Team India, Captain Rohit Sharma: ਭਾਰਤ ਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ‘ਚ ਖੇਡੇ ਜਾ ਰਹੇ ਟੈਸਟ ਮੈਚ ‘ਚ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਰਅਸਲ ਇਸ ਮੈਚ ‘ਚ 21 ਦੌੜਾਂ ਬਣਾਉਣ ਤੋਂ ਬਾਅਦ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ 17 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲੇ ਉਹ ਸੱਤਵੇਂ ਭਾਰਤੀ ਬਣ ਗਏ ਹਨ।
ਰੋਹਿਤ ਸ਼ਰਮਾ ਇਸ ਵੱਡੀ ਉਪਲਬਧੀ ਦੇ ਨਾਲ 17 ਸੈਂਕੜਿਆਂ ਦੇ ਕਲੱਬ ਵਿੱਚ ਵਿਰਾਟ ਕੋਹਲੀ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ, ਸੌਰਵ ਗਾਂਗੁਲੀ, ਐਮਐਸ ਧੋਨੀ ਅਤੇ ਵਰਿੰਦਰ ਸਹਿਵਾਗ ਸ਼ਾਮਲ ਹੋ ਗਏ ਹਨ। ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ (34,357) ਦੇ ਨਾਂ ਹੈ। ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ ਸ਼੍ਰੀਲੰਕਾ ਦੇ ਬੱਲੇਬਾਜ਼ ਕੁਮਾਰ ਸੰਗਾਕਾਰਾ (28,016) ਹਨ।
ਰੋਹਿਤ ਸ਼ਰਮਾ ਦੇ ਅੰਕੜੇ
ਰੋਹਿਤ ਸ਼ਰਮਾ ਦੇ ਅੰਤਰਰਾਸ਼ਟਰੀ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਇਹ ਖਿਡਾਰੀ ਹੁਣ ਤੱਕ 49 ਟੈਸਟ ਮੈਚਾਂ, 241 ਵਨਡੇ ਤੇ 148 ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕਾ ਹੈ। ਰੋਹਿਤ ਸ਼ਰਮਾ ਨੇ 49 ਟੈਸਟ ਮੈਚਾਂ ਵਿੱਚ 46.76 ਦੀ ਔਸਤ ਨਾਲ 3365 ਦੌੜਾਂ ਬਣਾਈਆਂ ਹਨ। ਟੈਸਟ ਮੈਚਾਂ ‘ਚ ਭਾਰਤੀ ਕਪਤਾਨ ਨੇ 9 ਸੈਂਕੜਿਆਂ ਤੋਂ ਇਲਾਵਾ 14 ਵਾਰ ਅਰਧ ਸੈਂਕੜੇ ਦਾ ਅੰਕੜਾ ਪਾਰ ਕੀਤਾ ਹੈ।
ਦੂਜੇ ਪਾਸੇ ਭਾਰਤੀ ਕਪਤਾਨ ਦੇ ਵਨਡੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਭਾਰਤ ਲਈ 241 ਵਨਡੇ ਖੇਡ ਚੁੱਕੇ ਹਨ।ਰੋਹਿਤ ਸ਼ਰਮਾ ਨੇ 241 ਵਨਡੇ ਮੈਚਾਂ ‘ਚ 48.91 ਦੀ ਔਸਤ ਨਾਲ 10882 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਸ ਨੇ ਟੀ-20 ਵਿਚ ਵੀ 30 ਦੀ ਔਸਤ ਨਾਲ 3853 ਦੌੜਾਂ ਬਣਾਈਆਂ ਹਨ।
ਭਾਰਤ ‘ਚ ਸਭ ਤੋਂ ਤੇਜ਼ 2000 ਟੈਸਟ ਦੌੜਾਂ
ਰੋਹਿਤ ਸ਼ਰਮਾ ਭਾਰਤ ‘ਚ ਸਭ ਤੋਂ ਤੇਜ਼ 2000 ਟੈਸਟ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਵੀ ਬਣ ਗਏ ਹਨ। ਉਨ੍ਹਾਂ ਨੇ 36 ਪਾਰੀਆਂ ‘ਚ 2000 ਟੈਸਟ ਦੌੜਾਂ ਦਾ ਅੰਕੜਾ ਪਾਰ ਕੀਤਾ। ਪਰ ਉਹ ਇਸ ਪਾਰੀ ਵਿੱਚ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਿਹਾ। ਟੀਮ ਇੰਡੀਆ ਨੂੰ ਕਪਤਾਨ ਰੋਹਿਤ ਸ਼ਰਮਾ ਤੋਂ ਵੱਡੀ ਪਾਰੀ ਦੀ ਉਮੀਦ ਸੀ ਪਰ ਉਹ 58 ਗੇਂਦਾਂ ‘ਚ 35 ਦੌੜਾਂ ਬਣਾ ਕੇ ਆਪਣਾ ਵਿਕਟ ਗੁਆ ਬੈਠੇ। ਇਸ ਪਾਰੀ ‘ਚ ਉਸ ਦੇ ਬੱਲੇ ਤੋਂ 3 ਚੌਕੇ ਅਤੇ 1 ਛੱਕਾ ਲੱਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h