕਾਰਨ ਹਨ | ਸਭ ਤੋਂ ਪਹਿਲਾਂ ਉਹ ਦਿਲਤ ਚਿਹਰੇ ਨਾਲ ਸਬੰਧ ਰੱਖਦੇ ਹਨ ਦੂਜਾ ਉਹ ਕਾਂਗਰਸ ਦਾ ਸਿੱਖ ਚਿਹਰਾ ਹਨ ਅਤੇ ਨਵਜੋਤ ਸਿੱਧੂ ਦੇ ਧੜੇ ਵਿਚੋਂ ਵੀ ਚਰਨਜੀਤ ਚੰਨੀ ਮੰਨੇ ਜਾਂਦੇ ਹਨ | ਅੱਜ ਨਵਜੋਤ ਸਿੱਧੂ ਦੇ ਵੱਲੋਂ ਕਿਹਾ ਗਿਆ ਸੀ ਕਿ ਜੇ ਮੈਨੂੰ ਮੁੱਖ ਮੰਤਰੀ ਨਹੀਂ ਬਣਾਉਣਾ ਤਾਂ ਕੋਈ ਦਲਿਤ ਚਿਹਰਾ ਹੋਣਾ ਚਾਹੀਦਾ ਹੈ |
ਮੁੱਖ ਮੰਤਰੀ ਦੇ ਐਲਾਨ ਬਾਰੇ ਹਰੀਸ਼ ਰਾਵਤ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ | ਉਨ੍ਹਾਂ ਟਵੀਟ ਦੇ ਵਿੱਚ ਲਿਖਿਆ ਕਿ ਇਹ ਐਲਾਨ ਕਰਦਿਆਂ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸਰਬਸੰਮਤੀ ਨਾਲ ਪੰਜਾਬ ਦੀ ਕਾਂਗਰਸ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਸਿੱਖ ਚਿਹਰੇ ਦੀ ਗੱਲ ਕੀਤੀ ਜਾ ਰਹੀ ਸੀ ਜੋ ਹੁਣ ਸਾਫ ਹੋ ਗਿਆ ਹੈ ਕਿਉਂਕਿ ਚਰਨਜੀਤ ਚੰਨੀ ਇੱਕ ਸਿੱਖ ਚਿਹਰਾ ਵੀ ਹਨ ਅਤੇ ਦਲਿਤ ਭਾਈਚਾਰ ਨਾਲ ਸਬੰਧ ਰੱਖਦੇ ਹਨ |