ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਬਲਬੀਰ ਰਾਜੇਵਾਲ ਨੇ ਅਕਾਲੀ ਦਲ ‘ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੇ ਦੋਸ਼ ਲਗਾਏ ਹਨ।ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਜੇਕਰ ਹਿਮਾਇਤੀ ਹੁੰਦੀ ਤਾਂ ਸਿੱਧਾ ਸਾਡੇ ਨਾਲ ਗੱਲ ਕਰਦੀ।ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਆਈਸੇੱਲ ਉਨਾਂ੍ਹ ਨੂੰ ਗਾਲਾਂ ਕੱਢਦਾ ਹੈ।
ਉਨਾਂ੍ਹ ਨੇ ਕਿਹਾ ਕਿ ਸਾਡੇ ਕੋਲ ਵੀ ਅਕਾਲੀ ਦਲ ਦੇ ਨੇਤਾਵਾਂ ਦੇ ਵਿਰੁੱਧ ਕਈ ਸਬੂਤ ਹਨ, ਜਿਸ ‘ਚ ਉਹ ਸ਼੍ਰੇਆਮ ਵਾਹਨਾਂ ‘ਚ ਸ਼ਰਾਬ ਭਰ ਕੇ ਲਿਜਾ ਰਹੇ ਹਨ, ਪਰ ਅਸੀਂ ਇਸ ਬਾਰੇ ਕੁਝ ਨਹੀਂ ਕਿਹਾ।ਉਨਾਂ੍ਹ ਨੇ ਕਿਹਾ ਕਿ ਮੈਂ ਕਿਸੇ ਨੂੰ ਵੀ ਘੇਰਨਾ ਨਹੀਂ ਚਾਹੁੰਦਾ ‘ਤੇ ਹੁਣ ਅਸੀਂ ਪ੍ਰੇਸ਼ਾਨ ਹੋ ਚੁੱਕੇ ਹਾਂ।