Petrol Diesel Price in Punjab: ਅੰਤਰਰਾਸ਼ਟਰੀ ਬਾਜ਼ਾਰ ‘ਚ ਸ਼ਨੀਵਾਰ ਨੂੰ ਕੱਚੇ ਤੇਲ ਦੀ ਕੀਮਤ ‘ਚ ਮਾਮੂਲੀ ਵਾਧਾ ਹੋਇਆ। WTI ਕਰੂਡ ਅੱਜ 0.96 ਡਾਲਰ (1.27 ਫੀਸਦੀ) ਵਧ ਕੇ 76.68 ਡਾਲਰ ਪ੍ਰਤੀ ਬੈਰਲ ਹੋ ਗਿਆ। ਇਸ ਦੇ ਨਾਲ ਹੀ ਬ੍ਰੈਂਟ ਕਰੂਡ ਦੀ ਕੀਮਤ 1.19 ਡਾਲਰ (1.46 ਫੀਸਦੀ) ਵਧ ਕੇ 82.78 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਦੇਸ਼ ‘ਚ ਵੀ ਕਈ ਥਾਵਾਂ ‘ਤੇ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ।
ਪੰਜਾਬ-ਰਾਜਸਥਾਨ ‘ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ (Fuel Price Hike in Punjab)
ਤੇਲ ਕੰਪਨੀਆਂ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਨਵੀਂ ਰੇਟ ਲਿਸਟ ਮੁਤਾਬਕ ਪੰਜਾਬ, ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ ਤੇ ਤਾਮਿਲਨਾਡੂ ਸਮੇਤ ਕਈ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੈਟਰੋਲ 47 ਪੈਸੇ ਦੇ ਵਾਧੇ ਨਾਲ 97.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 45 ਪੈਸੇ ਦੇ ਵਾਧੇ ਨਾਲ 88.15 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਦੇਸ਼ ਦੇ ਚਾਰੇ ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਹਨ।
ਇਸ ਦੇ ਨਾਲ ਹੀ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 63 ਪੈਸੇ ਅਤੇ 57 ਪੈਸੇ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਦੋਵਾਂ ਦੀਆਂ ਕੀਮਤਾਂ 95.07 ਰੁਪਏ ਤੇ 84.38 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ। ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਤੇਲੰਗਾਨਾ, ਕਰਨਾਟਕ, ਹਰਿਆਣਾ ਤੇ ਝਾਰਖੰਡ ਸਮੇਤ ਕਈ ਸੂਬਿਆਂ ‘ਚ ਪੈਟਰੋਲ ਤੇ ਡੀਜ਼ਲ ਸਸਤਾ ਹੋਇਆ ਹੈ।
ਜਾਣੋ ਆਪਣੇ ਸ਼ਹਿਰਾਂ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
– ਦਿੱਲੀ ਵਿੱਚ ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ
– ਮੁੰਬਈ ‘ਚ ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ
– ਕੋਲਕਾਤਾ ‘ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ
– ਚੇਨਈ ‘ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ ‘ਚ ਪੈਟਰੋਲ 96.20 ਰੁਪਏ ਅਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ
ਹਰ ਰੋਜ਼ ਸਵੇਰੇ 6 ਵਜੇ ਜਾਰੀ ਕੀਤੀਆਂ ਜਾਂਦੀਆਂ ਹਨ ਨਵੀਆਂ ਦਰਾਂ
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ ਅਤੇ ਨਵੇਂ ਰੇਟ ਜਾਰੀ ਕੀਤੇ ਜਾਂਦੇ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਨੂੰ ਜੋੜਨ ਤੋਂ ਬਾਅਦ, ਇਸਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਸਾਨੂੰ ਪੈਟਰੋਲ ਅਤੇ ਡੀਜ਼ਲ ਇੰਨਾ ਮਹਿੰਗਾ ਖਰੀਦਣਾ ਪੈ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h