Delhi Govt Jobs, DSSSB Recruitment 2023: ਦਿੱਲੀ ‘ਚ ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਇੱਕ ਸੁਨਹਿਰੀ ਮੌਕਾ ਹੈ। ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (DSSSB) ਨੇ ਵੱਖ-ਵੱਖ ਗਰੁੱਪ ਬੀ ਅਤੇ ਸੀ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ DSSSB ਦੀ ਅਧਿਕਾਰਤ ਵੈੱਬਸਾਈਟ dsssb.delhi.gov.in ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
DSSSB ਗਰੁੱਪ ਬੀ ਤੇ ਸੀ ਭਰਤੀ 2023 ਲਈ ਆਨਲਾਈਨ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ, ਯੋਗ ਉਮੀਦਵਾਰ 07 ਅਪ੍ਰੈਲ ਤੱਕ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਦਾ ਉਦੇਸ਼ ਦਿੱਲੀ ਦੇ ਸਿਖਲਾਈ ਅਤੇ ਤਕਨੀਕੀ ਸਿੱਖਿਆ ਵਿਭਾਗ (DTTE), NCT ਵਿੱਚ ਕੁੱਲ 258 ਅਸਾਮੀਆਂ ਨੂੰ ਭਰਨਾ ਹੈ।
DSSSB Vacancy 2023: ਇੱਥੇ ਦੇਖੋ ਖਾਲੀ ਅਸਾਮੀਆਂ ਦੇ ਵੇਰਵੇ
ਇੰਸਟ੍ਰਕਟਰ ਮਿਲਰਾਈਟ: 7 ਪੋਸਟਾਂ
ਤਕਨੀਕੀ ਸਹਾਇਕ (ਜੂਨੀਅਰ): 2 ਅਸਾਮੀਆਂ
ਮੇਨਟੇਨੈਂਸ ਮਕੈਨਿਕ: 1 ਪੋਸਟ
ਕਰਾਫਟ ਇੰਸਟ੍ਰਕਟਰ: 159 ਅਸਾਮੀਆਂ
ਰੁਜ਼ਗਾਰ ਯੋਗਤਾ ਇੰਸਟ੍ਰਕਟਰ: 18 ਅਸਾਮੀਆਂ
ਵਰਕਸ਼ਾਪ ਕੈਲਕੂਲੇਸ਼ਨ ਅਤੇ ਸਾਇੰਸ ਇੰਸਟ੍ਰਕਟਰ: 26 ਅਸਾਮੀਆਂ
ਵਰਕਸ਼ਾਪ ਅਟੈਂਡੈਂਟ: 45 ਅਸਾਮੀਆਂ
ਕੁੱਲ ਅਸਾਮੀਆਂ – 258 ਅਸਾਮੀਆਂ
DSSSB Group B, C Job Notification PDF – ਡਾਇਰੈਕਟ ਲਿੰਕ
ਕੌਣ ਦੇ ਸਕਦਾ ਹੈ ਅਰਜ਼ੀ?
ਉਮੀਦਵਾਰਾਂ ਦੀ ਉਮਰ 07 ਅਪ੍ਰੈਲ 2023 ਨੂੰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ। ਹਾਲਾਂਕਿ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਵਿੱਚ ਵੱਧ ਤੋਂ ਵੱਧ ਛੋਟ ਦਿੱਤੀ ਜਾਵੇਗੀ। 10ਵੀਂ ਪਾਸ ਉਮੀਦਵਾਰ ਜਿਨ੍ਹਾਂ ਨੇ ਇੰਜੀਨੀਅਰਿੰਗ ਡਿਗਰੀ-ਡਿਪਲੋਮਾ ਨਾਲ ਸਬੰਧਤ ਵਪਾਰ ਵਿੱਚ ਸਰਟੀਫਿਕੇਟ ਪ੍ਰਾਪਤ ਕੀਤਾ ਹੈ, ਅਪਲਾਈ ਕਰ ਸਕਦੇ ਹਨ। ਪੋਸਟ-ਵਾਰ ਵਿਦਿਅਕ ਯੋਗਤਾ ਦੀ ਜਾਂਚ ਕਰਨ ਲਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
ਇੰਨੀ ਤਨਖਾਹ ਮਿਲੇਗੀ
ਇੰਸਟ੍ਰਕਟਰ ਮਿਲਰਾਈਟ: ਪੇ ਲੈਵਲ-6 ਦੇ ਤਹਿਤ 35400- 112400 ਰੁਪਏ
ਤਕਨੀਕੀ ਸਹਾਇਕ (ਜੂਨੀਅਰ): ਪੇ ਲੈਵਲ-6 ਦੇ ਤਹਿਤ 35400-112400 ਰੁਪਏ
ਮੇਨਟੇਨੈਂਸ ਮਕੈਨਿਕ: ਤਪੇ ਲੈਵਲ-6 ਦੇ ਤਹਿਤ 35400- 112400 ਰੁਪਏ
ਕਰਾਫਟ ਇੰਸਟ੍ਰਕਟਰ: ਪੇ ਲੈਵਲ-6 ਦੇ ਤਹਿਤ 35400- 112400 ਰੁਪਏ
ਰੁਜ਼ਗਾਰ ਯੋਗਤਾ ਇੰਸਟ੍ਰਕਟਰ: ਪੇ ਲੈਵਲ-6 ਦੇ ਤਹਿਤ 35400- 112400 ਰੁਪਏ
ਵਰਕਸ਼ਾਪ ਕੈਲਕੂਲੇਸ਼ਨ ਅਤੇ ਸਾਇੰਸ ਇੰਸਟ੍ਰਕਟਰ: ਪੇ ਲੈਵਲ-6 ਦੇ ਤਹਿਤ 35400- 112400 ਰੁਪਏ
ਵਰਕਸ਼ਾਪ ਅਟੈਂਡੈਂਟ: ਪੇ ਲੈਵਲ 2 ਦੇ ਤਹਿਤ 19900-63200 ਰੁਪਏ
ਬਿਨੈ-ਪੱਤਰ ਦੀ ਫੀਸ:-ਅਨਰਿਜ਼ਰਵ ਸ਼੍ਰੇਣੀ ਦੇ ਬਿਨੈਕਾਰਾਂ ਨੂੰ 100 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਔਰਤਾਂ/SC/ST/PWD/ESM ਨੂੰ ਬਿਨੈ-ਪੱਤਰ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h