ਪੰਜਾਬ ਰੋਡਵਜ਼/ਪੀਆਰਟੀਸੀ ਕਾਂਟ੍ਰੈਕਟ ਵਰਕਰ ਯੂਨੀਅਨ ਦੀ ਪੰਜਾਬ ਸਟੇਟ ਕਮੇਟੀ ਨੇ ਅੱਜ ਜਲੰਧਰ ‘ਚ ਸੂਬਾ ਪੱਧਰੀ ਬੈਠਕ ਕੀਤੀ।ਬੈਠਕ ਦੌਰਾਨ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਬੱਸ ਸਟੈਂਡ 24 ਸਤੰਬਰ ਨੂੰ 2 ਘੰਟਿਆਂ ਲਈ ਬੰਦ ਰੱਖੇ ਜਾਣਗੇ।
ਇਸ ਦੇ ਨਾਲ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੇ ਲਈ ਕਰਮਚਾਰੀ 27 ਸਤੰਬਰ ਨੂੰ ਸਾਰੇ ਸ਼ਹਿਰਾਂ ‘ਚ ਧਰਨਿਆਂ ‘ਚ ਸ਼ਾਮਿਲ ਹੋਣਗੇ।6 ਅਕਤੂਬਰ ਨੂੰ ਗੇਟ ਰੈਲੀਆਂ ਦੇ ਚਲਦਿਆਂ 11,12,13 ਅਕਤੂਬਰ ਨੂੰ ਤਿੰਨ ਦਿਨਾਂ ਲਈ ਹੜਤਾਲ ਕਰਕੇ 12 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦੇ ਸਾਹਮਣੇ ਧਰਨੇ ਲਗਾਇਆ ਜਾਵੇਗਾ।
ਉਨਾਂ੍ਹ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਫਿਰ ਵੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਕਾਂਟ੍ਰੈਕਟ ਵਰਕਰਾਂ ਨੇ ਪੱਕਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ 6 ਸਤੰਬਰ ਤੋਂ ਸੂਬਾ ਪੱਧਰੀ ਹੜਤਾਲ ਸ਼ੁਰੂ ਕੀਤੀ ਸੀ।ਇਸਦੇ ਕਾਰਨ ਕਰੀਬ 2000 ਸਰਕਾਰੀ ਬੱਸਾਂ ਦਾ ਸੰਚਾਲਨ ਠੱਪ ਹੋ ਗਿਆ ਸੀ।ਕਰੀਬ ਇੱਕ ਹਫਤੇ ਦੀ ਹੜਤਾਲ ਤੋਂ ਬਾਅਦ ਪੰਜਾਬ ਸਰਕਾਰ ਨੇ ਹੜਤਾਲੀ ਮੁਲਾਜ਼ਿਮਾਂ ਨਾਲ ਗੱਲਬਾਤ ‘ਚ ਉਨਾਂ੍ਹ ਨੂੰ ਤਨਖਾਹ ਵਧਾਉਣ ਅਤੇ ਪੱਕਾ ਕਰਨ ਦਾ ਭਰੋਸਾ ਦਿਵਾਇਆ ਸੀ।ਇਸਤੋਂ ਬਾਅਦ 29 ਸਤੰਬਰ ਤਕ ਹੜਤਾਲ ਮੁਲਤਵੀ ਕਰ ਦਿੱਤੀ ਗਈ ਸੀ।