ਪੰਜਾਬ ਦੀ ਕਮਾਨ ਸੰਭਾਲਦਿਆਂ ਹੀ ਮੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਕੈਪਟਨ ਦੇ ਕਰੀਬੀ ਅਫਸਰਾਂ ਨੂੰ ਝਟਕਾ ਦੇ ਰਹੇ ਹਨ।ਇਸੇ ਕੜੀ ‘ਚ ਅੰਮ੍ਰਿਤਸਰ ਸੁਧਾਰ ਟਰੱਸਟ ਦਾ ਚੇਅਰਮੈਨ ਬਦਲ ਦਿੱਤਾ ਗਿਆ।ਹੁਣ ਦਿਨੇਸ਼ ਬੱਸੀ ਦੀ ਥਾਂ ਦਮਨਦੀਪ ਸਿੰਘ ਨੂੰ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਦਮਨਦੀਪ ਸਿੰਘ ਦੇ ਸੀਐਮ ਚੰਨੀ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ।ਦੱਸਣਯੋਗ ਹੈ ਕਿ ਦਮਨਦੀਪ ਸਿੰਘ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਖਾਸਮਖਾਸ ਮੰਨੇ ਜਾਂਦੇ ਹਨ।