ਮੰਗਲਵਾਰ, ਜੁਲਾਈ 8, 2025 12:31 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਹੋਲਾ ਮੁਹੱਲਾ ਕਿਉਂ ਮਨਾਇਆ ਜਾਂਦਾ ਹੈ! ਜਾਣੋ ਇਤਿਹਾਸ

by Gurjeet Kaur
ਮਾਰਚ 8, 2023
in ਦੇਸ਼, ਪੰਜਾਬ
0

ਸਦੀਆਂ ਤੋਂ ਅਲੱਗ-ਅਲੱਗ ਧਰਮਾਂ ਦੇ ਲੋਕ ਆਪੋ-ਆਪਣੇ ਤਿਓਹਾਰ ਸ਼ਰਧਾ ਤੇ ਉਲਾਸ ਨਾਲ ਮਨਾਉਂਦੇ ਆ ਰਹੇ ਹਨ। ਇਨ੍ਹਾਂ ’ਚ ਬਹੁਤ ਸਾਰੇ ਤਿਉਹਾਰਾਂ ਦਾ ਇਤਿਹਾਸਕ ਮਹੱਤਵ ਹੈ, ਜਦੋਂਕਿ ਬਹੁਤ ਸਾਰੇ ਤਿਉਹਾਰ ਅਜਿਹੇ ਵੀ ਹਨ, ਜਿਨ੍ਹਾਂ ਨੂੰ ਮਿਥਿਹਾਸਕ ਖ਼ਿਆਲ ਕੀਤਾ ਜਾਂਦਾ ਹੈ ਪਰ ਮਿਥਿਹਾਸਕ ਹੋਣ ਦੇ ਬਾਵਜੂਦ ਬਹੁਤ ਸ਼ਰਧਾ ਅਤੇ ਅਕੀਦਤ ਨਾਲ ਮਨਾਇਆ ਜਾਂਦਾ ਹੈ। ਭਾਰਤ ਵਿੱਚ ਹਿੰਦੂ ਧਰਮ ਵਿਚ ਮੁੱਖ ਤੌਰ ’ਤੇ ਦੁਸਹਿਰਾ, ਦੀਵਾਲੀ ਅਤੇ ਹੋਲੀ ਆਦਿ ਮਨਾਏ ਜਾਂਦੇ ਹਨ। ਮੁਸਲਮਾਨ ਲੋਕ ਹਰ ਸਾਲ ਆਪਣੇ ਦੋ ਤਿਉਹਾਰ ਈਦ-ਉਲ-ਫਿਤਰ ਅਤੇ ਈਦ-ਉਲ-ਜੋਹਾ ਮਨਾਉਂਦੇ ਹਨ। ਅੱਜ ਅਸੀਂ ਗੱਲ ਕਰਾਂਗੇ ਹਿੰਦੂ ਧਰਮ ਵਿਚ ਮਨਾਏ ਜਾਣ ਵਾਲੇ ਹੋਲੀ ਅਤੇ ਸਿੱਖ ਧਰਮ ਵਿੱਚ ਮਨਾਏ ਜਾਣ ਵਾਲੇ ‘ਹੋਲਾ ਮਹੱਲਾ ‘ ਦੀ।

ਸਰਵ-ਸਾਂਝਾ ਤਿਉਹਾਰ ‘ਹੋਲੀ’
ਹੋਲੀ ਇੱਕ ਅਜਿਹਾ ਸਰਵ-ਸਾਂਝਾ ਤਿਉਹਾਰ ਹੈ, ਜਿਸ ਨੂੰ ਦੱਖਣ ਭਾਰਤ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ’ਤੇ ਬੜੇ ਚਾਅ ਤੇ ਉਲਾਸ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਫੱਗਣ ਮਹਿਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਹੋਲੀ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਹੈ ਸਗੋਂ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ਕੇ ਮਨਾਉਂਦੇ ਹਨ। ਇਹੋ ਵਜ੍ਹਾ ਹੈ ਕਿ ਇਸ ਤਿਉਹਾਰ ਨੂੰ ਸਾਂਝੀਵਾਲਤਾ, ਆਪਸੀ ਸਨੇਹ-ਮੁਹੱਬਤ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਹੈ।

ਮਿਥਿਹਾਸਕ ਕਥਾਵਾਂ
ਹੋਲੀ ਦੇ ਤਿਉਹਾਰ ਨਾਲ ਕਈ ਮਿਥਿਹਾਸਕ ਕਥਾਵਾਂ ਵੀ ਜੁੜੀਆਂ ਹੋਈਆਂ ਹਨ। ਹੋਲੀ ਦਾ ਸਭ ਤੋਂ ਪੁਰਾਣਾ ਪਿਛੋਕੜ ਹੋਲੀਕਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਹੋਲੀਕਾ ਪ੍ਰਲਾਦ ਦੀ ਭੂਆ ਸੀ ਤੇ ਉਸਨੂੰ ਵਰ ਸੀ ਕਿ ਉਹ ਅੱਗ ਵਿੱਚ ਨਹੀਂ ਸੜ ਸਕੇਗੀ। ਜਦੋਂ ਹਰਨਾਖਸ਼ ਪ੍ਰਹਿਲਾਦ ਹੋਲਿਕਾ ਨੇ ਆਪਣੇ ਭਰਾ ਦਾ ਪੱਖ ਲੈਂਦਿਆ ਪ੍ਰਲਾਦ ਨੂੰ ਸਾੜ ਕੇ ਸੁਆਹ ਕਰਨ ਦੀ ਹਾਮੀ ਭਰੀ। ਉਹ ਨਿਮਯਤ ਵਕਤ ਪ੍ਰਹਿਲਾਦ ਨੂੰ ਝੋਲੀ ਵਿੱਚ ਲੈ ਕੇ ਬੈਠ ਗਈ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ। ਪ੍ਰਹਿਲਾਦ ਦਾ ਵਾਲ ਵੀ ਵਿੰਗਾਂ ਨਹੀਂ ਹੋਇਆ ਪਰ ਹੋਲੀਕਾ ਸੜ ਕੇ ਸੁਆਹ ਹੋ ਗਈ। ਹੋਲੀਕਾ ਦੇ ਸੜਨ ਦੀ ਖੁਸ਼ੀ ਵਜੋਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾਣਾ ਸ਼ੁਰੂ ਹੋ ਗਿਆ ਸੀ । ਇਸ ਤੋਂ ਇਲਾਵਾ ਇਕ ਹੋਰ ਪ੍ਰਚਲਿਤ ਮਿਥ ਅਨੁਸਾਰ ਭਗਵਾਨ ਸ਼ਿਵ ਨੇ ਕ੍ਰੋਧ ਵਿੱਚ ਆ ਕੇ ਕਾਮਦੇਵ ਨੂੰ ਜਲਾ ਕੇ ਰਾਖ ਕਰ ਦਿੱਤਾ ਸੀ। ਜਦੋਂਕਿ ਅਕਸਰ ਸ਼ਿਵ ਦੇ ਸ਼ਰਧਾਲੂ ਹੋਲੀ ਵਾਲੇ ਦਿਨ ਭੰਗ ਦੇ ਪਕੌੜੇ ਅਤੇ ਭੰਗ ਦੀ ਠੰਡਿਆਈ ਦਾ ਸੇਵਨ ਕਰਕੇ ਸ਼ਿਵ ਦੀ ਅਰਾਧਨਾ ਕਰਨ ਦਾ ਦਮ ਭਰਦੇ ਹਨ।

ਹੋਲੀ ਦਾ ਇਤਿਹਾਸਕ ਪਿਛੋਕੜ
ਇਸ ਦੇ ਇਲਾਵਾ ਜਦੋਂ ਅਸੀਂ ਹੋਲੀ ਦੇ ਇਤਿਹਾਸਕ ਪਿਛੋਕੜ ’ਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਸੰਦਰਭ ਵਿੱਚ ਇਤਿਹਾਸਕਾਰਾਂ ਦਾ ਮਤ ਹੈ ਕਿ ਦਰਅਸਲ ਇਹ ਤਿਉਹਾਰ ਪੁਰਤਾਨ ਕਾਲ ਤੋਂ ਹੀ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਸਬੰਧ ’ਚ ਜਿਥੇ ਮਹਾਂਕਵੀ ਕਾਲੀਦਾਸ ਨੇ ਆਪਣੀ ਰਚਨਾ ਰਘੂ ਬੰਸ਼ ਵਿੱਚ ਇਰ ਉਤਸਵ ਨੂੰ ਰਿਤੂ-ਉਤਸਵ ਵਜੋਂ ਪੇਸ਼ ਕੀਤਾ, ਉਥੇ ਹੀ ਜੈਮਿਨੀ ਰਚਿਤ ਗ੍ਰੰਥਾਂ ਸੀਮਾਂਸਾ ਸੂਤਰ ਅਤੇ ਕਥਾ ਗਾਹਰਿਆਂ ਸੂਤਰ ਵਿੱਚ ਹੋਲੀ ਮਨਾਏ ਜਾਣ ਦਾ ਵਰਣਨ ਆਉਂਦਾ ਹੈ। ਇਸ ਤੋਂ ਇਲਾਵਾ ਨਾਰਦ ਪੁਰਾਣ ਅਤੇ ਭਵਿਸ਼ਯ ਪੁਰਾਣ ਪੁਰਾਣਾਂ ਦੀਆਂ ਪੁਰਾਤਨ ਹਸਤ ਲਿਪੀਆਂ ਅਤੇ ਗ੍ਰੰਥਾਂ ਵਿੱਚ ਇਸਦਾ ਜ਼ਿਕਰ ਮਿਲਦਾ ਹੈ।

ਪਰੰਪਰਾਗਤ ਰੂਪ ਵਿੱਚ ਮਨਾਈ ਜਾਂਦੀ ਹੈ ਬ੍ਰਿਜ ਦੀ ਹੋਲੀ
ਹੋਲੀ ਦਾ ਤਿਉਹਾਰ ਦਾ ਜ਼ਿਕਰ ਆਉਂਦਾ ਹੈ ਤਾਂ ਬ੍ਰਿਜ ਦੀ ਹੋਲੀ ਦੀ ਗੱਲ ਕੀਤੇ ਬਿਨਾਂ ਅਧੂਰਾ ਅਧੂਰਾ ਲੱਗਦਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਭਗਵਾਨ ਆਪਣੀਆਂ ਗੋਪੀਆਂ ਨਾਲ ਮਿਲ ਕੇ ਹੋਲੀ ਖੇਡਦੇ ਸਨ। ਦਰਅਸਲ ਰਾਧਾ-ਕ੍ਰਿਸ਼ਨ ਦੇ ਜੀਨ ਕਾਲ ਸਮੇਂ ਬ੍ਰਿਜ ਦੇ ਲੋਕਾਂ ਦੇ ਘਰਾਂ ਵਿੱਚ ਹੋਲੀ ਮਨਾਉਣ ਦਾ ਰਿਵਾਜ ਪ੍ਰਚਿਲਤ ਹੋ ਗਿਆ ਸੀ। ਅਜੌਕੇ ਸਮੇਂ ਵਿੱਚ ਵੀ ਬ੍ਰਿਜ ਵਿੱਚ ਹੋਲੀ ਪਰੰਪਰਾਗਤ ਰੂਪ ਵਿੱਚ ਬੜੇ ਜੋਸ਼-ਓ-ਹੁਲਾਸ ਨਾਲ ਮਨਾਈ ਜਾਂਦੀ ਹੈ। ਦਰਅਸਲ ਇਸਨੂੰ ਰੰਗਾਂ ਦਾ ਤਿਉਹਾਰ ਆਖਿਆ ਜਾਂਦਾ ਹੈ, ਇਸ ਦਿਨ ਲੋਕ ਇਕ ਦੂਜੇ ਰੰਗਾਂ ਤੇ ਰੰਗ ਸੁੱਟਦੇ ਹਨ ਜਾਂ ਫਿਰ ਇਕ ਦੂਜੇ ਦੇ ਚਿਹਰਿਆਂ ਤੇ ਮੁਹੱਬਤ ਨਾਲ ਰੰਗ ਮਲਦੇ ਹੋਏ ਹੋਲੀ ਦਾ ਤਿਉਹਾਰ ਮਨਾਉਂਦਿਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ।

ਹੋਲੀ ਨੂੰ ਅਲੱਗ-ਅਲੱਗ ਥਾਵਾਂ ’ਤੇ ਵੱਖੋ-ਵੱਖਰੇ ਨਾਵਾਂ ਨਾਲ ਜਾਣਿਆਂ ਜਾਂਦਾ
ਅਧਿਐਨ ਤੋਂ ਇਹ ਗੱਲ ਵੀ ਉਭਰ ਕੇ ਸਾਹਮਣੇ ਆਉਂਦੀ ਹੈ ਤਾਂ ਇਸ ਤਿਉਹਾਰ ਨੂੰ ਅਲੱਗ-ਅਲੱਗ ਥਾਵਾਂ ’ਤੇ ਵੱਖੋ-ਵੱਖਰੇ ਨਾਵਾਂ ਨਾਲ ਜਾਣਿਆਂ ਜਾਂਦਾ ਹੈ। ਜਿਵੇਂ ਉੱਤਰ ਪ੍ਰਦੇਸ਼ ਵਿੱਚ ਇਸਨੂੰ ਫਾਗ ਜਾਂ ਫਾਗੂ ਪੂਰਨਿਮਾ ਆਖਿਆ ਜਾਂਦਾ ਹੈ। ਹਰਿਆਣੇ ਵਿੱਚ ਧੂਲੇਂਡੀ, ਮਹਾਰਾਸ਼ਟਰ ਵਿੱਚ ਰੰਗ ਪੰਚਮੀ, ਕੋਂਕਣ ਵਿੱਚ ਸ਼ਮੀਗੋ, ਬੰਗਾਲ ਵਿੱਚ ਬੰਸਤੇਤਣ ਅਤੇ ਤਾਮਿਲਨਾਡੂ ਵਿੱਚ ਪੋਂਡੀਗਈ ਦੇ ਨਾਵਾਂ ਨਾਵ ਜਾਣਿਆਂ ਜਾਂਦਾ ਹੈ। ਜਦੋਂ ਹੋਲੀ ਦਾ ਜ਼ਿਕਰ ਆਉਂਦਾ ਹੈ ਤਾਂ ਬ੍ਰਿਜ ਦੀ ਹੋਲੀ ਦੀ ਗੱਲ ਕੀਤੇ ਬਿਨਾਂ ਇਹ ਤਿਉਹਾਰ ਅਧੂਰਾ ਪ੍ਰਤੀਤ ਹੁੰਦਾ ਹੈ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਜੀ ਆਪਣੀਆਂ ਗੋਪੀਆਂ ਨਾਲ ਮਿਲ ਕੇ ਹੋਲੀ ਖੇਡਦੇ ਸਨ। ਦਰਅਸਲ ਰਾਧਾ-ਕ੍ਰਿਸ਼ਨ ਦੇ ਜੀਨ ਕਾਲ ਸਮੇਂ ਬ੍ਰਿਜ ਦੇ ਲੋਕਾਂ ਦੇ ਘਰਾਂ ਵਿੱਚ ਹੋਲੀ ਮਨਾਉਣ ਦਾ ਰਿਵਾਜ ਪ੍ਰਚੱਲਤ ਹੋ ਗਿਆ ਸੀ। ਅੱਜ ਵੀ ਬ੍ਰਿਜ ਵਿੱਚ ਹੋਲੀ ਪਰੰਪਰਾਗਤ ਰੂਪ ਵਿੱਚ ਮਨਾਈ ਜਾਂਦੀ ਹੈ। ਉਧਰ ਉਰਦੂ ਦੇ ਪ੍ਰਸਿੱਧ ਅਵਾਮੀ ਸ਼ਾਇਰ ਨਜ਼ੀਰ ਬ੍ਰਿਜ ਦੀ ਹੋਲੀ ਦਾ ਜਿਕਰ ਕਰਦਿਆਂ ਆਪਣੀ ਇਕ ਕਵਿਤਾ ’ਚ ਆਖਦੇ ਹਨ :

ਯੇਹ ਸੈਰ ਹੋਲੀ ਕੀ ਹਮ ਨੇ ਤੋ ਬ੍ਰਿਜ ਮੇਂ ਦੇਖੀ।
ਕਹੀਂ ਨਾ ਹੋਵੇਗੀ ਉਸ ਲੁਤਫ ਕੀ ਮੀਆਂ ਹੋਲੀ।
ਕੋਈ ਤੋ ਡੂਬਾ ਹੈ ਦਾਮਨ ਸੇ ਲੇ ਕੇ ਤਾ ਚੋਲੀ।
ਕੋਈ ਤੋ ਮੁਰਲੀ ਬਜਾਤਾ ਹੈ ਕਹਿ ਕਨ੍ਹਈਆ ਜੀ।
ਹੈ ਧੂਮ-ਧਾਮ ਪੇ ਬੇਅਖਤਿਆਰ ਹੋਲੀ ਮੇਂ।

ਉਂਝ ਤਾਂ ਹੋਲੀ ਵਿਸ਼ੇ ’ਤੇ ਵੱਖ-ਵੱਖ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਹਨ ਪਰ ਜਦੋਂ ਇਸ ਸੰਦਰਭ ਵਿੱਚ ਉਰਦੂ ਦੇ ਪ੍ਰਸਿੱਧ ਨਜ਼ੀਰ ਅਕਬਰਾਆਬਾਦੀ ਦੀ ਗੱਲ ਕਰਦੇ ਹਾਂ ਤਾਂ ਉਸ ਨੇ ਹੋਲੀ ’ਤੇ ਜਿਨ੍ਹੀਆਂ ਰਚਨਾਵਾਂ ਲਿਖੀਆਂ ਹਨ, ਸ਼ਾਇਦ ਉਨੀਂਆਂ ਕਿਸੇ ਹਿੰਦੂ ਕਵੀ ਨੇ ਵੀ ਨਾ ਲਿਖੀਆਂ ਹੋਣ।
ਆਓ ਅੱਜ ਆਪਾਂ ਰੰਗਾਂ ਦੇ ਤਿਉਹਾਰ ਸਮਝੇ ਜਾਂਦੇ ਹੋਲੀ ਦਾ ਨਕਸ਼ਾ ਆਪਣੀਆਂ ਨਜ਼ਮਾ ਵਿੱਚ ਨਜ਼ੀਰ ਕਿਸ ਤਰ੍ਹਾਂ ਖਿੱਚਿਆ ਹੈ। ਉਸ ’ਤੇ ਇਕ ਹਲਕੀ ਜਿਹੀ ਝਾਤ ਪਾਉਂਦੇ ਹਾਂ। ਆਪਣੀ ਇਕ ਨਜ਼ਮ ‘ ਹੋਲੀ ਕੀ ਬਹਾਰ ‘ ਵਿੱਚ ਨਜ਼ੀਰ ਆਖਦੇ ਹਨ ਕਿ :

ਜਬ ਫਾਗੁਨ ਰੰਗ ਝਮਕਤੇ ਹੋਂ, ਤਬ ਦੇਖ ਬਹਾਰੇਂ ਹੋਲੀ ਕੀ।
ਔਰ ਦਫ ਕੇ ਸ਼ੋਰ ਖੜਕਤੇ ਹੋਂ, ਤਬ ਦੇਖ ਬਹਾਰੇਂ ਹੋਲੀ ਕੀ।
ਪਰੀਓਂ ਕੇ ਰੰਗ ਦਮਕਤੇ ਹੋਂ, ਤਬ ਦੇਖ ਬਹਾਰੇਂ ਹੋਲੀ ਕੀ।
ਖਮ, ਸ਼ੀਸ਼ੇ, ਜਾਮ, ਝਲਕਤੇ ਹੋਂ, ਤਬ ਦੇਖ ਬਹਾਰੇਂ ਹੋਲੀ ਕੀ।
ਮਹਿਬੂਬ ਨਸ਼ੇ ਮੇਂ ਛਲਕਤੇ ਹੋਂ, ਤਬ ਦੇਖ ਬਹਾਰੇਂ ਹੋਲੀ ਕੀ।
ਇਸੇ ਨਜ਼ਮ ਦੇ ਇੱਕ ਹੋਰ ਕਾਵਿ ਟੁਕੜੇ ਚ ਨਜ਼ੀਰ ਆਖਦੇ ਹਨ ਕਿ :
ਗੁਲਜ਼ਾਰ ਖਿਲੇ ਹੋਂ ਪਰੀਓਂ ਕੇ ਔਰ ਮਜਲਿਸ ਕੀ ਤਿਆਰੀ ਹੋ।
ਕਪੜੋਂ ਪਰ ਰੰਗ ਕੇ ਛੀਂਟੇ ਸੇ ਖੁਸ਼ ਰੰਗ ਅਜਬ ਗੁਲਕਾਰੀ ਹੋ।
ਮੂੰਹ ਲਾਲ, ਗੁਲਾਬੀ ਆਂਖੇਂ ਹੋਂ ਔਰ ਹਾਥੋਂ ਮੇਂ ਪਿਚਕਾਰੀ ਹੋ।
ਉਸ ਰੰਗ ਭਰੀ ਪਿਚਕਾਰੀ ਕੋ ਅੰਗੀਆ ਪਰ ਤਕ ਕਰ ਮਾਰੀ ਹੋ।

ਇਸੇ ਤਰ੍ਹਾਂ ਗਲੀਆਂ ਮੁਹੱਲਿਆਂ ਵਿੱਚ ਜਦੋਂ ਹੋਲੀ ਖੇਡੀ ਜਾਂਦੀ ਹੈ ਤਾਂ ਉਸ ਸਮੇਂ ਦਾ ਮੰਜਰ ਪੇਸ਼ ਕਰਦਿਆਂ ਨਜ਼ੀਰ ਆਖਦੇ ਹਨ ਕਿ :
ਗਲੀ ਮੇਂ ਕੂਚੇ ਮੇਂ ਗੁਲ ਸ਼ੋਰ ਹੋ ਰਹੇ ਅਕਸਰ।
ਛਿੜਕਣੇ ਰੰਗ ਲਗੇ ਯਾਰ ਹਰ ਘੜੀ ਭਰ ਭਰ।
ਬਦਨ ਮੇਂ ਭੀਗੇ ਹੇਂ ਕਪੜੇ ਗੁਲਾਲ ਚਿਹਰੋਂ ਪਰ।
ਮਚੀ ਯੇਹ ਧੂਮ ਤੋ ਆਪਣੇ ਘਰੋਂ ਸੇ ਖੁਸ਼ ਹੋ ਕਰ।
ਤਮਾਸ਼ਾ ਦੇਖਣੇ ਨਿਕਲੇ ਨਿਗਾਰ ਹੋਲੀ ਕਾ।

ਆਪਣੀ ਇਕ ਹੋਰ ਨਜ਼ਮ ਵਿੱਚ ਨਜ਼ੀਰ ਹੋਲੀ ਵਾਲੇ ਦਿਨ ਹੋਲੀ ਖੇਡਣ ਵਾਲੀਆਂ ਮੁਟਿਆਰਾਂ ਦਾ ਜਿਕਰ ਕਰਦਿਆਂ ਆਖਦੇ ਹਨ ਕਿ :
ਜਬ ਆਈ ਹੋਲੀ ਰੰਗ ਭਰੀ, ਸੌ ਨਾਜ਼-ਓ-ਅਦਾ ਸੇ ਮਟਕ ਮਟਕ।
ਔਰ ਘੂੰਘਟ ਕੇ ਪਟ ਖੋਲ ਦੀਏ, ਵੋਹ ਰੂਪ ਦਿਖਲਾ ਚਮਕ ਚਮਕ।
ਕੁੱਛ ਮੁਖੜਾ ਕਰਤਾ ਦਮਕ ਦਮਕ, ਕੁੱਛ ਅਬਰਨ ਕਰਤਾ ਝਲਕ ਝਲਕ।
ਜਬ ਪਾਓਂ ਰੱਖਾ ਖੁਸ਼-ਵਕਤੀ ਸੇ, ਤਬ ਪਾਇਲ ਬਾਜੀ ਝਣਕ ਝਣਕ।
ਕੁੱਛ ਉਛਲੀਂ ਸੁਣਤੀਂ ਨਾਜ਼ ਭਰੀਂ, ਕੁੱਛ ਗੋਦੇਂ ਆਈਂ ਥਿਰਕ ਥਿਰਕ।

ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ‘ਹੋਲਾ ਮਹੱਲਾ’
ਦੂਜੇ ਪਾਸੇ ਜੇਕਰ ਗੱਲ ਸਿੱਖ ਧਰਮ ਦੀ ਕਰੀਏ ਤਾਂ ਸਿੱਖ ਧਰਮ ਵਿੱਚ ‘ਹੋਲਾ ਮਹੱਲਾ’ ਨੂੰ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਖਿਆਲ ਕੀਤਾ ਜਾਂਦਾ ਹੈ। ਦਰਅਸਲ ‘ਹੋਲਾ ਮਹੱਲਾ ‘ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ ‘ਚ ਰੰਗਿਆ ਪ੍ਰਤੀਤ ਹੁੰਦਾ ਹੈ। ਜਿਥੋ ਤੱਕ ਸਿੱਖ ਧਰਮ ਦੀ ਗੱਲ ਹੈ ਤਾਂ ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ।’ ਹੋਲਾ ਮੁਹੱਲਾ’ ਪੁਰਬ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ, ਚੇਤ ਵਦੀ ਏਕਤ ਸੰਮਤ 1757 ਨੂੰ ਕੀਤੀ ਸੀ ।

ਇਸ ਸੰਦਰਭ ਵਿੱਚ ਇਤਿਹਾਸਕਾਰਾਂ ਅਤੇ ਵਿਦਵਾਨਾਂ ਦਾ ਕਹਿਣਾ ਹੈ ਕਿ ਹੋਲੀ ਨੂੰ ਇੱਕ ਨਵੀਂ ਉਪਮਾ ਹੋਲਾ ਮੁਹੱਲਾ ਦੇਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ, ਜ਼ੁਲਮ ਉੱਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਕੌਮ ਨੂੰ ਉਸ ਵੇਲੇ ਦੇ ਜਾਬਰ ਤੇ ਜ਼ਾਲਮ ਹਾਕਮਾਂ ਖ਼ਿਲਾਫ਼ ਸੰਘਰਸ਼ ਕਰਨ ਤੇ ਕੌਮ ‘ਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ‘ਚ ਹੋਲੇ ਮਹੱਲੇ ਦੀ ਪ੍ਰੰਪਰਾ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ ‘ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਰਵਾਇਤ ਨੂੰ ਜਾਰੀ ਰੱਖਦਿਆਂ ਹੋਲਾ ਮਹੱਲਾ ਮਨਾਇਆ ਜਾਂਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

 

Tags: HistoricalholifestivalHola Mahallapro punjab tvpunjabi newssignificanceਇਤਿਹਾਸਕਹੋਲਾ-ਮਹੱਲਾਮਹੱਤਵਹੋਲੀਤਿਉਹਾਰ
Share405Tweet253Share101

Related Posts

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਅੰਤਰਾਸ਼ਟਰੀ ਨਿਊਜ਼ ਏਜੰਸੀ Reuters ਦਾ X ਅਕਾਊਂਟ 24 ਘੰਟਿਆਂ ਬਾਅਦ ਭਾਰਤ ‘ਚ ਫ਼ਿਰ ਹੋਇਆ ਚਾਲੂ

ਜੁਲਾਈ 7, 2025

ਸ੍ਰੀ ਹਰਿਮੰਦਰ ਸਾਹਿਬ ‘ਚ ਬੱਚੇ ਨੂੰ ਇਕੱਲਾ ਛੱਡ ਚਲੇ ਗਏ ਮਾਪੇ, CCTV ‘ਚ ਤਸਵੀਰਾਂ ਕੈਦ

ਜੁਲਾਈ 7, 2025

ਅੰਤਰਰਾਸ਼ਟਰੀ ਨਿਊਜ਼ ਏਜੰਸੀ ‘Reuters’ ਦਾ X ਅਕਾਊਂਟ ਭਾਰਤ ‘ਚ ਹੋਇਆ ਬੰਦ

ਜੁਲਾਈ 6, 2025

ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਮਿਲਣ ਪਹੁੰਚੇ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਜੁਲਾਈ 6, 2025

ਕਾਂਗਰਸ ਨੇ ਸਿਰਫ਼ ਨਹਿਰੂ ਦੀ ਕੁਰਸੀ ਲਈ ਪੰਜਾਬ ਦੀ ਜ਼ਮੀਨ, ਪਾਣੀ ਅਤੇ ਸ਼ਾਨ ਸੌਂਪ ਦਿੱਤੀ: ਤਲਵੰਡੀ

ਜੁਲਾਈ 6, 2025
Load More

Recent News

ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਦੇ ਕੇਂਦਰੀ ਲੀਡਰਸ਼ਿਪ ਦੇ ਫੈਸਲੇ ਦਾ ਸਵਾਗਤ ਕੀਤਾ

ਜੁਲਾਈ 7, 2025

Skin Care Tips: ਚਿਹਰੇ ਦੇ ਦਾਗ ਹੋ ਜਾਣਗੇ ਸਾਫ਼, ਅਪਣਾਓ ਇਹ ਘਰੇਲੂ ਨੁਸਖ਼ੇ

ਜੁਲਾਈ 7, 2025

ਅਬੋਹਰ ਦੇ ਮਸ਼ਹੂਰ ਕੁੜਤੇ ਪਜਾਮੇ ਦੇ ਸ਼ੋਅ ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ

ਜੁਲਾਈ 7, 2025

ਇਜ਼ਰਾਈਲ PM ਕਰਨਗੇ ਅਮਰੀਕਾ ਦੌਰਾ, ਟਰੰਪ ਤੇ ਨੇਤਨਯਾਹੂ ਦੀ ਮੁਲਾਕਾਤ ਕੀ ਲੈ ਕੇ ਆਏਗੀ ਨਵਾਂ ਫ਼ੈਸਲਾ

ਜੁਲਾਈ 7, 2025

ਅੰਤਰਾਸ਼ਟਰੀ ਨਿਊਜ਼ ਏਜੰਸੀ Reuters ਦਾ X ਅਕਾਊਂਟ 24 ਘੰਟਿਆਂ ਬਾਅਦ ਭਾਰਤ ‘ਚ ਫ਼ਿਰ ਹੋਇਆ ਚਾਲੂ

ਜੁਲਾਈ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.