Film Moh Re-release in Theatres: ਪੰਜਾਬੀ ਸਿਨੇਮਾ ਦੇ ਫੈਨਸ ਲਈ ਸਭ ਤੋਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਜੇਕਰ ਤੁਸੀਂ ਵੀ ਕਿਸੇ ਓਟੀਟੀ ਪਲੇਟਫਾਰਮ ‘ਤੇ ਪੰਜਾਬੀ ਫ਼ਿਲਮ ‘ਮੋਹ’ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹੋ, ਤਾਂ ਸਾਡੇ ਕੋਲ ਤੁਹਾਡੇ ਲਈ ਸੱਚੀ ਬਹੁਤ ਵਧੀਆ ਖ਼ਬਰ ਹੈ। ਦੱਸ ਦਈਏ ਕਿ ਡਾਈਰੈਕਟਰ ਜਗਦੀਪ ਸਿੱਧੂ ਨੇ ਅਧਿਕਾਰਤ ਤੌਰ ‘ਤੇ ਸਰਗੁਣ ਮਹਿਤਾ ਤੇ ਗੀਤਾਜ਼ ਬਿੰਦਰਖੀਆ ਦੀ ਫਿਲਮ ‘ਮੋਹ’ ਨੂੰ ਸਿਨੇਮਾਘਰਾਂ ਵਿੱਚ ਮੁੜ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ।
ਜੀ ਹਾਂ, ਜਗਦੀਪ ਸਿੱਧੂ ਨੇ ਆਖਰਕਾਰ ਇਸ ਦਾ ਓਫੀਸ਼ੀਅਲ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਜਗਦੀਪ ਨੇ ਜ਼ੋਰਦਾਰ ਸੰਕੇਤ ਦਿੱਤੇ ਸੀ ਕਿ ਉਹ ਜਨਤਕ ਮੰਗ ‘ਤੇ ਸਿਨੇਮਾਘਰਾਂ ‘ਚ ਆਪਣੀ ਫਿਲਮ ਮੋਹ ਨੂੰ ਦੁਬਾਰਾ ਰਿਲੀਜ਼ ਕਰ ਸਕਦੇ ਹਨ। ਪਰ ਹੁਣ ਉਨ੍ਹਾਂ ਨੇ ਇਸ ਬਿਆਨ ‘ਤੇ ਪੱਕੀ ਮੋਹਰ ਲਗਾ ਦਿੱਤੀ ਹੈ।
ਜਗਦੀਪ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ QNA ਸੈਸ਼ਨ ਕੀਤਾ ਤੇ ਆਪਣੇ ਫੈਨਸ ਨਾਲ ਗੱਲਬਾਤ ਕੀਤੀ। ਉਸ ਦੇ ਇੱਕ ਫੈਨ ਨੇ ਜਗਦੀਪ ਨੂੰ ਮੋਹ ਦੀ ਓਟੀਟੀ ਰਿਲੀਜ਼ ਬਾਰੇ ਪੁੱਛਿਆ, ਅਤੇ ਇਸ ਬਾਰੇ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਮੋਹ ਨੂੰ ਥੀਏਟਰਿਕ ਤੌਰ ‘ਤੇ ਮੁੜ ਰਿਲੀਜ਼ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਜਗਦੀਪ ਨੇ ਇਹ ਵੀ ਕਿਹਾ ਕਿ ਉਹ ਜਲਦੀ ਹੀ ਤਰੀਕ ਦਾ ਵੀ ਐਲਾਨ ਕਰਨਗੇ। ਮੋਹ ਦੀ ਮੁੜ-ਰਿਲੀਜ਼ ਯਕੀਨੀ ਤੌਰ ‘ਤੇ ਉਨ੍ਹਾਂ ਪ੍ਰਸ਼ੰਸਕਾਂ ਲਈ ਇੱਕ ਵਧੀਆ ਮੌਕਾ ਹੋਣ ਜਾ ਰਿਹਾ ਹੈ ਜੋ ਅਸਲ ਵਿੱਚ ਰਿਲੀਜ਼ ਹੋਣ ਤੋਂ ਬਾਅਦ ਫਿਲਮ ਦੇਖਣ ਤੋਂ ਖੁੰਝ ਗਏ ਸੀ।
ਨਾਲ ਹੀ, ਜਗਦੀਪ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਫਿਲਹਾਲ ਕਿਸੇ ਵੀ ਓਟੀਟੀ ਪਲੇਟਫਾਰਮ ‘ਤੇ ਮੋਹ ਨੂੰ ਰਿਲੀਜ਼ ਕਰਨ ਦੀ ਕੋਈ ਯੋਜਨਾ ਨਹੀਂ ਹੈ। ਫਿਲਮ ਦੀ ਗੱਲ ਕਰਿਏ ਤਾਂ ਮੋਹ ‘ਚ ਸਰਗੁਣ ਮਹਿਤਾ ਅਤੇ ਗੀਤਾਜ਼ ਬਿੰਦਰਖੀਆ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਨੂੰ ਤਰਸੇਮ ਅਤੇ ਗੋਵਿੰਦ ਨੇ ਲਿਖਿਆ ਹੈ, ਜਦੋਂ ਕਿ ਇਸ ਪ੍ਰੋਜੈਕਟ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ