US Trade Policy and Negotiations Advisory Committee: ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕ ਲਗਾਤਾਰ ਆਪਣੀ ਪਛਾਣ ਬਣਾ ਰਹੇ ਹਨ ਤੇ ਰਾਜਨੀਤੀ ਤੋਂ ਲੈ ਕੇ ਤਕਨਾਲੋਜੀ ਤੇ ਕਾਰੋਬਾਰ ਤੱਕ ਦੁਨੀਆ ਵਿੱਚ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਹਨ। ਖਾਸ ਤੌਰ ‘ਤੇ ਬਾਇਡਨ ਪ੍ਰਸ਼ਾਸਨ ਵਿੱਚ ਭਾਰਤੀ ਮੂਲ ਦੇ ਲੋਕ ਖੂਬ ਤਰੀਕੀ ਕਰ ਰਹੇ ਹਨ।
ਤਾਜ਼ਾ ਰਿਪੋਰਟਾਂ ਮੁਤਾਬਕ, ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ ਦੋ ਭਾਰਤੀ-ਅਮਰੀਕੀਆਂ, ਫਲੈਕਸ ਦੀ ਸੀਈਓ ਰੇਵਤੀ ਅਦਵੈਤੀ ਤੇ ਨੈਚੁਰਲ ਡਿਫੈਂਸ ਕੌਂਸਲ ਦੇ ਸੀਈਓ ਮਨੀਸ਼ ਬਾਪਨਾ ਨੂੰ ਵਪਾਰ ਨੀਤੀ ਤੇ ਗੱਲਬਾਤ ਲਈ ਸਲਾਹਕਾਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਬਾਇਡਨ ਨੇ ਸ਼ੁੱਕਰਵਾਰ ਨੂੰ ਸਲਾਹਕਾਰ ਕਮੇਟੀ ਵਿਚ 14 ਲੋਕਾਂ ਨੂੰ ਨਿਯੁਕਤ ਕਰਨ ਦਾ ਸੰਕੇਤ ਦਿੱਤਾ। ਕਮੇਟੀ ਅਮਰੀਕੀ ਵਪਾਰ ਨੀਤੀ ਦੇ ਵਿਕਾਸ, ਲਾਗੂ ਕਰਨ ਅਤੇ ਪ੍ਰਸ਼ਾਸਨ ਦੇ ਮਾਮਲਿਆਂ ‘ਤੇ ਅਮਰੀਕੀ ਵਪਾਰ ਪ੍ਰਤੀਨਿਧਾਂ ਨੂੰ ਸਮੁੱਚੀ ਨੀਤੀ ਸਲਾਹ ਪ੍ਰਦਾਨ ਕਰਦੀ ਹੈ।
ਵ੍ਹਾਈਟ ਹਾਊਸ ਨੇ ਕਿਹਾ ਕਿ 2019 ਵਿੱਚ ਫਲੈਕਸ ਦੇ ਸੀਈਓ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ, ਅਦਵੈਤੀ ਕੰਪਨੀ ਦੀ ਰਣਨੀਤਕ ਦਿਸ਼ਾ ਨਿਰਧਾਰਤ ਕਰਨ ਅਤੇ ਫਲੈਕਸ ਨੂੰ ਬਦਲਾਅ ਦੇ ਜ਼ਰੀਏ ਅਗਵਾਈ ਕਰਨ ਲਈ ਜ਼ਿੰਮੇਵਾਰ ਰਹੀ ਹੈ। ਜੋ ਕੰਪਨੀ ਨਿਰਮਾਣ ਵਿੱਚ ਇੱਕ ਨਵੇਂ ਯੁੱਗ ਨੂੰ ਪਰਿਭਾਸ਼ਤ ਕਰ ਰਹੀ ਹੈ।
ਜਾਣੋ ਕੌਣ ਹੈ ਰੇਵਤੀ ਅਦਵੈਤੀ ?
ਬਾਇਡਨ ਦੀ ਸਲਾਹਕਾਰ ਕਮੇਟੀ ਵਿੱਚ ਦੋ ਭਾਰਤੀ ਮੂਲ ਦੇ ਸੀਈਓ ਵੀ ਹਨ। ਜਿਸ ਵਿੱਚ ਰੇਵਤੀ ਅਦਵੈਤੀ ਫਲੈਕਸ ਦੇ ਸੀਈਓ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਰੇਵਤੀ ਅਦਵੈਤੀ ਨੇ 2019 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ, ਕੰਪਨੀ ਦੀ ਰਣਨੀਤਕ ਦਿਸ਼ਾ ਨਿਰਧਾਰਤ ਕਰਨ ਅਤੇ ਫਲੈਕਸ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਲਈ ਹੈ, ਜੋ ਨਿਰਮਾਣ ਦੇ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਹੀ ਹੈ
ਫਲੈਕਸ ਤੋਂ ਪਹਿਲਾਂ, ਰੇਵਤੀ ਅਦਵੈਤੀ ਨੇ $20 ਬਿਲੀਅਨ ਤੋਂ ਵੱਧ ਦੀ ਵਿਕਰੀ ਅਤੇ 102,000 ਕਰਮਚਾਰੀਆਂ ਵਾਲੀ ਕੰਪਨੀ ਈਟਨ ਵਿੱਚ ਕੰਮ ਕੀਤਾ, ਜਿੱਥੇ ਉਹ ਮੁੱਖ ਸੰਚਾਲਨ ਅਧਿਕਾਰੀ ਸੀ। ਉਸਨੇ ਈਟਨ, ਅਮਰੀਕਾ ਅਤੇ ਹਨੀਵੈਲ ਦੇ ਇਲੈਕਟ੍ਰੀਕਲ ਸੈਕਟਰ ਵਿੱਚ ਵੀ ਸੇਵਾ ਕੀਤੀ ਹੈ, ਤੇ ਉਬੇਰ ਅਤੇ Catalyst.org ਦੇ ਬੋਰਡਾਂ ਵਿੱਚ ਵੀ ਕੰਮ ਕੀਤਾ ਹੈ। ਇਸ ਦੇ ਨਾਲ ਹੀ ਅਦਵੈਤੀ ਵਿਸ਼ਵ ਆਰਥਿਕ ਫੋਰਮ ਦੇ ਐਡਵਾਂਸਡ ਮੈਨੂਫੈਕਚਰਿੰਗ ਸੀਈਓ ਕਮਿਊਨਿਟੀ ਦੇ ਸਹਿ-ਚੇਅਰਮੈਨ ਰਹਿ ਚੁੱਕੇ ਹਨ।
ਨਾਲ ਹੀ, ਅਦਵੈਤੀ ਨੂੰ ਲਗਾਤਾਰ ਚਾਰ ਸਾਲਾਂ ਤੋਂ ਫੌਰਚਿਊਨ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਬਿਜ਼ਨਸ ਟੂਡੇ ਨੇ ਵੀ ਉਨ੍ਹਾਂ ਨੂੰ ਭਾਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚ ਸ਼ਾਮਲ ਕੀਤਾ ਹੈ। ਉਸਨੇ ਬਿਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਅਤੇ ਥੰਡਰਬਰਡ ਸਕੂਲ ਆਫ ਗਲੋਬਲ ਮੈਨੇਜਮੈਂਟ ਤੋਂ ਐਮਬੀਏ ਕੀਤੀ ਹੈ।
ਜਾਣੋ ਕੌਣ ਹੈ ਮਨੀਸ਼ ਬਾਪਨਾ
ਇਸ ਦੇ ਨਾਲ ਹੀ, ਮਨੀਸ਼ ਬਾਪਨਾ ਨੈਚੁਰਲ ਰਿਸੋਰਸ ਡਿਫੈਂਸ ਕਾਉਂਸਿਲ (ਐਨਆਰਡੀਸੀ) ਦੇ ਪ੍ਰਧਾਨ ਅਤੇ ਸੀਈਓ ਹਨ। ਜਿਨ੍ਹਾਂ ਨੇ ਪਿਛਲੇ ਕਈ ਦਹਾਕਿਆਂ ਤੋਂ ਵਾਤਾਵਰਣ ਖੇਤਰ ਲਈ ਬਹੁਤ ਕੰਮ ਕੀਤਾ ਹੈ। ਵ੍ਹਾਈਟ ਹਾਊਸ ਨੇ ਕਿਹਾ ਕਿ ਉਸ ਕੋਲ ਵਾਤਾਵਰਨ ਕਾਨੂੰਨਾਂ ਬਾਰੇ ਇਤਿਹਾਸਕ ਜਾਣਕਾਰੀ ਹੈ ਅਤੇ ਉਸ ਕੋਲ ਖੋਜ ਦਾ ਲੰਬਾ ਤਜਰਬਾ ਹੈ।
ਆਪਣੇ 25 ਸਾਲਾਂ ਦੇ ਕਰੀਅਰ ਦੌਰਾਨ, ਬਾਪਨਾ ਦੀ ਅਗਵਾਈ ਦੀਆਂ ਭੂਮਿਕਾਵਾਂ ਨੇ ਗਰੀਬੀ ਅਤੇ ਜਲਵਾਯੂ ਤਬਦੀਲੀ ਦੇ ਮੂਲ ਕਾਰਨਾਂ ਨਾਲ ਨਜਿੱਠਣ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਸਭ ਤੋਂ ਹਾਲ ਹੀ ਵਿੱਚ, ਉਨ੍ਹਾਂ ਨੇ 14 ਸਾਲਾਂ ਤੋਂ ਵੱਧ ਸਮੇਂ ਤੱਕ ਵਾਤਾਵਰਣ ਅਤੇ ਮਨੁੱਖੀ ਵਿਕਾਸ ‘ਤੇ ਕੇਂਦ੍ਰਿਤ ਇੱਕ ਖੋਜ ਸੰਸਥਾ, ਵਰਲਡ ਰਿਸੋਰਸਜ਼ ਇੰਸਟੀਚਿਊਟ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਵਜੋਂ ਕੰਮ ਕੀਤਾ।
ਵ੍ਹਾਈਟ ਹਾਊਸ ਨੇ ਕਿਹਾ ਕਿ ਉਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਵਪਾਰ ਅਤੇ ਰਾਜਨੀਤਿਕ ਅਤੇ ਆਰਥਿਕ ਵਿਕਾਸ ਵਿੱਚ ਮਾਸਟਰ ਡਿਗਰੀ ਅਤੇ ਐਮਆਈਟੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h