Maruti Jimny ਦਾ ਫਾਈਵ ਡੋਰ ਵਰਜਨ ਪਿਛਲੇ ਆਟੋ ਐਕਸਪੋ ਦੌਰਾਨ ਕੰਪਨੀ ਵਲੋਂ ਪੇਸ਼ ਕੀਤਾ ਗਿਆ ਸੀ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ ਤੇ ਗਾਹਕਾਂ ਵੱਲੋਂ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ SUV ਨੂੰ ਲਗਪਗ 22,000 ਯੂਨਿਟਸ ਲਈ ਬੁਕਿੰਗ ਮਿਲ ਗਈ ਹੈ।

Maruti Jimny Heritage: ਮਾਰੂਤੀ ਸੁਜ਼ੂਕੀ ਨੇ ਮੰਗਲਵਾਰ ਨੂੰ ਜਿਮਨੀ ਦਾ ਨਵਾਂ ਹੈਰੀਟੇਜ ਐਡੀਸ਼ਨ ਲਾਂਚ ਕੀਤਾ। ਇਹ ਜਿਮਨੀ ਦਾ ਫਾਈਵ ਡੋਰ ਵਰਜਨ ਹੈ।

ਜਨਵਰੀ ਵਿੱਚ ਲਾਂਚ ਹੋਣ ਤੋਂ ਬਾਅਦ ਜਿਮਨੀ ਨੂੰ ਲਗਪਗ 22,000 ਯੂਨਿਟ ਬੁਕਿੰਗ ਪ੍ਰਾਪਤ ਹੋਈ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਕੀਮਤ ਅਤੇ ਡਿਲੀਵਰੀ ਡੇਟ ਦਾ ਖੁਲਾਸਾ ਨਹੀਂ ਕੀਤਾ ਹੈ।

ਕੰਪਨੀ ਨੇ ਆਟੋ ਐਕਸਪੋ 2023 ‘ਚ ਆਪਣੀ SUV ਨੂੰ ਪੇਸ਼ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨੂੰ ਭਾਰਤ ‘ਚ ਜਲਦ ਹੀ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਜਾਵੇਗਾ।

ਫਿਲਹਾਲ, ਕੰਪਨੀ ਨੇ ਸੁਜ਼ੂਕੀ ਜਿਮਨੀ ਦਾ ਨਵਾਂ ਹੈਰੀਟੇਜ ਐਡੀਸ਼ਨ ਆਸਟ੍ਰੇਲੀਆ ਵਿੱਚ ਲਾਂਚ ਕੀਤਾ ਹੈ। ਇਹ ਨਵੀਂ ਕਾਰ ਰੈਟਰੋ ਲੁੱਕ ‘ਚ ਹੈ। ਇਹ ਚਾਰ ਰੰਗਾਂ ਵਾਈਟ, ਫੋਰੈਸਟ ਗ੍ਰੀਨ, ਬਲੂਸ਼ ਬਲੈਕ ਪਰਲ ਅਤੇ ਮੀਡੀਅਮ ਗ੍ਰੇ ਵਿੱਚ ਉਪਲਬਧ ਹੈ।

ਸੁਜ਼ੂਕੀ ਜਿਮਨੀ ਹੈਰੀਟੇਜ ਐਡੀਸ਼ਨ 7.0-ਇੰਚ ਟੱਚਸਕ੍ਰੀਨ ਇਨਫੋਟੇਨਮੈਂਟ ਸਿਸਟਮ, LED ਪ੍ਰੋਜੈਕਟਰ ਹੈੱਡਲੈਂਪਸ, ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇ ਰਿਵਰਸ ਕੈਮਰਾ, ਕਲਾਈਮੇਟ ਕੰਟਰੋਲ ਅਤੇ ਚਮੜੇ ਨਾਲ ਲਪੇਟਿਆ ਸਟੀਅਰਿੰਗ ਵ੍ਹੀਲ ਵਰਗੀਆਂ ਆਧੁਨਿਕ ਵਿਸ਼ੇਸ਼ਤਾਵਾਂ ਨਾਲ ਲੈਸ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਨੇ ਇਸ ‘ਚ 1.5 ਲੀਟਰ ਦਾ ਪੈਟਰੋਲ ਇੰਜਣ ਦਿੱਤਾ ਹੈ। ਇਹ ਇੰਜਣ 105hp ਦੀ ਪਾਵਰ ਅਤੇ 134Nm ਦਾ ਟਾਰਕ ਜਨਰੇਟ ਕਰਦਾ ਹੈ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਰਤੀ ਬਾਜ਼ਾਰ ‘ਚ ਇਸ ਦੀ ਕੀਮਤ 10 ਤੋਂ 12 ਲੱਖ ਰੁਪਏ ਐਕਸ-ਸ਼ੋਰੂਮ ਰੱਖੀ ਜਾ ਸਕਦੀ ਹੈ। ਕਾਰ ਮਾਹਿਰਾਂ ਦਾ ਕਹਿਣਾ ਹੈ ਕਿ ਜਿਮਨੀ ਭਾਰਤੀ ਬਾਜ਼ਾਰ ‘ਚ ਇਸ ਸੈਗਮੈਂਟ ‘ਚ ਇਕਲੌਤੀ ਕਿੰਗ ਮਹਿੰਦਰਾ Thar ਨਾਲ ਸਿੱਧਾ ਮੁਕਾਬਲਾ ਕਰੇਗੀ।
