ਪੰਜਾਬ ਸਟੇਟ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸਟੀਈਟੀ) ਐਤਵਾਰ ਨੂੰ ਕਰਵਾਈ ਗਈ। ਸੂਬੇ ਦੇ ਕੁਝ ਕੇਂਦਰਾਂ ਵਿੱਚ ਇਸ ਦੌਰਾਨ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ।
ਪ੍ਰੀਖਿਆਰਥੀਆਂ(Students) ਨੂੰ ਜਿਹੜੇ ਪੇਪਰ ਵੰਡੇ ਗਏ ਸਨ, ਉਨ੍ਹਾਂ ਵਿੱਚੋਂ 60 ਫੀਸਦੀ ਪ੍ਰਸ਼ਨਾਂ ਦੇ ਸਹੀ ਉੱਤਰਾਂ ਨਾਲ ਪਹਿਲਾਂ ਹੀ ਟਿੱਕ ਕੀਤੇ ਗਏ ਸਨ।
ਇਸ ਅਜੀਬ ਘਟਨਾ ਨੂੰ ਦੇਖ ਕੇ ਵਿਦਿਆਰਥੀ ਵੀ ਹੈਰਾਨ ਰਹਿ ਗਏ ਕਿਉਂਕਿ ਇਹ ਆਪਣੀ ਕਿਸਮ ਦਾ ਅਨੋਖਾ ਮਾਮਲਾ ਹੈ। ਪਹਿਲਾਂ ਤਾਂ ਵਿਦਿਆਰਥੀਆਂ ਨੇ ਸੋਚਿਆ ਕਿ ਪ੍ਰਸ਼ਨ ਪੱਤਰ ਵਿੱਚ ਸ਼ਾਇਦ ਕੋਈ ਮਿਸ ਪ੍ਰਿੰਟ ਹੋ ਗਿਆ ਹੈ, ਪਰ ਜਦੋਂ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਕਈ ਪ੍ਰਸ਼ਨਾਂ ‘ਤੇ ਟਿੱਕ ਦੇਖੇ ਤਾਂ ਉਨ੍ਹਾਂ ਨੂੰ ਗੱਲ ਸਮਝ ਆਈ।
ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤੇ ਗਏ ਸਵਾਲਾਂ ਵਿੱਚ ਕਈ ਗਲਤੀਆਂ ਸਨ। ਗਲਤ ਸ਼ਬਦਾਂ ਤੋਂ ਇਲਾਵਾ ਵਾਕਾਂਸ਼ਾਂ ਦੇ ਪ੍ਰਸੰਗ, ਅਰਥ ਅਤੇ ਵਰਤੋਂ ਵੀ ਠੀਕ ਨਹੀਂ ਸਨ। ਪ੍ਰੀਖੀਆਰਥੀ ਨੇ ਅੱਗੇ ਕਿਹਾ, “ਮੈਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਸਬੰਧਤ ਅਧਿਕਾਰੀ ਉਮੀਦਵਾਰਾਂ ਦੀ ਯੋਗਤਾ ਨੂੰ ਕਿਵੇਂ ਪਰਖ ਰਹੇ ਹਨ ਜਦੋਂ ਉਹ ਗਲਤੀਆਂ ਤੋਂ ਬਿਨਾਂ ਪ੍ਰਸ਼ਨ ਪੱਤਰ ਵੀ ਨਹੀਂ ਦੇ ਸਕਦੇ।”
ਪ੍ਰੀਖੀਆਰਥੀਆਂ ਨੇ ਚੁੱਕੇ ਸਾਵਲ
ਇੱਕ ਹੋਰ ਪ੍ਰੀਖੀਆਰਥੀ ਨੇ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਕਾਹਲੀ ਵਿੱਚ ਸਨ। ਉਨ੍ਹਾਂ ਦੱਸਿਆ ਕਿ ਕਈ ਕੇਂਦਰਾਂ ਵਿੱਚ ਸਾਰੇ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਵੀ ਵਾਪਸ ਲੈ ਲਏ ਗਏ ਹਨ। ਉਨ੍ਹਾਂ ਕਿਹਾ,
ਪੀਐਸਟੀਈਟੀ ਪ੍ਰੀਖਿਆ
ਲਈ ਇਸ਼ਤਿਹਾਰਬਾਜ਼ੀ, ਅਰਜ਼ੀਆਂ ਨੂੰ ਸੱਦਾ ਦੇਣ ਅਤੇ ਪ੍ਰੀਖਿਆ ਕਰਵਾਉਣ ਦੀ ਸਮੁੱਚੀ ਪ੍ਰਕਿਰਿਆ 18 ਫਰਵਰੀ ਤੋਂ 12 ਮਾਰਚ ਦਰਮਿਆਨ ਹੋਈ। ਕੀ ਅਧਿਕਾਰੀ ਇਹ ਪ੍ਰੀਖਿਆ ਕਰਵਾਉਣ ਲਈ ਇੰਨੀ ਕਾਹਲੀ ਵਿੱਚ ਸਨ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h