Weather Update Today: ਅਗਲੇ ਇੱਕ ਹਫ਼ਤੇ ਵਿੱਚ ਹਰਿਆਣਾ-ਪੰਜਾਬ ਦੇ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਹਰਿਆਣਾ-ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਦਸਤਕ ਦੇਣ ਵਾਲੀ ਹੈ। ਜਿੱਥੇ 11 ਮਾਰਚ ਤੱਕ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ 12 ਤੇ 13 ਮਾਰਚ ਨੂੰ ਹਰਿਆਣਾ-ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਜਿਸ ਕਾਰਨ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਉਣ ਦੀ ਵੀ ਸੰਭਾਵਨਾ ਹੈ। ਰਾਤ ਦੇ ਤਾਪਮਾਨ ਵਿੱਚ ਵੀ ਮਾਮੂਲੀ ਵਾਧਾ ਹੋ ਸਕਦਾ ਹੈ।
ਵੈਸਟਰਨ ਡਿਸਟਰਬੈਂਸ ਰਹੇਗੀ ਐਕਟਿਵ
ਮੌਸਮ ਵਿਭਾਗ ਮੁਤਾਬਕ 14 ਮਾਰਚ ਦੀ ਰਾਤ ਤੋਂ ਇਕ ਹੋਰ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਹੀ ਹੈ। ਜਿਸ ਕਾਰਨ ਹਰਿਆਣਾ ਅਤੇ ਪੰਜਾਬ ਦੇ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ ਦਿਨਾਂ ਤੋਂ ਹਰਿਆਣਾ ‘ਚ ਐਕਟਿਵ ਵੈਸਟਰਨ ਡਿਸਟਰਬੈਂਸ ਵੀਰਵਾਰ ਨੂੰ ਅੱਗੇ ਲੰਘ ਗਿਆ। ਜਿਸ ਕਾਰਨ ਹਵਾਵਾਂ ਦੀ ਦਿਸ਼ਾ ਵਿੱਚ ਬਦਲਾਅ ਆਇਆ। ਇਸੇ ਤਾਪਮਾਨ ‘ਚ ਵੀ ਗਿਰਾਵਟ ਦਰਜ ਕੀਤੀ ਗਈ। ਸੂਬੇ ਦਾ ਦਿਨ ਦਾ ਤਾਪਮਾਨ 27.0 ਤੋਂ 32.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੇਕਰ ਪੰਜਾਬ-ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇੱਥੇ ਅੱਜ ਤਾਪਮਾਨ 16.2 ਡਿਗਰੀ ਸੈਲਸੀਅਸ ਹੈ।
ਪੰਜਾਬ-ਹਰਿਆਣਾ ਦੇ ਸ਼ਹਿਰਾਂ ‘ਚ ਤਾਪਮਾਨ
• ਅੰਮ੍ਰਿਤਸਰ ਵਿੱਚ ਅੱਜ ਤਾਪਮਾਨ 15.04 ਡਿਗਰੀ ਸੈਲਸੀਅਸ ਰਿਹਾ।
• ਪਟਿਆਲਾ ਦਾ ਅੱਜ ਤਾਪਮਾਨ 16.04 ਡਿਗਰੀ ਸੈਲਸੀਅਸ ਰਿਹਾ।
• ਲੁਧਿਆਣਾ ਵਿੱਚ ਅੱਜ ਤਾਪਮਾਨ 27.04 ਡਿਗਰੀ ਸੈਲਸੀਅਸ ਰਿਹਾ।
• ਅੰਬਾਲਾ ਵਿੱਚ ਅੱਜ ਤਾਪਮਾਨ 18.6 ਡਿਗਰੀ ਸੈਲਸੀਅਸ ਰਿਹਾ।
• ਹਿਸਾਰ ਵਿੱਚ ਅੱਜ ਤਾਪਮਾਨ 14.6 ਡਿਗਰੀ ਸੈਲਸੀਅਸ ਹੈ।
• ਕਰਨਾਲ ਵਿੱਚ ਅੱਜ ਤਾਪਮਾਨ 17.4 ਡਿਗਰੀ ਸੈਲਸੀਅਸ ਰਿਹਾ।
ਦੇਸ਼ ਦੀ ਰਾਜਧਾਨੀ ‘ਚ ਕਿਵੇਂ ਦਾ ਰਹੇਗਾ ਮੌਸਮ
ਜੇਕਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਮੌਸਮ ਕਈ ਰੰਗ ਦਿਖਾ ਰਿਹਾ ਹੈ, ਯਾਨੀ ਇੱਥੇ ਦਾ ਮੌਸਮ ਵਾਰ-ਵਾਰ ਬਦਲ ਰਿਹਾ ਹੈ। ਵੀਰਵਾਰ ਨੂੰ ਦਿੱਲੀ ਐੱਨਸੀਆਰ ‘ਚ ਕੁਝ ਥਾਵਾਂ ‘ਤੇ ਬੱਦਲ ਛਾਏ ਰਹੇ, ਜਦਕਿ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਨੇ 14 ਅਤੇ 15 ਮਾਰਚ ਨੂੰ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h