ਹਰ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੀ ਹਵੇਲੀ ‘ਤੇ ਸਿੱਧੂ ਦੇ ਪਿਤਾ ਜੀ ਵਲੋਂ ਸੰਗਤ ਨੂੰ ਸੰਬੋਧਿਤ ਕੀਤਾ ਜਾਂਦਾ ਹੈ।ਆਪਣੇ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਸਿੱਧੂ ਦਾ ਪਰਿਵਾਰ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹੈ।ਅੱਜ ਵੀ ਪਿਤਾ ਬਲਕੌਰ ਸਿੰਘ ਦੇ ਭਾਵੁਕ ਬੋਲਾਂ ਨੇ ਹਰ ਇਕ ਦੀ ਅੱਖ ਨਮ ਕਰ ਦਿੱਤੀ।ਪਿਤਾ ਬਲਕੌਰ ਸਿੰਘ ਨੇ ਅੱਜ ਭਾਵੁਕ ਹੁੰਦਿਆਂ ਕਿਹਾ ਕਿ ਕੋਈ ਵੀ ਉਂਗਲ ਖੜ੍ਹੀ ਕਰਕੇ ਕਹਿ ਦੇਵੇ ਸਿੱਧੁੂ ਕਿਸੇ ਸ਼ਰਾਬ ਦੇ ਠੇਕੇ ਕੋਲ ਖੜ੍ਹਾ ਹੋਵੇ ਜਾਂ ਕਲੱਬ ‘ਚ ਸ਼ਰਾਬ ਪੀਤੀ ਹੋਵੇ।
ਉਸ ਨੇ ਆਪਣੇ ਸਾਰੀ ਜ਼ਿੰਦਗੀ ਧਾਰਮਿਕ ਵਿਅਕਤੀ ਦੇ ਤਰ੍ਹਾਂ ਜੀਵਨ ਬਤੀਤ ਕੀਤਾ।ਉਸਨੇ ਪੰਜਾਬ ਦੇ ਯੂਥ ਨੂੰ ਮਾਂ ਬਾਪ ਨਾਲ ਪਿਆਰ ਕਰਨਾ ਸਿਖਾਇਆ।ਬਲਕੌਰ ਸਿੰਘ ਨੇ ਅੱਜ ਵੀ ਸਰਕਾਰਾਂ ‘ਤੇ ਤੰਜ਼ ਕੱਸਦਿਆਂ ਕਿਹਾ ਕਿ ਪੰਜਾਬ ਵੱਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ ਪੰਜਾਬ ਮੈਕਸੀਕੋ ਬਣਦਾ ਜਾ ਰਿਹਾ ਹੈ।
ਸਰਕਾਰ ‘ਤੇ ਤੰਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਸੱਤਾ ਦੇ ਨਸ਼ੇ ‘ਚ ਇੰਨੀਆਂ ਚੂਰ ਕਿ ਮੇਰੇ ਪੁੱਤ ਦਾ ਨਾਂ ਕਿਸੇ ਮੰਚ ‘ਤੇ ਨਹੀਂ ਲਿਆ।ਜੇਲ੍ਹਾਂ ਦੇ ਹਾਲ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਲ੍ਹਾਂ ‘ਚ ਪਤਾ ਨੀਂ ਕਿਵੇਂ ਸਮਾਰਟ ਫੋਨ ਪਹੁੰਚ ਜਾਂਦੇ।ਸਿੱਧੂ ਮੂਸੇਵਾਲਾ ਦੇ ਪਿਤਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ‘ਚ ਵੀ ਸਾਊਦੀ ਅਰਬ ਵਰਗੇ ਕਾਨੂੰਨ ਬਣਨੇ ਚਾਹੀਦੇ ਹਨ ਕਾਤਲ ਨੂੰ ਵੀ ਉਸੇ ਗੋਲੀ ਨਾਲ ਮਾਰਿਆ ਜਾਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h