ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ।ਦਰਅਸਲ ਪੰਜਾਬ ਦੇ ਕੈਬਿਨੇਟ ਬ੍ਰਾਂਚ ਨੇ ਕੈਪਟਨ ਅਮਰਿੰਦਰ ਦੀ ਤਨਖਾਹ ਰੋਕਕੇ ਉਨ੍ਹਾਂ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ।ਹੁਣ ਹਰ ਮਹੀਨੇ ਉਨਾਂ੍ਹ ਦੇ ਖਾਤੇ ‘ਚ 1 ਲੱਖ 54 ਹਜ਼ਾਰ ਰੁਪਏ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਸਿਰਫ ਐਮਐਲਏ ਦੇ ਤੌਰ ‘ਤੇ ਤਨਖਾਹ ਮਿਲੇਗੀ।
ਇਸਤੋਂ ਇਲਾਵਾ ਉਨ੍ਹਾਂ ਨੂੰ 19 ਦਿਨਾਂ ਦੀ 90 ਹਜ਼ਾਰ ਰੁਪਏ ਸੈਲਰੀ ਮਿਲੇਗੀ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਚੁੱਪੀ ਤੋਂ ਬਾਅਦ ਆਪਣੇ ਸਹਿਯੋਗੀ ਰਵੀਨ ਠੁਕਰਾਲ ਦੇ ਰਾਹੀਂ ਟਵੀਟ ‘ਤੇ ਖੁਲ੍ਹ ਕੇ ਭੜਾਸ ਕੱਢੀ।
ਠੁਕਰਾਲ ਨੇ ਧੜਾਧੜ ਕਈ ਟਵੀਟ ਕੀਤੇ, ਜਿਨ੍ਹਾਂ ‘ਚ ਲਿਖਿਆ ਹੋਇਆ ਸੀ ਕਿ ਕੈਪਟਨ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਬੈਠੇ ਹਨ।ਉਨ੍ਹਾਂ ਨੇ ਇਥੋਂ ਤਕ ਕਿਹਾ ਕਿ ਉਹ ਨਵਜੋਤ ਸਿੱਧੂ ਦੇ ਵਿਰੁੱਧ ਇਕ ਮਜ਼ਬੂਤ ਉਮੀਦਵਾਰ ਚੋਣ ਮੈਦਾਨ ‘ਚ ਉਤਾਰਨਗੇ ਅਤੇ ਕਿਸੇ ਵੀ ਹਾਲ ‘ਚ ਸਿੱਧੂ ਨੂੰ ਆਪਣੇ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋਣ ਦਿਆਂਗੇ।